ਪੇਈਚਿੰਗ(ਏ. ਐੱਨ. ਆਈ.) – ਚੀਨ ਦੀ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਗ੍ਰਾਸ ਡੋਮੈਸਟਿਕ ਪ੍ਰੋਡਕਟ (ਜੀ. ਡੀ. ਪੀ.) ਦੇ ਜ਼ਬਰਦਸਤ ਅੰਕੜਿਆਂ ਤੋਂ ਬਾਅਦ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਤਰੱਕੀ ਦੀ ਇਸ ਰਫਤਾਰ ਨੂੰ ਅਗਲੀਆਂ ਤਿਮਾਹੀਆਂ ’ਚ ਕਾਇਮ ਰੱਖ ਸਕਣਾ ਇੰਨਾ ਸੌਖਾਲਾ ਨਹੀਂ ਹੋਵੇਗਾ ਕਿਉਂਕਿ ਮੌਜੂਦਾ ਹਾਲਾਤਾਂ ’ਚ ਅਰਥਵਿਵਸਥਾ ’ਚ ਗਲੋਬਲ ਪੱਧਰ ’ਤੇ ਰਿਕਵਰੀ ’ਚ ਸਮਾਂ ਲੱਗੇਗਾ। ਲਿਹਾਜਾ ਕੌਮਾਂਤਰੀ ਮੰਗ ’ਚ ਵੀ ਤੇਜ਼ੀ ਨਹੀਂ ਆਵੇਗੀ, ਜਿਸ ਦਾ ਸਿੱਧਾ ਅਸਰ ਚੀਨ ਦੀ ਅਰਥਵਿਵਸਥਾ ’ਤੇ ਪਵੇਗਾ। ਚੀਨ ’ਚ ਘਰੇਲੂ ਮੰਗ ’ਚ ਵੀ ਮੰਦੀ ਦੇ ਆਸਾਰ ਹਨ, ਜਿਸ ਦੇ ਸੰਕੇਤ ਅਪ੍ਰੈਲ ਮਹੀਨੇ ਦੀ ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਵਿਚ ਗਿਰਾਵਟ ਤੋਂ ਮਿਲਣ ਲੱਗੇ ਹਨ।
ਇਹ ਵੀ ਪੜ੍ਹੋ: ਕੋਰੋਨਾ ਖ਼ਿਲਾਫ਼ ਜੰਗ 'ਚ ਜੂਝ ਰਹੇ ਭਾਰਤ ਨੂੰ ਫਾਈਜ਼ਰ ਨੇ ਦਾਨ ਕੀਤੀ 7 ਕਰੋੜ ਡਾਲਰ ਦੀ ਦਵਾਈ
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਅਪ੍ਰੈਲ ’ਚ ਚੀਨ ਦੀ ਪੀ. ਐੱਮ. ਆਈ. 51.1 ਫੀਸਦੀ ਰਹੀ ਹੈ ਜੋ ਮਾਰਚ ਦੇ 51.9 ਫੀਸਦੀ ਦੇ ਮੁਕਾਬਲੇ ਘੱਟ ਹੈ। ਇਸ ਦਰਮਿਆਨ ਸੇਵਾ ਅਤੇ ਨਿਰਮਾਣ ਖੇਤਰ ਦੀ ਪੀ. ਐੱਮ. ਆਈ. ਵੀ ਮਾਰਚ ਦੇ 56.3 ਫੀਸਦੀ ਦੇ ਮੁਕਾਬਲੇ ਅਪ੍ਰੈਲ ’ਚ ਡਿੱਗ ਕੇ 51.9 ਫੀਸਦੀ ’ਤੇ ਆ ਗਈ ਹੈ। ਸਰਵੇਖਣ ਵਾਲੀਆਂ ਕੰਪਨੀਆਂ ਨੇ ਕਿਹਾ ਕਿ ਸੀਨੀਅਰ ਐੱਨ. ਬੀ. ਐੱਸ. ਸਟੈਟਿਸਟਿਕ ਝਾਓ ਕਵੇਹੇ ਨੇ ਕਿਹਾ ਕਿ ਚਿੱਪ ਦੀ ਕਮੀ, ਕੰਟੇਨਰ ਦੀ ਕਮੀ ਅਤੇ ਵਧਦੀਆਂ ਮਾਲ-ਢੁਆਈ ਦਰਾਂ ਵਰਗੀਆਂ ਸਮੱਸਿਆਵਾਂ ਹਾਲੇ ਵੀ ਗੰਭੀਰ ਹਨ।
ਹਾਲਾਂਕਿ ਕੁਝ ਜਾਣਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਾਲ ਹੀ ਦੇ ਮਹੀਨਿਆਂ ’ਚ ਚੀਨ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਉਸ ਦੀ ਆਰਥਿਕ ਰਿਕਵਰੀ ਹੁਣ ਵੀ ਅਨਿਸ਼ਚਿਤਤਾ ਤੋਂ ਬਾਹਰ ਨਹੀਂ ਆਈ ਹੈ। ਅਜਿਹਾ ਇਸ ਲਈ ਕਿਉਂਕਿ ਕੌਮਾਂਤਰੀ ਮੰਗ ਹੁਣ ਤੱਕ ਕਮਜ਼ੋਰ ਬਣੀ ਹੋਈ ਹੈ। ਹਾਲ ਹੀ ਦੇ ਦਿਨਾਂ ’ਚ ਕੋਈ ਦੇਸ਼ਾਂ ’ਚ ਮਹਾਮਾਰੀ ਦੀ ਨਵੀਂ ਲਹਿਰ ਨੂੰ ਰੋਕਣ ਲਈ ਆਰਥਿਕ ਗਤੀਵਿਧੀਆਂ ’ਤੇ ਮੁੜ ਪਾਬੰਦੀਆਂ ਲਗਾਉਣੀਆਂ ਪੈ ਰਹੀਆਂ ਹਨ, ਜਿਸ ਕਾਰਨ ਬਿਜ਼ਨੈੱਸ ਅਤੇ ਟ੍ਰੇਡ ’ਤੇ ਬੁਰਾ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ: Tech Mahindra ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਖੋਜੀ ਦਵਾਈ, ਹੁਣ ਪੇਟੈਂਟ ਲਈ ਦੇ ਰਹੀ ਅਰਜ਼ੀ
ਤਾਜ਼ਾ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਇਸ ਮਹੀਨੇ ਵਿਕਾਸ ’ਚ ਗਿਰਾਵਟ ਆਈ ਹੈ ਪਰ ਨਿਰਮਾਣ ਅਤੇ ਸੇਵਾ ਖੇਤਰ ’ਚ ਮੰਗ ਕਾਰਨ ਮੰਦੇ ਦੇ ਸੰਕੇਤ ਹਨ। ਗਤੀਵਿਧੀਆਂ ਹਾਲੇ ਵੀ ਮਜ਼ਬੂਤ ਹਨ। ਚੀਨੀ ਖਪਤਕਾਰ ਵਸਤਾਂ ਦੀ ਮੰਗ ਆਉਣ ਵਾਲੀਆਂ ਤਿਮਾਹੀਆਂ ’ਚ ਵਾਪਸ ਆਉਣ ਦੀ ਸੰਭਾਵਨਾ ਹੈ ਕਿਉਂਕਿ ਵੈਕਸੀਨ ਰੋਲ-ਆਊਟ ਕੌਮਾਂਤਰੀ ਖਪਤ ਪੈਟਰਨ ਨੂੰ ਨਾਰਮਲ ਦੇ ਕਰੀਬ ਪਰਤਣ ਦੀ ਇਜਾਜ਼ਤ ਦਿੰਦਾ ਹੈ।
ਡਾਟਾ ਤੋਂ ਪਤਾ ਲੱਗਾ ਹੈ ਕਿ ਚੀਨ ਦੀ ਅਾਰਥਿਕ ਵਾਧੇ ਦੀ ਰਫਤਾਰ ਛੋਟੀ ਮਿਆਦ ਦੀ ਰੁਕਾਵਟ ਤੋਂ ਬਾਅਦ ਗਿਰਾਵਟ ਵੱਲ ਪਰਤ ਗਈ ਹੈ।-ਲਿਆਂਗ ਝੋਂਘਹੁਆ, ਮੁੱਖ ਮੈਕਰੋ ਐਨਾਲਿਸਟ, ਹਾਯਤਾਂਗ ਸਕਿਓਰਿਟੀਜ਼
ਆਰਥਿਕ ਅੰਕੜਿਆਂ ਦੇ ਕਮਜ਼ੋਰ ਹੋਣ ਤੋਂ ਇਹ ਵੀ ਪਤਾ ਲਗਦਾ ਹੈ ਕਿ ਪੇਈਚਿੰਗ ਆਰਥਿਕ ਉਤੇਜਨਾ ਨੂੰ ਰੋਕਣ ਲਈ ਆਪਣੀ ਚਾਲ ਧੀਮੀ ਕਰੇਗਾ, ਘੱਟ ਤੋਂ ਘੱਟ ਹੁਣ ਲਈ। -ਲੂਟਿੰਗ, ਪ੍ਰਮੁੱਖ ਅਰਥਸ਼ਾਸਤਰੀ ਨੋਮੁਰਾ
ਇਹ ਵੀ ਪੜ੍ਹੋ: ਕੋਵਿਡ -19 ਦੇ ਇਲਾਜ ਲਈ ਬਾਰੀਸੀਟੀਨਿਬ ਗੋਲ਼ੀਆਂ ਦੀ ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ
ਪਹਿਲੀ ਤਿਮਾਹੀ ’ਚ 18.3 ਫੀਸਦੀ ਵਧੀ ਸੀ ਚੀਨ ਦੀ ਜੀ. ਡੀ. ਪੀ.
2021 ਦੀ ਪਹਿਲੀ ਤਿਮਾਹੀ ਦੌਰਾਨ ਚੀਨ ਦੀ ਜੀ. ਡੀ. ਪੀ. ਵਧ ਕੇ 24.93 ਟ੍ਰਿਲੀਅਨ ਯੁਆਨ ਯਾਨੀ ਕਰੀਬ 3.83 ਟ੍ਰਿਲੀਅਨ ਡਾਲਰ ਤੱਕ ਜਾ ਪਹੁੰਚੀ ਹੈ। 2020 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਇਹ ਕਰੀਬ 18.3 ਫੀਸਦੀ ਵੱਧ ਹੈ ਜੋ ਚੀਨ ਦੇ ਇਤਿਹਾਸ ’ਚ ਕਿਸੇ ਵੀ ਤਿਮਾਹੀ ਦੌਰਾਨ ਦਰਜ ਕੀਤੀ ਗਈ ਸਭ ਤੋਂ ਵੱਡੀ ਗ੍ਰੋਥ ਰੇਟ ਹੈ। ਹਾਲਾਂਕਿ 18.3 ਫੀਸਦੀ ਵਾਧੇ ਦੇ ਇਸ ਅੰਕੜੇ ’ਚ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਲੋਅ ਬੇਸ ਦਾ ਵੱਡਾ ਹੱਥ ਹੈ।
ਚੀਨ ਕੋਰੋਨਾ ਕਾਲ ’ਚ ਪਾਜ਼ੇਟਿਵ ਗ੍ਰੋਥ ਰੇਟ ਦਰਜ ਕਰਨ ਵਾਲਾ ਇਕਲੌਤਾ ਵੱਡਾ ਦੇਸ਼
2020 ’ਚ ਚੀਨ ਦੀ ਗ੍ਰੋਥ ਰੇਟ ਉਸ ਦੀਆਂ ਪਿਛਲੀਆਂ ਵਿਕਾਸ ਦਰਾਂ ਦੇ ਮੁਕਾਬਲੇ ਭਾਂਵੇ ਹੀ ਘੱਟ ਰਹੀ ਹੋਵੇ ਪਰ ਕੋਰੋਨਾ ਕਾਲ ’ਚ ਪਾਜ਼ੇਟਿਵ ਵਿਕਾਸ ਦਰ ਹਾਸਲ ਕਰਨ ਵਾਲਾ ਚੀਨ ਦੁਨੀਆ ਦਾ ਇਕਲੌਤਾ ਵੱਡਾ ਦੇਸ਼ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਚੀਨ ਨੇ ਮਹਾਮਾਰੀ ’ਤੇ ਛੇਤੀ ਕਾਬੂ ਪਾ ਕੇ ਆਪਣੀਆਂ ਅਰਥਵਿਵਸਥਾ ਨੂੰ ਖੋਲ੍ਹ ਲਿਆ ਸੀ ਜਦੋਂ ਕਿ ਅਮਰੀਕਾ, ਯੂਰਪ ਅਤੇ ਜਾਪਾਨ ਸਮੇਤ ਦੁਨੀਆ ਦੀਆਂ ਜ਼ਿਆਦਾਤਰ ਪ੍ਰਮੁੱਖ ਅਰਥਵਿਵਸਥਾਵਾਂ ਕੋਰੋਨਾ ਸੰਕਟ ਨਾਲ ਜੂਝਣ ’ਚ ਲੱਗੀਆਂ ਸਨ।
ਇਹ ਵੀ ਪੜ੍ਹੋ: ਮਾਹਰਾਂ ਨੇ ਦਿੱਤੀ ਚਿਤਾਵਨੀ : ਟੀਕਾਕਰਨ ਕਾਰਨ ਦੇਸ਼ ਨੂੰ ਕਰਨਾ ਪੈ ਸਕਦਾ ਹੈ ਇਸ ਸਮੱਸਿਆ ਦਾ ਸਾਹਮਣਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵੱਡਾ ਝਟਕਾ! ਵਿਧਾਨ ਸਭਾ ਚੋਣਾਂ ਖ਼ਤਮ, ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ
NEXT STORY