ਮੈਲਬੋਰਨ- ਆਸਟਰੇਲੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਇਕ ਸਾਲ ਦੇ ਬੱਚੇ ਸਣੇ 423 ਲੋਕਾਂ ਵਿਚ ਕੋਰੋਨਾ ਵਾਇਰਸ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੇ ਵਿਕਟੋਰੀਆ ਸੂਬੇ ਵਿਚ ਹੀ 400 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਤੇ ਪੰਜ ਲੋਕਾਂ ਦੀ ਮੌਤ ਹੋਈ ਹੈ।
ਨਿਊ ਸਾਊਥ ਵੇਲਸ ਸੂਬੇ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਾਰਡ ਨੇ ਦੱਸਿਆ ਕਿ ਇਕ ਬੱਚੇ ਸਣੇ 19 ਮਾਮਲੇ ਸਾਹਮਣੇ ਆਏ ਹਨ। ਵਿਕਟੋਰੀਆ ਦੇ ਸਿਹਤ ਵਿਭਾਗ ਮੁਤਾਬਕ ਵਿਕਟੋਰੀਆ ਵਿਚ 403 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਪੰਜ ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਵਿਚ 50, 70 ਤੇ ਉਸ ਤੋਂ ਵਧੇਰੀ ਉਮਰ ਦੇ ਲੋਕ ਸ਼ਾਮਲ ਹਨ। ਵਿਕਟੋਰੀਆ ਵਿਚ ਮ੍ਰਿਤਕਾਂ ਦੀ ਗਿਣਤੀ 49 ਹੈ। ਸੂਬੇ ਵਿਚ ਫਿਲਹਾਲ 3,630 ਲੋਕ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਹਨ ਤੇ 201 ਲੋਕ ਹਸਪਤਾਲ ਵਿਚ ਦਾਖਲ ਹਨ।
ਮੁਸਲਿਮ ਜਨਾਨੀਆਂ ਨੂੰ ਜ਼ਬਰਨ ਬਾਂਝ ਬਣਾਉਣ ਲਈ ਬੱਚੇਦਾਨੀ 'ਚ ਡਿਵਾਈਸ ਲਗਾ ਰਿਹੈ ਚੀਨ
NEXT STORY