ਵਾਸ਼ਿੰਗਟਨ— ਪਾਕਿਸਤਾਨ ਨੇ ਆਪਣੇ ਪਰਮਾਣੂ ਹਥਿਆਰਾਂ ਨੂੰ ਕਿੱਥੇ ਲੁਕੋ ਕੇ ਰੱਖਿਆ ਹੈ ਇਸ ਗੱਲ ਦਾ ਖੁਲਾਸਾ ਅਮਰੀਕੀ ਥਿੰਕਟੈਂਕ ਨੇ ਕਰਨ ਦਾ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਨੇ ਬਲੋਚਿਸਤਾਨ ਦੇ ਪਹਾੜੀ ਇਲਾਕੇ ਵਿਚ ਬਹੁਤ 'ਸਖਤ, ਸੁਰੱਖਿਅਤ ਅਤੇ ਭੂਮੀਗਤ' ਕੰਪਲੈਕਸ ਦਾ ਨਿਰਮਾਣ ਕੀਤਾ ਹੈ, ਜਿਸ ਦੀ ਵਰਤੋਂ ਉਹ ਪਰਮਾਣੂ ਹਥਿਆਰਾਂ ਦੇ ਭੰਡਾਰਣ ਲਈ ਕਰ ਸਕਦਾ ਹੈ।
ਯੂ. ਐੱਸ. ਥਿੰਕਟੈਂਕ ਨੇ ਕੀਤਾ ਦਾਅਵਾ
ਅਮਰੀਕਾ ਦੀ ਇਕ ਗੈਰ ਲਾਭਕਾਰੀ ਅਤੇ ਗੈਰ ਸਰਕਾਰੀ ਸੰਸਥਾ 'ਇੰਸਟੀਚਿਊਟ ਫੌਰ ਸਾਇੰਸ ਐਂਡ ਇੰਟਰਨੈਸ਼ਨਲ ਸਕਿਊਰਟੀ' ਨੇ ਉਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਦੀ ਜਾਂਚ ਮਗਰੋਂ ਇਸ ਗੱਲ ਦਾ ਦਾਅਵਾ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੈਟੇਲਾਈਟ ਤਸਵੀਰਾਂ ਦੀ ਜਾਂਚ ਵਿਚ ਪਾਕਿਸਤਾਨ ਦੇ ਦੱਖਣੀ-ਪੱਛਮੀ ਪ੍ਰਾਂਤ ਵਿਚ ਇਕ ਸੁਰੱਖਿਅਤ ਭੂਮੀਗਤ ਕੰਪਲੈਕਸ ਦਾ ਪਤਾ ਚੱਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਜਗ੍ਹਾ ਦੀ ਵਰਤੋਂ ਬੈਲਿਸਟਿਕ ਮਿਜ਼ਾਈਲ ਅਤੇ ਪਰਮਾਣੂ ਬੰਬਾਂ ਦੇ ਭੰਡਾਰਣ ਲਈ ਕਰ ਸਕਦਾ ਹੈ।
ਪਰਮਾਣੂ ਹਥਿਆਰਾਂ ਦੇ ਭੰਡਾਰਣ ਦਾ ਠਿਕਾਨਾ ਬਲੋਚਿਸਤਾਨ ਵਿਚ
ਰਿਪੋਰਟ ਵਿਚ ਇਸ ਗੱਲ ਦਾ ਵੀ ਜਿਕਰ ਹੈ ਕਿ ਹੁਣ ਤੱਕ ਬਲੋਚਿਸਤਾਨ ਦੇ ਇਸ ਕੰਪਲੈਕਸ ਦਾ ਉਦੇਸ਼ ਸਰਵਜਨਕ ਤੌਰ 'ਤੇ ਪਤਾ ਨਹੀਂ ਲੱਗਿਆ ਹੈ। ਹਾਲਾਂਕਿ ਡੇਵਿਡ ਅਲਬ੍ਰਾਈਟ, ਸਾਰਾ ਬੁਰਖਾਈ, ਐਲੀਸਨ ਲੈਚ ਅਤੇ ਫ੍ਰੈਂਕ-ਪੇਬੀਅਨ ਵੱਲੋਂ ਤਿਆਰ ਇਸ ਰਿਪੋਰਟ ਮੁਤਾਬਕ ਇਹ ਕੰਪਲੈਕਸ ਰਣਨੀਤਕ ਚੀਜ਼ਾਂ ਦੇ ਭੰਡਾਰਣ ਦੀ ਜਗ੍ਹਾ ਦੇ ਰੂਪ ਵਿਚ ਕੰਮ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਹ ਪਰਮਾਣੂ ਹਮਲਿਆਂ ਵਿਚ ਰੱਖਿਆ ਕਰਨ ਦੀ ਸਮੱਰਥਾ ਰੱਖਦਾ ਹੈ।
ਸੈਟੇਲਾਈਟ ਤਸਵੀਰਾਂ ਨੂੰ ਦੇਖ ਕੀਤਾ ਦਾਅਵਾ
ਰਿਪੋਰਟ ਵਿਚ ਕਿਹਾ ਗਿਆ ਕਿ ਇਸ ਸਾਈਟ ਨੂੰ ਦੇਖ ਸਾਫ ਨਜ਼ਰ ਆਉਂਦਾ ਹੈ ਕਿ ਇਹ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੇ ਸੁਰੱਖਿਅਤ ਭੰਡਾਰਣ ਦੀ ਆਦਰਸ਼ ਜਗ੍ਹਾ ਹੋ ਸਕਦੀ ਹੈ। ਇਹ ਜਗ੍ਹਾ ਬਲੋਚਿਸਤਾਨ ਪ੍ਰਾਂਤ ਵਿਚ ਸਥਿਤ ਹੈ, ਜਿੱਥੇ ਕਈ ਸਥਾਨਕ ਵਿਦਰੋਹ ਹੋਏ ਹਨ। ਪਾਕਿਸਤਾਨ ਦੀ ਕੋਸ਼ਿਸ਼ ਸੀ ਕਿ ਉਹ ਅਜਿਹੀ ਸੁਰੱਖਿਅਤ ਜਗ੍ਹਾ ਦੀ ਭਾਲ ਕਰੇ, ਜੋ ਦੇਸ਼ ਦੇ ਮੱਧ ਭਾਗ ਵਿਚ ਪਹਾੜਾਂ ਵਿਚ ਸਥਿਤ ਹੋਵੇ। ਇਸ ਦੇ ਨਾਲ ਹੀ ਭਾਰਤ ਸਮੇਤ ਦੂਜੇ ਅੰਤਰ ਰਾਸ਼ਟਰੀ ਸੀਮਾ ਤੋਂ ਤੈਅ ਦੂਰੀ 'ਤੇ ਹੋਵੇ। ਰਿਪੋਰਟ ਮੁਤਾਬਕ ਕੰਪਲੈਕਸ ਵਿਚ ਤਿੰਨ ਵੱਡੇ ਖਾਸ ਦਰਵਾਜੇ ਵੀ ਹਨ।
ਕਦੇ 27 ਕਿਲੋ ਦੀ ਰਹਿ ਗਈ ਸੀ ਇਹ ਕੁੜੀ, ਅੱਜ ਇਨ੍ਹਾਂ ਤਸਵੀਰਾਂ ਨਾਲ ਸੋਸ਼ਲ ਸਾਈਟਸ 'ਤੇ ਮਚਾ ਰਹੀ ਹੈ ਧੂੰਮਾਂ
NEXT STORY