ਇੰਟਰਨੈਸ਼ਨਲ ਡੈਸਕ (ਬਿਊਰੋ): ਅਕਸਰ ਕਿਹਾ ਜਾਂਦਾ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਦੁੱਖ ਵਿਚ ਨਹੀਂ ਦੇਖ ਸਕਦੇ ਪਰ ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ।ਇੱਥੇ ਇਕ ਪਤੀ-ਪਤਨੀ ਨੇ ਆਪਣੇ ਗੋਦ ਲਏ ਬੱਚੇ ਨੂੰ ਪੂਰੇ 5 ਸਾਲ ਤੱਕ ਘਰ ਦੇ ਗੈਰਾਜ ਅੰਦਰ ਰੱਖੇ ਇਕ ਬਕਸੇ ਵਿਚ ਰਹਿਣ ਲਈ ਮਜਬੂਰ ਕੀਤਾ। ਇਹ ਦਿਲ ਦਹਿਣਾ ਦੇਣ ਵਾਲਾ ਮਾਮਲਾ ਫਲੋਰੀਡਾ ਸ਼ਹਿਰ ਦਾ ਹੈ। ਇਸ ਜੋੜੇ 'ਤੇ ਬਾਲ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਹਨਾਂ ਨੇ ਆਪਣੇ 13 ਸਾਲ ਦੇ ਗੋਦ ਲਏ ਬੱਚੇ ਨੂੰ ਪੰਜ ਸਾਲ ਤੱਕ ਆਪਣੇ ਗੈਰਾਜ ਵਿਚ ਸਥਿਤ 8'x8 ਦੇ ਬਕਸੇ ਵਿਚ ਰਹਿਣ ਲਈ ਮਜਬੂਰ ਕੀਤਾ।
ਕੈਮਰੇ ਜ਼ਰੀਏ ਰੱਖਦੇ ਸਨ ਨਜ਼ਰ
ਡਬਲਊਪੀਟੀਵੀ ਦੀ ਰਿਪੋਰਟ ਮੁਤਾਬਕ ਫਲੋਰੀਡਾ ਦੇ ਟ੍ਰੇਸੀ ਅਤੇ ਟਿਮੌਥੀ ਫੇਰਿਟਰ ਨੇ ਕੁਝ ਸਾਲ ਪਹਿਲਾਂ ਮਤਲਬ 2017 ਵਿਚ ਬੱਚੇ ਨੂੰ ਗੋਦ ਲਿਆ ਸੀ। ਫਿਰ ਉਸ ਨੂੰ ਬਕਸੇ ਵਿਚ ਬੰਦ ਕਰਕੇ ਰੱਖਿਆ। ਇਸੇ ਬਕਸੇ ਵਿਚ ਉਸ ਨੂੰ ਖਾਣਾ ਦਿੱਤਾ ਜਾਂਦਾ ਸੀ ਅਤੇ ਪੌਟੀ ਅਤੇ ਯੂਰਿਨ ਪਾਸ ਕਰਨ ਲਈ ਇਕ ਬਾਲਟੀ ਦਿੱਤੀ ਸੀ। ਉਸ ਬਕਸੇ ਵਿਚ ਇਕ ਗੱਦਾ ਵੀ ਪਿਆ ਸੀ, ਜਿਸ 'ਤੇ ਬਚਾ ਸੋਂਦਾ ਸੀ। ਇੰਨਾ ਹੀ ਨਹੀਂ ਬੱਚੇ 'ਤੇ ਨਜ਼ਰ ਰੱਖਣ ਲਈ ਬਕਸੇ ਦੇ ਬਾਹਰ ਇਕ ਡੈਡਬੋਲਟ ਅਤੇ ਇਕ ਲਾਈਟ ਸਵਿਚ ਵੀ ਲਗਾਇਆ ਗਿਆ ਸੀ ਅਤੇ ਅੰਦਰ ਇਕ ਕੈਮਰਾ ਵੀ। ਜਾਣਕਾਰੀ ਮੁਤਾਬਕ ਬੱਚੇ ਨੂੰ ਗੋਦ ਲੈਣ ਦੇ ਬਾਅਦ ਉਹ ਉਸ ਨੂੰ ਰੋਜ਼ 18 ਘੰਟੇ ਤੱਕ ਡੱਬੇ ਵਿਚ ਹੀ ਰੱਖਦੇ ਸਨ ਅਤੇ ਸਿਰਫ ਸਕੂਲ ਜਾਣ ਲਈ ਬਾਹਰ ਛੱਡਦੇ ਸਨ। ਬੱਚਾ ਜਿਵੇਂ ਹੀ ਸਕੂਲ ਤੋਂ ਵਾਪਸ ਆਉਂਦਾ ਸੀ ਉਸ ਨੂੰ ਮੁੜ ਡੱਬੇ ਦੇ ਅੰਦਰ ਕੈਦ ਕਰ ਦਿੱਤਾ ਜਾਂਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ 'ਕੁਰਾਨ' ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਨੇ ਦਿੱਤੀ ਦਰਦਨਾਕ ਮੌਤ
ਇੰਝ ਖੁੱਲ੍ਹਿਆ ਭੇਦ
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਦਿਨ ਬੱਚਾ ਸਕੂਲ ਤੋਂ ਭੱਜ ਗਿਆ ਅਤੇ ਟ੍ਰੇਸੀ ਨੇ 28 ਜਨਵਰੀ ਨੂੰ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਕੁਝ ਦਿਨਾਂ ਬਾਅਦ 30 ਜਨਵਰੀ ਨੂੰ ਪੁਲਸ ਉਸ ਦੇ ਘਰ ਪਹੁੰਚੀ ਅਤੇ ਜਾਂਚ-ਪੜਤਾਲ ਕੀਤੀ ਤਾਂ ਇਸ ਸੱਚਾਈ ਬਾਰੇ ਪਤਾ ਚੱਲਿਆ। ਉੱਥੇ ਬੱਚਾ ਇਕ ਪੁਲਸ ਸਟੇਸ਼ਨ ਵਿਚ ਜਾ ਕੇ ਕਹਿਣ ਲੱਗਾ ਕਿ ਮੈਨੂੰ ਜੇਲ੍ਹ ਵਿਚ ਬੰਦ ਕਰ ਦਿਓ। ਮੇਰੇ ਘਰ ਨਾਲੋਂ ਤਾਂ ਜੇਲ੍ਹ ਚੰਗੀ ਹੈ। ਬੱਚੇ ਨੇ ਦੱਸਿਆ ਕਿ ਉਸ ਨੂੰ ਗਰਦਨ ਤੋਂ ਕੰਧ ਨਾਲ ਟਕਰਾਇਆ ਗਿਆ ਅਤੇ ਬੈਲਟ ਤੇ ਰੱਸੀ ਨਾਲ ਮਾਰਿਆ ਗਿਆ। ਪੁਲਸ ਨੇ ਇੰਡੀਪੇਂਡੇਸ ਮਿਡਲ ਸਕੂਲ ਵਿਚ 13 ਸਾਲਾ ਮੁੰਡੇ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੋਈ ਮੇਰੇ ਨਾਲ ਪਿਆਰ ਨਹੀਂ ਕਰਦਾ ਅਤੇ ਮੈਂ ਸੁਰੱਖਿਅਤ
ਮਹਿਸੂਸ ਨਹੀਂ ਕਰਦਾ। ਇਸ ਲਈ ਮੈਂ ਘਰ ਵਾਪਸ ਜਾਣ ਦੇ ਬਜਾਏ ਜੇਲ੍ਹ ਵਿਚ ਰਹਿਣਾ ਪਸੰਦ ਕਰਾਂਗਾ।
ਜਦੋਂ ਪੁਲਸ ਨੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਤਾਂ ਇਸ ਮਗਰੋਂ ਉਹਨਾਂ ਦੇ ਘਰ ਵਿਚ ਰਹਿਣ ਵਾਲੇ 2 ਸਾਲ ਦੇ ਬੱਚੇ ਸਮੇਤ ਹੋਰ ਬੱਚਿਆਂ ਨੂੰ ਡੀ.ਸੀ.ਐੱਫ. ਦੁਆਰਾ ਹਿਰਾਸਤ ਵਿਚ ਲੈ ਲਿਆ। ਜਦੋਂ ਜੋੜੇ ਤੋਂ ਬੱਚੇ ਨਾਲ ਅਜਿਹਾ ਵਿਵਹਾਰ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬੱਚੇ ਨੂੰ 'ਰੀਐਕਟਿਵ ਅਟੈਚਮੈਂਟ ਡਿਸਆਰਡਰ' ਹੈ ਇਸ ਕਾਰਨ ਉਹ ਬੱਚੇ ਨੂੰ ਬੰਦ ਕਰ ਕੇ ਰੱਖਦੇ ਸਨ। ਜੋੜੇ ਨੂੰ ਬੱਚੇ ਦਾ ਸ਼ੋਸ਼ਣ ਕਰਨ ਲਈ ਜੇਲ੍ਹ ਦੀ ਸਜ਼ਾ ਹੋਈ ਪਰ 36 ਲੱਖ ਰੁਪਏ ਦੀ ਬੇਲ 'ਤੇ ਛੱਡ ਦਿੱਤਾ ਗਿਆ। ਫਿਲਹਾਲ ਹੁਣ ਉਹ ਬੱਚੇ ਨਾਲ ਕਦੇ ਨਹੀਂ ਮਿਲ ਸਕਣਗੇ।
ਪਾਕਿਸਤਾਨ 'ਚ 'ਕੁਰਾਨ' ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਨੇ ਦਿੱਤੀ ਦਰਦਨਾਕ ਮੌਤ
NEXT STORY