ਵਾਸ਼ਿੰਗਟਨ- ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਬੇਹਾਲ ਹੈ। ਚੀਨ ਵਿਚ ਦਸੰਬਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ 6 ਮਹੀਨਿਆਂ ਵਿਚ 216 ਦੇਸ਼ਾਂ ਵਿਚ ਪੈਰ ਪਸਾਰ ਚੁੱਕੀ ਹੈ। 6 ਮਹੀਨੇ ਪੂਰੇ ਹੋਣ ਨਾਲ ਹੀ ਇਸ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ। ਅਸਲ ਵਿਚ ਗਰਮੀ ਵਿਚ ਵਾਇਰਸ ਕਮਜ਼ੋਰ ਹੋਣ ਦੇ ਸਾਰੇ ਅਨੁਮਾਨ ਗਲਤ ਸਿੱਧ ਹੋਏ ਅਤੇ ਜੂਨ ਵਿਚ ਹਰ ਦਿਨ ਸਵਾ ਲੱਖ ਤੋਂ ਜ਼ਿਆਦਾ ਮਰੀਜ਼ ਮਿਲ ਰਹੇ ਹਨ।
ਕੋਰੋਨਾ ਦੇ 67 ਫੀਸਦੀ ਭਾਵ ਦੋ-ਤਿਹਾਈ ਤੋਂ ਜ਼ਿਆਦਾ ਮਰੀਜ਼ ਤਾਂ ਸਿਰਫ ਮਈ ਅਤੇ ਜੂਨ ਵਿਚ ਸਾਹਮਣੇ ਆਏ। ਮਈ 'ਚ ਰੋਜ਼ ਔਸਤਨ ਤਕਰੀਬਨ ਇਕ ਲੱਖ ਅਤੇ ਜੂਨ ਵਿਚ ਰੋਜ਼ ਔਸਤਨ ਇਕ ਲੱਖ 35 ਹਜ਼ਾਰ ਮਰੀਜ਼ ਮਿਲੇ। ਉੱਥੇ ਹੀ 90 ਫੀਸਦੀ ਕੋਰੋਨਾ ਦੇ ਮਾਮਲੇ ਅਪ੍ਰੈਲ-ਮਈ-ਜੂਨ ਵਿਚ ਸਾਹਮਣੇ ਆਏ ਹਨ।
60 ਫੀਸਦੀ ਤੋਂ ਜ਼ਿਆਦਾ ਬਿਨਾ ਲੱਛਣ ਵਾਲੇ ਮਰੀਜ਼
ਕੋਰੋਨਾ ਨੇ ਮਾਰਚ ਤੋਂ ਸਭ ਤੋਂ ਜ਼ਿਆਦਾ ਇਕ ਲੱਖ 90 ਹਜ਼ਾਰ ਤੋਂ ਜ਼ਿਆਦਾ ਜਾਨਾਂ ਲਈਆਂ। ਉਸ ਸਮੇਂ ਇਟਲੀ, ਫਰਾਂਸ, ਸਪੇਨ ਵਿਚ ਮਹਾਮਾਰੀ ਸਿਰੇ 'ਤੇ ਸੀ ਅਤੇ ਅਮਰੀਕਾ ਵਿਚ ਉਸ ਦਾ ਕਹਿਰ ਵਰ੍ਹਣਾ ਸ਼ੁਰੂ ਹੋ ਗਿਆ ਸੀ। ਮਈ-ਜੂਨ ਵਿਚ ਮਾਮਲੇ ਤਾਂ ਵਧੇ ਹਨ ਪਰ ਉਨ੍ਹਾਂ ਵਿਚੋਂ 60 ਫੀਸਦੀ ਤੋਂ ਜ਼ਿਆਦਾ ਬਿਨਾ ਲੱਛਣ ਵਾਲੇ ਮਰੀਜ਼ ਹਨ, ਅਜਿਹੇ ਵਿਚ ਮੌਤਾਂ 'ਤੇ ਕੁਝ ਹੱਦ ਤਕ ਕਮੀ ਆਈ ਹੈ।
ਉਂਝ ਹੁਣ ਤਕ ਛੋਟੇ-ਵੱਡੇ 38 ਦੇਸ਼ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ 'ਤੇ ਜਿੱਤ ਹਾਸਲ ਕਰ ਲਈ ਹੈ ਜਾਂ ਉਸ ਦੇ ਨੇੜੇ ਹਨ। ਅੱਧੇ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਅਮਰੀਕਾ ਮਹਾਦੀਪ ਵਿਚ ਹੀ ਹਨ। ਉੱਤਰੀ ਅਮਰੀਕਾ ਵਿਚ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ 28 ਲੱਖ ਤੋਂ ਜ਼ਿਆਦਾ ਮਰੀਜ਼ ਹਨ। ਦੱਖਣੀ ਅਮਰੀਕਾ ਵਿਚ ਬ੍ਰਾਜ਼ੀਲ, ਪੇਰੂ, ਚਿਲੀ ਆਦਿ ਨੂੰ ਮਿਲਾ ਕੇ 20 ਲੱਖ ਦੇ ਕਰੀਬ ਲੋਕ ਵਾਇਰਸ ਪੀੜਤ ਹਨ। ਅਮਰੀਕਾ ਤੇ ਬ੍ਰਾਜ਼ੀਲ ਵਿਚ ਰੋਜ਼ਾਨਾ 40-40 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਵਿਕਟੋਰੀਆ 'ਚ ਇਹ ਕੋਰੋਨਾ ਦੀ ਦੂਜੀ ਲਹਿਰ ਨਹੀਂ : ਡਿਪਟੀ ਚੀਫ ਮੈਡੀਕਲ ਅਫਸਰ
NEXT STORY