* ਉਈਗਰ ਮੁਸਲਮਾਨਾਂ ਨੇ ਬ੍ਰਿਟੇਨ ਦੀ ਸੰਸਦ ਤੋਂ ਚੀਨ ਦੇ ਅੱਤਿਆਚਾਰਾਂ ਦੇ ਖ਼ਿਲਾਫ਼ ਮੰਗਿਆ ਸਮਰਥਨ * ਕਿਸਾਨ ਅੰਦੋਲਨ ’ਤੇ ਚਰਚਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਖੁੱਲ੍ਹਾ ਪੱਤਰ
ਚੀਨ ਉਈਗਰ ਮੁਸਲਮਾਨਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਦੇ ਦੋਸ਼ਾਂ ਨੂੰ ਨਕਾਰਦਾ ਰਿਹਾ ਹੈ। ਕਈ ਦੇਸ਼ਾਂ ਦੇ ਸੰਗਠਨ ਦਾਅਵਾ ਕਰ ਚੁੱਕੇ ਹਨ ਕਿ ਚੀਨ ਦੇ ਡਿਟੈਂਸ਼ਨ ਕੈਂਪਾਂ ’ਚ ਔਰਤਾਂ ਅਤੇ ਮਰਦਾਂ ਦੇ ਪ੍ਰਾਈਵੇਟ ਪਾਰਟਸ ’ਚ ਕਰੰਟ ਲਗਾ ਕੇ ਉਨ੍ਹਾਂ ’ਤੇ ਅੱਤਿਆਚਾਰ ਕੀਤਾ ਜਾਂਦਾ ਹੈ।
ਇੰਟਰਨੈਸ਼ਨਲ ਡੈਕਸ (ਵਿਸ਼ੇਸ਼): ਚੀਨ ਸਰਕਾਰ ਵਲੋਂ ਸ਼ਿਨਜਿਆਂਗ ਪ੍ਰਾਂਤ ’ਚ ਉਈਗਰ ਮੁਸਲਮਾਨਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਸਬੰਧੀ ਉਨ੍ਹਾਂ ਨੇ ਬ੍ਰਿਟੇਨ ਦੀ ਸੰਸਦ ਨੂੰ ਇਕ ਖੁੱਲ੍ਹਾ ਪੱਤਰ ਲਿਖਕੇ ਮਾਮਲੇ ’ਚ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ। ਉਈਗਰ ਮੁਸਲਮਾਨਾਂ ਨੇ ਬ੍ਰਿਟੇਨ ਦੀ ਸੰਸਦ ਤੋਂ ਉਨ੍ਹਾਂ ਨੂੰ ਸਮਰਥਨ ਦੇਣ ਦੀ ਬੇਨਤੀ ਵੀ ਕੀਤੀ ਹੈ। ਭਾਰਤ ਦਾ ਹਵਾਲਾ ਦਿੰਦੇ ਹੋਏ ਪੱਤਰ ’ਚ ਕਿਹਾ ਹੈ ਕਿ ਬ੍ਰਿਟੇਨ ਦੀ ਸੰਸਦ ’ਚ ਕਿਸਾਨ ਅੰਦੋਲਨ ’ਤੇ ਹੋਈ ਚਰਚਾ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਉਈਗਰ ਮੁਸਲਮਾਨਾਂ ਦਾ ਇਹ ਖੁੱਲ੍ਹਾ ਪੱਤਰ ਹੈ। ਹਾਲਾਂਕਿ ਭਾਰਤ ਨੇ ਬ੍ਰਿਟੇਨ ਦੀ ਸੰਸਦ ’ਚ ਹੋਈ ਚਰਚਾ ਦਾ ਸਖ਼ਤ ਵਿਰੋਧ ਕੀਤਾ ਹੈ। ਉਧਰ ਹਾਲ ਹੀ ਵਿਚ ਜਾਰੀ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਨਿਊਲਾਈਂਸ ਇੰਸਟੀਚਿਊਟ ਫਾਰ ਸਟ੍ਰੈਟਜੀ ਐਂਡ ਪਾਲਿਸੀ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ’ਚ ਉਈਗਰ ਮੁਸਲਮਾਨਾਂ ਨੂੰ ਤਸੀਹੇ ਦੇਣ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਵੱਡੇ ਪੈਮਾਨੇ ’ਤੇ ਸਾਜਿਸ਼ ਰਚੀ ਜਾ ਰਹੀ ਹੈ।
ਟਵਿਟਰ ’ਤੇ ਚੱਲਿਆ ਹੈ ਕੈਂਪੇਨ
ਪੱਤਰ ’ਚ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਹੈ ਕਿ ਬੇਰਹਿਮ ਚੀਨੀ ਕਮਿਊਨਿਸਟ ਰਾਜ ਵਲੋਂ ਕੀਤੇ ਗਏ ਉਈਗਰ ਲੋਕਾਂ ’ਤੇ ਅੱਤਿਆਚਾਰਾਂ ਦੀ ਨਿੰਦਾ ਕਰਨ ਲਈ ਜਲਦੀ ਵਿਚਾਰ ਕੀਤਾ ਜਾਏਗਾ। ਉਈਗਰ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਉਨ੍ਹਾਂ ਨੇ ਟਵਿਟਰ ’ਤੇ ਇਕ ਕੈਂਪੇਨ ਵੀ ਚਲਾਈ ਹੈ। ਪੱਤਰ ’ਚ ਕਿਹਾ ਹੈ ਕਿ ਉਈਗਰ ਕੈਂਪਾਂ ’ਚ ਮਾਨਸਿਕ, ਸਰੀਰਕ ਅਤੇ ਸੈਕਸ ਸ਼ੋਸ਼ਣ ਤੋਂ ਬਾਅਦ ਬਾਹਰ ਆਏ ਲੋਕਾਂ ਦੀ ਗਵਾਹੀ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡੀਆਈ ਅਤੇ ਡੱਚ ਸੰਸਦ ਨੇ ਵੀ ਉਈਗਰ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਪੁਸ਼ਟੀ ਕੀਤੀ ਹੈ। ਇਸ ਲਈ ਸੱਚਾਈ ਨੂੰ ਨਕਾਰਾ ਨਹੀਂ ਜਾ ਸਕਦਾ। ਬ੍ਰਿਟੇਨ ਦੀ ਸੰਸਦ ਨੂੰ ਵੀ ਉਈਗਰ ਮੁਸਲਮਾਨਾਂ ਦਾ ਸਮਰਥਨ ਕਰਨਾ ਚਾਹੀਦਾ।
ਕਿਸਾਨ ਅੰਦੋਲਨ ਦੇ ਤੱਥਾਂ ਨੂੰ ਸਮਝਣਾ ਜ਼ਰੂਰੀ : ਭਾਰਤ
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਟਾਰੇਸ ਦੇ ਬੁਲਾਰੇ ਅਤੇ ਬ੍ਰਿਟੇਨ ਦੀਆਂ ਵੱਖ-ਵੱਖ ਪਾਰਟੀਆਂ ਦੇ 36 ਸੰਸਦ ਮੈਂਬਰਾਂ ਨੇ ਭਾਰਤ ’ਚ ਕੇਂਦਰ ਸਰਕਾਰ ਵਲੋਂ ਲਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਇਹ ਕਰਨ ਦੇਣਾ ਚਾਹੀਦਾ ਹੈ। ਹਾਲਾਂਕਿ ਭਾਰਤ ਨੇ ਕਿਸਾਨ ਪ੍ਰਦਰਸ਼ਨਾਂ ਬਾਰੇ ਵਿਦੇਸ਼ੀ ਨੇਤਾਵਾਂ ਦੀਆਂ ਟਿੱਪਣੀਆਂ ਨੂੰ ‘ਗੁੰਮਰਾਹ ਕਰਨ ਵਾਲੀਆਂ’ ਅਤੇ ‘ਗੈਰ ਕਾਨੂੰਨੀ’ ਦੱਸਿਆ ਅਤੇ ਕਿਹਾ ਕਿ ਇਹ ਇਕ ਲੋਕਤਾਂਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਜੁੜਿਆ ਵਿਸ਼ਾ ਹੈ। ਭਾਰਤ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੇ ਸਹੀ ਤੱਥਾਂ ਨੂੰ ਸਮਝਣ ਦੀ ਲੋੜ ਹੈ। ਭਾਰਤ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਉਹ ਕਿਸੇ ਦੂਸਰੇ ਦੇਸ਼ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗਾ।
ਪੜ੍ਹੋ ਇਹ ਅਹਿਮ ਖਬਰ- 'ਅਫਗਾਨਿਸਤਾਨ 'ਚ ਪਾਕਿਸਤਾਨ ਨੂੰ ਆਪਣੇ ਹੱਥ ਅਜਮਾਉਣ ਦਿਓ'
ਪ੍ਰਾਵਧਾਨਾਂ ਦੀ ਉਲੰਘਣਾ
ਚੀਨੀ ਸਰਕਾਰ ਸ਼ਿਨਜਿਆਂਗ ਪ੍ਰਾਂਤ ’ਚ ਉਈਗਰ ਮੁਸਲਮਾਨਾਂ ਨੂੰ ਲੰਬੇ ਸਮੇਂ ਤੋਂ ਤਸੀਹੇ ਦੇ ਰਹੀ ਹੈ। ਮਰਦਾਂ ਦੇ ਨਾਲ ਔਰਤਾਂ ਨੂੰ ਵੀ ਬੇਰਹਿਮੀ ਨਾਲ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ। ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਉਈਗਰਾਂ ਨਾਲ ਯੂਨਾਈਟਿਡ ਨੈਸ਼ਨ ਜੇਨੇਸਾਈਡ ਕਨਵੈਨਸ਼ਨ ਦੇ ਸਾਰੇ ਪ੍ਰਾਵਧਾਨਾਂ ਦੀ ਉਲੰਘਣਾ ਕੀਤੀ ਹੈ।
ਔਰਤਾਂ ਦੇ ਵਾਲਾਂ ਦਾ ਵਪਾਰ
ਬੀਤੇ ਸਾਲ ਅਮਰੀਕਾ ’ਚ ਸ਼ਿਨਜਿਆਂਗ ਦੇ ਮਨੁੱਖੀ ਵਾਲ ਨਾਲ ਬਣੇ ਉਤਪਾਦਾਂ ਨੂੰ ਬਰਾਮਦ ਕੀਤਾ ਸੀ। ਦਾਅਵਾ ਕੀਤਾ ਸੀ ਕਿ ਇਨ੍ਹਾਂ ਨੂੰ ਕੈਂਪਾਂ ’ਚ ਕੈਦ ਔਰਤਾਂ ਨੇ ਤਿਆਰ ਕੀਤਾ ਸੀ। ਜਿਸ ਤੋਂ ਬਾਅਦ ਦੋਸ਼ ਲੱਗੇ ਸਨ ਕਿ ਚੀਨੀ ਸਰਕਾਰ ਇਨ੍ਹਾਂ ਕੈਂਪਾਂ ’ਚ ਕੈਦ ਉਈਗਰ ਔਰਤਾਂ ਦੇ ਵਾਲ ਕੱਟ ਰਹੀ ਹੈ।
ਕੈਂਪਾਂ ’ਚ ਹੁੰਦੈ ਕਤਲੇਆਮ
ਚੀਨ ’ਤੇ ਇਹ ਵੀ ਦੋਸ਼ ਲੱਗ ਚੁੱਕੇ ਹਨ ਕਿ ਉਹ ਕੈਂਪਾਂ ’ਚ ਉਈਗਰ ਮੁਸਲਮਾਨਾਂ ਦੀ ਜਬਰਦਸਤੀ ਨਸਬੰਦੀ ਅਤੇ ਗਰਭਪਾਤ ਕਰਵਾ ਰਿਹਾ ਹੈ। ਸ਼ਿਨਜਿਆਂਗ ਖੇਤਰ ’ਚ ਪਿਛਲੇ ਚਾਰ ਸਾਲਾਂ ਤੋਂ ਚਲਾਈ ਜਾ ਰਹੀ ਮੁਹਿੰਮ ਨੂੰ ਕੁਝ ਮਾਹਿਰਾਂ ਨੇ ਡੈਮੋਗ੍ਰਾਫੀ ਕਤਲੇਆਮ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਲੱਖਾਂ ਔਰਤਾਂ ਨੂੰ ਗਰਭਪਾਤ ਕਰਵਾਉਣ ਲਈ ਵੀ ਚੀਨ ਮਜ਼ਬੂਰ ਕਰਦਾ ਹੈ।
80 ਲੱਖ ਮੁਸਲਿਮ ਕੈਦੀ
ਚੀਨੀ ਅਧਿਕਾਰੀਆਂ ਦੇ ਦਾਅਵੇ ਦੇ ਉਲਟ ਨਵੇਂ ਡਿਟੈਂਸ਼ਨ ਕੈਂਪ ਨੂੰ ਬਣਾਉਣ ’ਤੇ ਵੱਡੇ ਪੈਮਾਨੇ ’ਤੇ ਨਿਵੇਸ਼ ਕੀਤਾ ਗਿਆ ਹੈ। ਬ੍ਰਿਟਿਸ਼ ਅਖਬਾਰ ਦਿ ਸਨ ਦੀ ਰਿਪੋਰਟ ਮੁਤਾਬਕ ਚੀਨ ਨੇ ਆਪਣੇ ਡਿਟੈਂਸ਼ਨ ਕੈਂਪਸ ’ਚ ਸ਼ਿਨਜਿਆਂਗ ਪ੍ਰਾਂਤ ਦੇ 80 ਲੱਖ ਉਈਗਰ ਮੁਸਲਮਾਨਾਂ ਨੂੰ ਕੈਦ ਕਰ ਰੱਖਿਆ ਹੈ। ਡਿਟੈਂਸ਼ਨ ਕੈਂਪਾਂ ’ਚ ਕੈਦੀਆਂ ਨਾਲ ਕਈ ਤਰ੍ਹਾਂ ਦੀਆਂ ਅਣਮਨੁੱਖੀ ਘਟਨਾਵਾਂ ਹੋ ਰਹੀਆਂ ਹਨ। ਇਹ ਮਨੁੱਖ ਦੇ ਬੁਨੀਆਦੀ ਅਧਿਕਾਰਾਂ ਦੇ ਖਿਲਾਫ ਹੈ।
ਕੌਣ ਹਨ ਉਈਗਰ ਮੁਸਲਿਮ
ਉਈਗਰ ਮੱਧ ਏਸ਼ੀਆ ’ਚ ਰਹਿਣ ਵਾਲੇ ਤੁਰਕ ਭਾਈਚਾਰੇ ਦੇ ਲੋਕ ਹਨ ਜਿਨ੍ਹਾਂ ਦੀ ਭਾਸ਼ਾ ਉਈਗਰ ਵੀ ਤੁਰਕ ਭਾਸ਼ਾ ਨਾਲ ਬਹੁਤ ਮਿਲਦੀ-ਜੁਲਦੀ ਹੈ। ਚੀਨ ਨੇ ਪੂਰਬੀ ਤੁਰਕਿਸਤਾਨ ਤਰ 1949 ’ਚ ਕਬਜ਼ਾ ਕਰ ਲਿਆ ਸੀ। ਸ਼ਿਨਜਿਆਂਗ ’ਚ ਕੁਲ ਆਬਾਦੀ ਦਾ 45 ਫੀਸਦੀ ਉਈਗਰ ਮੁਸਲਮਾਨ ਹਨ। ਜਦਕਿ 40 ਫੀਸਦੀ ਆਬਾਦੀ ਹਾਨ ਚੀਨੀ ਹੈ। ਚੀਨ ਨੇ ਸ਼ਿਨਜਿਆਂਗ ਨੂੰ ਖੁਦ ਮੁਖਤਿਆਰ ਖੇਤਰ ਐਲਾਨ ਕਰ ਰੱਖਿਆ ਹੈ। ਉਈਗਰ ਮੁਸਲਮਾਨ ਸੰਸਕ੍ਰਿਤੀ ਬਚਾਉਣ ਲਈ ਹਿਜ਼ਰਤ ਕਰਦੇ ਰਹੇ ਹਨ।
'ਅਫਗਾਨਿਸਤਾਨ 'ਚ ਪਾਕਿਸਤਾਨ ਨੂੰ ਆਪਣੇ ਹੱਥ ਅਜਮਾਉਣ ਦਿਓ'
NEXT STORY