ਪੈਰਿਸ- ਫਰਾਂਸ ਦੇ ਸਿਹਤ ਅਧਿਕਾਰੀ ਬਿਨਾ ਕਿਸੇ ਡਾਕਟਰੀ ਪਰਚੀ ਦੇ ਮੁਫਤ ਵਿਚ ਕੋਰੋਨਾ ਦਾ ਟੈਸਟ ਕਰਵਾ ਰਹੇ ਹਨ ਕਿਉਂਕਿ ਤਾਲਾਬੰਦੀ ਨਾਲ ਜੁੜੀਆਂ ਪਾਬੰਦੀਆਂ ਹਟਣ ਨਾਲ ਵਾਇਰਸ ਪੀੜਤਾਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪੀ. ਸੀ. ਆਰ ਨੱਕ ਸਵੈਬ ਪ੍ਰੀਖਣ, ਜੋ ਕੋਰੋਨਾ ਹੋਣ ਦੇ ਲੱਛਣਾਂ ਦਾ ਪਤਾ ਲਗਾਉਂਦਾ ਹੈ ਮੁਫਤ ਕਰਵਾਇਆ ਜਾ ਰਿਹਾ ਹੈ। ਸ਼ਨੀਵਾਰ ਨੂੰ ਪ੍ਰਕਾਸ਼ਿਤ ਸਰਕਾਰੀ ਹੁਕਮਾਂ ਤਹਿਤ ਇਹ ਹੁਣ ਦੇਸ਼ ਵਿਚ ਉਪਲੱਬਧ ਹੋਵੇਗਾ।
ਲੇ ਪੈਰਿਸਿਅਨ ਦੇ ਐਤਵਾਰ ਨੂੰ ਛਪੇ ਰਸਾਲੇ ਵਿਚ ਇਕ ਇੰਟਰਵੀਊ ਮੁਤਾਬਕ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਦੱਸਿਆ ਕਿ ਅਸੀਂ ਇਸ ਨੂੰ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨਹੀਂ ਕਹਾਂਗੇ ਪਰ ਪਿਛਲੇ ਦਿਨਾਂ ਵਿਚ ਇੱਥੇ ਕਾਫੀ ਮਾਮਲੇ ਵਧੇ ਹਨ। ਦੱਸ ਦਈਏ ਕਿ 13 ਹਫਤਿਆਂ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਨਹੀਂ ਵਧੇ ਸਨ।
ਫਰਾਂਸ ਵਿਚ ਵਰਤਮਾਨ ਵਿਚ ਵਾਇਰਸ ਪੀੜਤਾਂ ਦਾ ਅੰਕੜਾ 1 ਲੱਖ 80 ਹਜ਼ਾਰ ਤੋਂ ਪਾਰ ਪੁੱਜ ਗਿਆ ਹੈ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ। ਇਸ ਵਾਇਰਸ ਨੇ ਸਾਰੀ ਦੁਨੀਆ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਯੂ.ਏ.ਈ. : ਭਾਰਤੀ ਜੋੜਾ ਫਲੈਟ 'ਚ ਮਿਲਿਆ ਮ੍ਰਿਤਕ
NEXT STORY