ਬੀਜਿੰਗ— ਚੀਨ ਇਕ ਅਜਿਹਾ ਦੇਸ਼ ਹੈ, ਜਿਸ ਨੂੰ ਉਸ ਦੇ ਨਵੇ ਪ੍ਰਯੋਗਾਂ, ਯੂਨੀਕ ਥਾਵਾਂ ਅਤੇ ਨਵੀਆਂ ਚੀਜ਼ਾਂ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ। ਚੀਨ 'ਚ ਕਈ ਅਜਿਹੀ ਥਾਵਾਂ ਹਨ, ਜੋ ਹੋਰ ਦੇਸ਼ਾਂ ਤੋਂ ਵਿਲਕੁਲ ਵੱਖਰੀਆਂ ਹਨ ਤੇ ਸੈਲਾਨੀਆਂ ਨੂੰ ਆਪਣੇ ਵਲ ਖਿੱਚਦੀਆਂ ਹਨ। ਇੱਥੇ ਇਕ ਅਜਿਹੀ ਥਾਂ ਹੈ, ਜਿਸ ਦਾ ਨਾਮ ਹੈ 'ਡਾਇਨਾਸੋਰ ਸਿਟੀ'।

ਇਸ ਥਾਂ ਦਾ ਅਸਲ ਨਾਮ ਹੈ ਆਰੇਨਹਾਟ, ਜੋ ਨਾਰਥ ਚੀਨ 'ਚ ਸਿਨੋ-ਮੰਗੋਲੀਅਨ ਬਾਰਡਰ ਦੇ ਨੇੜੇ ਹੈ। ਇੱਥੇ ਇਕ ਸਮੇ 'ਤੇ ਬੇਹਦ ਵੱਡੀ ਗਿਣਤੀ 'ਚ ਡਾਇਨਾਸੋਰ ਦੇ ਅਵਸ਼ੇਸ਼ ਮਿਲੇ ਸਨ, ਜਿਸ ਦੇ ਚਲਦਿਆ ਇਸ ਨੂੰ ਡਾਇਨਾਸੋਰ ਸਿਟੀ ਦਾ ਨਾਮ ਦੇ ਦਿੱਤਾ ਹੈ। ਚੰਗੀ ਗੱਲ ਇਹ ਹੈ ਕਿ ਇੱਥੇ ਡਾਇਨਾਸੋਰ ਦੇ ਵੱਖ-ਵੱਖ ਤਰ੍ਹਾਂ ਦੇ ਸਟੈਚੁ ਲਗਾਏ ਗਏ ਹਨ। ਇਨ੍ਹਾਂ 'ਚ ਜੋ ਸਟੈਚੁ ਸਭ ਤੋ ਵੱਧ ਮਸ਼ਹੂਰ ਹੈ ਉਹ ਹੈ ਕਿਸਿੰਗ ਕਰਦੇ ਖੜੇ ਹੋਏ 2 ਡਾਇਨਾਸੋਰ।

ਇਨ੍ਹਾਂ 2 ਡਾਇਨਾਸੋਰਾਂ ਦੇ ਸਟੈਚੁ ਦੀ ਫੋਟੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਦਾ ਨਿਰਮਾਣ 2007 'ਚ ਕੀਤਾ ਗਿਆ ਸੀ ਅਤੇ ਇਸ ਸਿਟੀ ਵੱਲ ਜਾਣ ਵਾਲੇ ਮੇਨ ਹਾਈਵੇ 'ਤੇ ਲਗਾਇਆ ਗਿਆ ਹੈ। ਇਨ੍ਹਾਂ ਦੋਵੇਂ ਡਾਇਨਾਸੋਰਾਂ ਨੂੰ ਲਗਾਉਣ ਦਾ ਮਤਲਬ ਦੁਨੀਆ ਨੂੰ ਇਹ ਦਿਖਾਉਣਾ ਸੀ ਕਿ ਚੀਨ 'ਚ ਇਕ ਅਜਿਹੀ ਥਾਂ ਹੈ ਜਿੱਥੇ ਸਭ ਤੋ ਵੱਧ ਡਾਇਨਾਸੋਰ ਦੇ ਅਵਸ਼ੇਸ਼ ਮਿਲੇ ਹਨ। ਉਹ ਇਸ ਨੂੰ 'ਫਾਸਿਬ ਹਬ' ਦੇ ਵਜ਼ੋ ਦਿਖਾਉਣਾ ਚਾਹੁੰਦੇ ਸਨ। ਇੱਥੇ ਦੋਵੇਂ ਡਾਇਨਾਸੋਰ ਇਕ ਦੂਜੇ ਨੂੰ ਕਿਸ ਕਰਦਿਆ ਦੂਰ ਤੋਂ ਹੀ ਦਿਖਾਈ ਦਿੰਦੇ ਹਨ। ਇਹ ਦੋਵੇਂ ਸਟੈਚੁ 34 ਮੀਟਰ ਚੌੜੇ ਤੇ 19 ਮੀਟਰ ਉੱਚੇ ਹਨ ਤੇ ਇਨ੍ਹਾਂ ਦੇ ਆਲੇ-ਦੁਆਲੇ ਹੋਰ ਵੀ ਛੋਟੇ-ਛੋਟੇ ਬਹੁਤ ਸਾਰੇ ਡਾਇਨਾਸੋਰਾਂ ਦੇ ਸਟੈਚੂ ਬਣਾਏ ਗਏ ਹਨ।

1950 'ਚ ਵਸਾਇਆ ਗਿਆ ਸੀ ਇਹ ਸ਼ਹਿਰ
ਅਰੇਨਹਾਟ ਨੂੰ ਗੋਬੀ ਡੈਜਰਟ 'ਚ 1950 'ਚ ਵਸਾਇਆ ਗਿਆ ਸੀ। ਇਹ ਮੰਗੋਲੀਆ ਦੇ ਨਾਲ ਵਪਾਰ ਦਾ ਟਰੇਨ ਰੂਟ ਸੀ। ਭਲੇ ਹੀ ਇਸ ਨੂੰ ਸਹੀ ਢੰਗ ਨਾਲ 1950 'ਚ ਵਸਾਇਆ ਗਿਆ ਹੋਵੇ। ਪਰ ਇਹ ਮਸ਼ਹੂਰ 1920 ਤੋਂ ਹੀ ਸੀ। ਜਦੋਂ ਇਥੇ ਬਹੁਤ ਵੱਡੀ ਗਿਣਤੀ 'ਚ ਡਾਇਨਾਸੋਰ ਦੇ ਅਵਸ਼ੇਸ਼ ਮਿਲੇ ਸੀ। ਇਹ ਉਹ ਸਮੇਂ ਸੀ ਜਦੋਂ ਅਰੇਨਹਾਟ ਦੇ ਬਾਰੇ 'ਚ ਦੁਨੀਆ ਨੇ ਜਾਣਿਆ ਤੇ ਇਸ ਨੂੰ 'ਡਾਇਨਾਸੋਰ ਸਿਟੀ' ਕਹਿ ਕੇ ਬੁਲਾਉਣ ਲੱਗੇ।

ਅਰੇਨਹਾਟ 'ਤੇ ਸੀ ਡਾਇਨਾਸੋਰਾਂ ਦਾ ਕਬਜ਼ਾ
ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਇਕ ਸਮੇਂ 'ਚ ਅਰੇਨਹਾਟ 'ਤੇ ਡਾਇਨਾਸੋਰਾਂ ਦਾ ਕਬਜ਼ਾ ਸੀ। ਮਿਲੀਅਨ ਸਾਲ ਪਹਿਲਾਂ ਇਹ ਥਾਂ ਝੀਲ ਅਤੇ ਜੰਗਲਾਂ ਨਾਲ ਭਰੀ ਹੋਈ ਸੀ। ਇਥੇ ਲਗਭਗ 20 ਪਰਜਾਤੀਆਂ ਦੇ ਡਾਇਨਾਸੋਰ ਰਿਹਾ ਕਰਦੇ ਸਨ। ਅੱਜ ਇਸ ਸਿਟੀ 'ਚ ਡਾਇਨਾਸੋਰ ਦੇ ਸਟੈਚੂ ਦੇਖਣ ਤੋਂ ਇਲਾਵਾ ਡਾਇਨਾਸੋਰ ਮਿਊਜ਼ੀਅਮ ਅਤੇ ਇਕ ਥੀਮ ਪਾਰਕ ਹੈ। ਜਿਸ ਨੂੰ ਡਾਇਨਾਸੋਰ ਫੇਅਰੀਲੈਂਡ ਕਿਹਾ ਜਾਂਦਾ ਹੈ।
ਦਲਾਈ ਲਾਮਾ ਦੇ ਉੱਤਰਾਧਿਕਾਰੀ ਦਾ ਮਾਮਲਾ UN 'ਚ ਚੁੱਕਿਆ ਜਾਵੇ : ਅਮਰੀਕੀ ਦੂਤ
NEXT STORY