ਕਾਠਮਾਂਡੂ (ਬਿਊਰੋ)— ਭਾਰਤ ਸਰਕਾਰ ਨੇ 8 ਨਵੰਬਰ 2016 ਨੂੰ ਦੇਸ਼ ਵਿਚ ਨੋਟਬੰਦੀ ਦਾ ਐਲਾਨ ਕਰ ਕੇ ਪੂਰੇ ਦੇਸ਼ ਵਿਚ 500 ਅਤੇ 1000 ਦੇ ਨੋਟਾਂ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਇਨ੍ਹਾਂ ਨੋਟਾਂ ਨੂੰ ਗੈਰ ਕਾਨੂੰਨੀ ਐਲਾਨ ਕਰ ਦਿੱਤਾ ਸੀ। ਨੋਟਬੰਦੀ ਦੇ ਬਾਅਦ ਭਾਰਤ ਵਿਚ ਤਾਂ ਇਹ ਨੋਟ ਵਰਤੋਂ ਵਿਚ ਨਹੀਂ ਰਹੇ ਪਰ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿਚ ਇਕ ਵਾਰੀ ਫਿਰ ਤੋਂ ਇਨ੍ਹਾਂ ਗੈਰ ਕਾਨੂੰਨੀ ਨੋਟਾਂ ਦੀ ਵਾਪਸੀ ਹੋ ਰਹੀ ਹੈ।
ਇੱਥੇ ਚੱਲਦੇ ਹਨ 500 ਅਤੇ 1000 ਦੇ ਨੋਟ
ਨੇਪਾਲ ਦੇ ਕੈਸੀਨੋ ਵਿਚ ਭਾਰਤ ਵਿਚ ਬੰਦ ਹੋ ਚੁੱਕੇ 500 ਅਤੇ 1000 ਦੇ ਨੋਟ ਅੰਨ੍ਹੇਵਾਹ ਨਾਲ ਚੱਲ ਰਹੇ ਹਨ। ਭਾਰਤ ਵਿਚੋਂ ਲੋਕ 500 ਅਤੇ 1000 ਦੇ ਨੋਟ ਲੈ ਕੇ ਜਾਂਦੇ ਹਨ ਅਤੇ ਇੱਥੇ ਇਨ੍ਹਾਂ ਨੋਟਾਂ ਬਦਲੇ ਨੇਪਾਲੀ ਮੁਦਰਾ ਹਾਸਲ ਕਰ ਰਹੇ ਹਨ। ਇੱਥੇ 1000 ਦੇ ਭਾਰਤੀ ਨੋਟ ਦੇ ਬਦਲੇ ਵਿਚ 800 ਨੇਪਾਲੀ ਨੋਟ ਅਤੇ 500 ਦੇ ਨੋਟ ਦੇ ਬਦਲੇ 400 ਨੇਪਾਵੀ ਨੋਟ ਦਿੱਤੇ ਜਾ ਰਹੇ ਹਨ।
ਨੇਪਾਲ ਬੈਂਕ ਨੇ ਵਾਪਸ ਨਹੀਂ ਕੀਤੀ ਭਾਰਤੀ ਮੁਦਰਾ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨੇਪਾਲ ਨੇ ਭਾਰਤ ਵਿਚ ਬੰਦ ਹੋ ਚੁੱਕੇ 500 ਅਤੇ 1000 ਦੇ ਨੋਟਾਂ ਨੂੰ ਵਾਪਸ ਦੇਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ। ਇਸੇ ਕਾਰਨ ਉੱਥੇ ਹਾਲੇ ਵੀ ਇਹ ਨੋਟ ਵਰਤੋਂ ਵਿਚ ਹਨ ਅਤੇ ਭਾਰਤੀ ਲੋਕ ਨੇਪਾਲੀ ਮੁਦਰਾ ਨਾਲ ਇਸ ਨੂੰ ਬਦਲ ਰਹੇ ਹਨ। ਨੇਪਾਲ ਦੇ ਕੈਸੀਨੋ ਅਤੇ ਡਾਂਸ ਬਾਰ ਵਿਚ ਇਹ ਨੋਟ ਆਸਾਨੀ ਨਾਲ ਬਦਲੇ ਜਾ ਸਕਦੇ ਹਨ।
ਵੱਡੀ ਰਾਸ਼ੀ ਦੇਣ 'ਤੇ ਮਿਲਣਗੇ ਟੋਕਨ
ਮੀਡੀਆ ਰਿਪੋਰਟ ਮੁਤਾਬਕ ਨੇਪਾਲ ਦੇ ਵੱਡੇ ਕੈਸੀਨੋ ਵਿਚ ਭਾਰਤੀ ਮੁਦਰਾ ਦੇ ਨੋਟਾਂ ਨੂੰ ਬਦਲ ਕੇ ਟੋਕਨ ਦੇ ਦਿੱਤੇ ਜਾਂਦੇ ਹਨ। ਇਨ੍ਹਾਂ ਟੋਕਨਾਂ ਨੂੰ ਕਿਸੇ ਵੀ ਕੈਸੀਨੋ ਵਿਚ ਨੇਪਾਲੀ ਮੁਦਰਾ ਵਿਚ ਗੇਮ ਖੇਡ ਕੇ ਲੋਕ ਨੇਪਾਲੀ ਮੁਦਰਾ ਕਮਾ ਰਹੇ ਹਨ।
ਠੰਡ ਦੇ ਕਹਿਰ ਤੋਂ ਮਗਰਮੱਛ ਵੀ ਨਾ ਬਚੇ, ਹੋਏ ਹਾਲੋ ਬੇਹਾਲ (ਵੀਡੀਓ)
NEXT STORY