ਨਵੀਂ ਦਿੱਲੀ-ਪੂਰਬੀ ਲੱਦਾਖ 'ਚ ਸਰਹੱਦੀ ਵਿਵਾਦ ਨੂੰ ਲੈ ਕੇ ਪਿਛਲੇ 9 ਮਹੀਨਿਆਂ ਤੋਂ ਜਾਰੀ ਖਿਚਾਅ ਨੂੰ ਘੱਟ ਕਰਨ ਸਬੰਧੀ ਭਾਰਤ ਅਤੇ ਚੀਨ ਦਰਮਿਆਨ ਇਕ ਅਹਿਮ ਸਮਝੌਤਾ ਹੋਇਆ ਹੈ। ਭਾਰਤ ਅਤੇ ਚੀਨ ਵਿਚਾਲੇ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ 'ਤੇ ਫੌਜਾਂ ਦੇ ਪਿੱਛੇ ਹੱਟਣ ਦਾ ਸਮਝੌਤਾ ਹੋ ਗਿਆ ਹੈ। ਬੁੱਧਵਾਰ ਨੂੰ ਸਵੇਰ ਤੋਂ ਹੀ ਦੋਹਾਂ ਦੇਸ਼ਾਂ ਦੇ ਫੌਜੀ ਪਿੱਛੇ ਹਟਣੇ ਸ਼ੁਰੂ ਹੋ ਗਏ। ਇੰਨਾ ਹੀ ਨਹੀਂ, ਪੈਂਗੋਂਗ ਤਸੋ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੇ ਤੋਂ ਤੋਪਾਂ ਨੂੰ ਪਿੱਛੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ -ਬਾਈਡੇਨ ਪ੍ਰਸ਼ਾਸਨ ਪਨਾਹ ਲਈ 25,000 ਲੋਕਾਂ ਨੂੰ ਅਮਰੀਕਾ ਆਉਣ ਦੀ ਦੇਵੇਗਾ ਇਜਾਜ਼ਤ
ਜਿਸ ਰਫਤਾਰ ਨਾਲ ਚੀਨ ਪੈਂਗੋਂਗ ਤਸੋ ਝੀਲ ਦੇ ਕਿਨਾਰਿਆਂ ਤੋਂ ਤੋਪਾਂ ਨੂੰ ਹਟਾ ਰਿਹਾ ਹੈ, ਉਹ ਸੱਚਮੁਚ ਹੈਰਾਨ ਕਰ ਦੇਣ ਵਾਲਾ ਹੈ। ਅਸਲ ਵਿਚ ਵੀਰਵਾਰ ਤੱਕ ਚੀਨ ਦੀ ਫੌਜ ਭਾਵ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪੈਂਗੋਂਗ ਤਸੋ ਦੇ ਦੱਖਣੀ ਕਿਨਾਰੇ ਤੋਂ 200 ਤੋਂ ਵਧ ਪ੍ਰਮੁੱਖ ਲੜਾਕੂ ਟੈਂਕਾਂ ਨੂੰ ਵਾਪਸ ਸੱਦ ਲਿਆ ਸੀ। ਲੱਦਾਖ ਦੇ ਫਿੰਗਰ 8 ਦੇ ਉੱਤਰੀ ਕੰਢੇ ਤੋਂ ਆਪਣੇ ਫੌਜੀਆਂ ਨੂੰ ਵਾਪਸ ਲਿਜਾਣ ਲਈ 100 ਭਾਰੀ ਮੋਟਰ ਗੱਡੀਆਂ ਤਾਇਨਾਤ ਕੀਤੀਆਂ ਸਨ। ਚੀਨ ਦੀਆਂ ਫੌਜਾਂ ਅਤੇ ਟੈਂਕਾਂ ਦੀ ਵਾਪਸੀ ਦੀ ਰਫਤਾਰ ਨੇ ਅਸਲ 'ਚ ਭਾਰਤੀ ਫੌਜ ਤੋਂ ਲੈ ਕੇ ਕੌਮੀ ਸੁਰੱਖਿਆ ਯੋਜਨਾਕਾਰਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ -ਜਰਮਨੀ 'ਚ ਬੱਚੇ ਵੱਲੋਂ ਮੰਚ 'ਤੇ ਪ੍ਰਦਰਸ਼ਨ, ਪਿਤਾ ਨੂੰ ਹੋਇਆ ਜੁਰਮਾਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚੀਨ ਨਾਲ ਨਜਿੱਠਣ ਲਈ ਅਮਰੀਕਾ ਦਾ ਵੱਡਾ ਪਲਾਨ, ਬਾਈਡੇਨ ਨੇ ਬਣਾਈ ਸਖਤ ਖਾਸ ਟਾਸਕ ਫੋਰਸ !
NEXT STORY