ਅਦੀਸ ਅਬਾਬਾ (ਬਿਊਰੋ)— ਇਥੋਪੀਆ ਦੀ ਸੰਸਦ ਨੇ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦੀ ਨਿਯੁਕਤੀ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਟਾਫ ਨੇ ਇਸ ਗੱਲ ਦਾ ਐਲਾਨ ਕਰਦਿਆਂ ਕਿਹਾ ਕਿ ਸਾਹਲੇ ਦੀ ਨਿਯੁਕਤੀ ਨਾਲ ਪੂਰਬੀ ਅਫਰੀਕੀ ਦੇਸ਼ ਵਿਚ ਔਰਤਾਂ ਨੂੰ ਪ੍ਰੇਰਣਾ ਮਿਲੇਗੀ। 69 ਸਾਲਾ ਸਾਹਲੇ-ਵਰਕ ਜ਼ੈਵਡੇ ਜੂਨ ਤੋਂ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ ਵਿਚ ਅਫਰੀਕੀ ਯੂਨੀਅਨ ਲਈ ਜਨਰਲ ਸਕੱਤਰ ਦੇ ਤੌਰ 'ਤੇ ਕੰਮ ਕਰ ਰਹੀ ਸੀ। ਉਨ੍ਹਾਂ ਨੇ ਫਰਾਂਸ ਅਤੇ ਜਿਬੂਤੀ ਵਿਚ ਇਥੋਪੀਆ ਦੀ ਨੁਮਾਇੰਦਗੀ ਕਰਦਿਆਂ ਮਹੱਤਵਪੂਰਣ ਡਿਪਲੋਮੈਟਿਕ ਅਹੁਦੇ ਵੀ ਸੰਭਾਲੇ ਹਨ।
ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਦੀ ਸੀਨੀਅਰ ਸਹਿਯੋਗੀ ਫਿਤਸਮ ਅਰੇਗਾ ਨੇ ਟਵੀਟ ਕਰ ਕੇ ਕਿਹਾ,''ਇਥੋਪੀਆ ਜਿਹੇ ਪੁਰਸ਼ ਪ੍ਰਧਾਨ ਸਮਾਜ ਵਿਚ ਇਕ ਮਹਿਲਾ ਰਾਸ਼ਟਰਪਤੀ ਦੀ ਨਿਯੁਕਤੀ ਨਾ ਸਿਰਫ ਔਰਤਾਂ ਲਈ ਪ੍ਰੇਰਣਾ ਹੈ ਸਗੋਂ ਸਧਾਰਨ ਜੀਵਨ ਵਿਚ ਵੀ ਔਰਤਾਂ ਦੀ ਫੈਸਲੇ ਲੈਣ ਦੀ ਸਮਰੱਥਾ ਨੂੰ ਅੱਗੇ ਵਧਾਉਣ ਵਾਲੀ ਹੈ।''
ਇਟਲੀ : ਭਾਰਤੀ ਅੰਬੈਂਸੀ ਰੋਮ ਦੇ ਸਹਿਯੋਗ ਨਾਲ ਲਗਾਇਆ ਗਿਆ ਦੂਜਾ ਪਾਸਪੋਰਟ ਕੈਂਪ
NEXT STORY