ਕੈਲੀਫੋਰਨੀਆ— 2 ਸਾਲ ਪਹਿਲਾਂ ਅੰਨਾਲਿਜ ਮਿਸ਼ਲਰ ਦਾ ਭਾਰ ਸਿਰਫ 27 ਕਿੱਲੋ ਰਹਿ ਗਿਆ ਸੀ । ਉਸ ਦੀ ਸਿਹਤ ਤੇਜ਼ੀ ਨਾਲ ਡਾਊਨ ਹੋ ਰਹੀ ਸੀ ਅਤੇ ਉਹ ਹਰ ਪਲ ਮੌਤ ਵੱਲ ਵਧ ਰਹੀ ਸੀ ਪਰ ਹੁਣ ਉਸ ਦਾ ਭਾਰ ਲੱਗਭਗ ਦੁੱਗਣਾ ਹੋ ਗਿਆ ਹੈ । ਕੁਝ ਅਰਸਾ ਪਹਿਲਾਂ ਤੋਂ ਉਹ ਆਪਣੇ ਟਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕਰ ਰਹੀ ਹੈ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਇਹ ਹੈ ਮਿਸ਼ਲਰ ਦੀ ਸਟੋਰੀ
ਕੈਲੀਫੋਰਨੀਆ ਦੀ ਮਿਸ਼ਲਰ 27 ਕਿੱਲੋ ਤੋਂ ਹੁਣ ਲੱਗਭਗ 50 ਕਿੱਲੋਗ੍ਰਾਮ ਦੀ ਹੋ ਗਈ ਹੈ । ਉਹ ਐਨੋਰੇਕਸਿਆ ਦਾ ਸ਼ਿਕਾਰ ਸੀ । ਇਸ ਦੇ ਚਲਦੇ ਉਹ ਖਾਂਦੀ ਘੱਟ ਅਤੇ ਐਕਸਰਸਾਇਜ਼ ਜ਼ਿਆਦਾ ਕਰਦੀ ਸੀ । 22 ਸਾਲ ਦੀ ਮਿਸ਼ਲਰ ਕਹਿੰਦੀ ਹੈ ਕਿ ਉਸ ਅੰਦਰ ਬਹੁਤ ਬਦਲਾਵ ਆਇਆ ਹੈ, ਨਾ ਕਿ ਬਾਹਰ । ਹੁਣ ਉਹ ਉਨ੍ਹਾਂ ਲੋਕਾਂ ਉੱਤੇ ਹੱਸਦੀ ਹੈ, ਜੋ ਘੱਟ ਖਾਣ ਅਤੇ ਜ਼ਿਆਦਾ ਮਿਹਨਤ ਕਰਨ ਦੀ ਵਕਾਲਤ ਕਰਦੇ ਹਨ । ਮਿਸ਼ਲਰ ਕਹਿੰਦੀ ਹੈ ਕਿ ਉਹ ਡਰ, ਨਾਉਮੀਦੀ, ਚਿੰਤਾ ਅਤੇ ਡਿਨਾਇਲ ਵਿਚ ਜੀਅ ਰਹੀ ਸੀ । ਐਨੋਰੇਕਸਿਆ ਵਿਚ ਇਹੀ ਹੁੰਦਾ ਹੈ । ਇਸ ਨਾਲ ਪੀੜਤ ਵਿਅਕਤੀ ਹੱਡੀਆਂ ਦਾ ਢਾਂਚਾ ਰਹਿ ਜਾਵੇ ਉਦੋਂ ਵੀ ਉਸ ਨੂੰ ਲੱਗਦਾ ਹੈ ਕਿ ਉਸ ਦਾ ਫਿਗਰ ਠੀਕ ਹੈ ਅਤੇ ਜੇਕਰ ਉਸ ਨੇ ਕੁਝ ਵੀ ਖਾਧਾ ਤਾਂ ਉਸ ਦਾ ਫਿਗਰ ਮੋਟਾ ਹੋ ਜਾਵੇਗਾ । ਮਿਸ਼ਲਰ ਨੇ ਇਸ ਸਥਿਤੀ ਤੋਂ ਬਾਹਰ ਆਉਣ ਲਈ ਪ੍ਰੋਫੇਸ਼ਨਲ ਹੈਲਪ ਲਈ । ਉਸ ਨੇ ਆਪਣੇ ਅੰਦਰ ਮਾਨਸਿਕ ਲੜਾਈ ਵੀ ਲੜੀ । ਖੁਦ ਨੂੰ ਸਮਝਾਇਆ । ਹੌਲੀ-ਹੌਲੀ 2 ਸਾਲ ਵਿਚ ਉਸ ਦੀ ਖਾਣ-ਪੀਣ ਦੀ ਆਦਤ ਅਤੇ ਸਿਹਤ ਸੁਧਰੀ ।
ਹੁਣ ਮਿਸ਼ਲਰ ਦਾ ਭਾਰ ਲੱਗਭਗ 50 ਕਿੱਲੋ ਹੋ ਚੁੱਕਾ ਹੈ, ਜੋ ਕਿ ਇੱਕੋ ਜਿਹੀ ਸ਼੍ਰੇਣੀ ਵਿਚ ਆਉਂਦਾ ਹੈ । ਉਹ ਰੋਜ਼ 6,500 ਕਿੱਲੋ ਕੈਲੋਰੀ ਲੈਂਦੀ ਹੈ ਅਤੇ ਕਸਰਤ ਵੀ ਕਰਦੀ ਹੈ । ਇਸ ਨਾਲ ਉਸ ਦਾ ਭਾਰ ਹੌਲੀ-ਹੌਲੀ ਵਧ ਰਿਹਾ ਹੈ । ਮਿਸ਼ਲਰ ਨੇ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਇਸ ਟਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਪਾਉਣੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਨੂੰ ਉਸ ਦੇ ਲੱਗਭਗ 45 ਹਜ਼ਾਰ ਫਾਲੋਅਰ ਬਹੁਤ ਪਸੰਦ ਕਰਦੇ ਹਨ । ਮਿਸ਼ਲਰ ਚਾਹੁੰਦੀ ਹੈ ਕਿ ਲੋਕ ਉਸ ਦੀ ਸਟੋਰੀ ਅਤੇ ਉਸ ਵਿਚ ਆਏ ਬਦਲਾਵ ਤੋਂ ਪ੍ਰੇਰਿਤ ਹੋਣ ਅਤੇ ਜੇਕਰ ਕੋਈ ਇਸੇ ਤਰ੍ਹਾਂ ਦੀ ਮੁਸ਼ਕਲ ਨਾਲ ਲੜ ਰਿਹਾ ਹੋਵੇ ਤਾਂ ਉਸ ਨੂੰ ਮਦਦ ਮਿਲੇ ।
ਬੱਚੇ ਨੂੰ ਲੈ ਕੇ ਦੌੜੀ ਔਰਤ ਮਿਲੀ ਵਿਦੇਸ਼ ਤੋਂ, ਪੇਸ਼ ਹੋਵੇਗੀ ਅਦਾਲਤ 'ਚ
NEXT STORY