ਵਾਸ਼ਿੰਗਟਨ (ਏਜੰਸੀ)— ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਨਿਊਯਾਰਕ ਵਿਚ ਆਯੋਜਿਤ ਇਕ ਦਾਅਵਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਸਿਰਫ ਹੱਥ ਮਿਲਾਇਆ ਸੀ। ਭਾਵੇਂਕਿ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਦੋਹਾਂ ਨੇਤਾਵਾਂ ਵਿਚਕਾਰ 'ਗੈਰ ਰਸਮੀ ਮੁਲਾਕਾਤ' ਹੋਈ, ਜਿਸ ਵਿਚ ਉਨ੍ਹਾਂ ਨੇ ਦੋ-ਪੱਖੀ ਸੰਬੰਧਾਂ 'ਤੇ ਚਰਚਾ ਕੀਤੀ। ਇਹ ਮੁਲਾਕਾਤ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਵੱਖ ਦੁਪਹਿਰ ਵਿਚ ਆਯੋਜਿਤ ਇਕ ਦਾਅਵਤ ਦੌਰਾਨ ਹੋਈ। ਪਾਕਿਸਤਾਨੀ ਮੀਡੀਆ ਨਾਲ ਇਕ ਅਧਿਕਾਰਕ ਇੰਟਰਵਿਊ ਦੌਰਾਨ ਕੁਰੈਸ਼ੀ ਨੇ ਟਰੰਪ ਨਾਲ ਹੋਈ ਮੁਲਾਕਾਤ ਨੂੰ 'ਗੈਰ ਰਸਮੀ ਮੁਲਾਕਾਤ' ਦੱਸਦਿਆਂ ਕਿਹਾ ਕਿ ਦੋਹਾਂ ਵਿਚਕਾਰ ਦੋ-ਪੱਖੀ ਸੰਬੰਧਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਈ।
ਕੁਰੈਸ਼ੀ ਨੇ ਪਾਕਿਸਤਾਨੀ ਮੀਡੀਆ ਨੂੰ ਕਿਹਾ,''ਮੈਂ ਸਵਾਗਤ ਦਾਅਵਤ ਵਿਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ, ਜਿੱਥੇ ਮੇਰੇ ਕੋਲ ਉਨ੍ਹਾਂ ਨਾਲ ਪਾਕਿਸਤਾਨ-ਅਮਰੀਕਾ ਸੰਬੰਧਾਂ 'ਤੇ ਚਰਚਾ ਕਰਨ ਦਾ ਮੌਕਾ ਸੀ। ਮੈਂ ਉਨ੍ਹਾਂ ਨੂੰ ਅਤੀਤ ਵਾਂਗ ਦੁਬਾਰਾ ਦੋਹਾਂ ਦੇਸ਼ਾਂ ਵਿਚਕਾਰ ਦੋਸਤਾਨਾ ਸੰਬੰਧ ਵਿਕਸਿਤ ਕਰਨ ਦੀ ਅਪੀਲ ਕੀਤੀ।'' ਮੀਡੀਆ ਦੇ ਇਲਾਵਾ ਕਈ ਸਮਾਚਾਰ ਏਜੰਸੀਆਂ ਨੇ ਇਸ ਗੈਰ ਰਸਮੀ ਮੁਲਾਕਾਤ ਬਾਰੇ ਖਬਰ ਪ੍ਰਕਾਸ਼ਿਤ ਕੀਤੀ ਹੈ। ਸਰਕਾਰੀ ਗੱਲਬਾਤ ਏਜੰਸੀ ਮੁਤਾਬਕ ਕੁਰੈਸ਼ੀ ਨੂੰ ਟਰੰਪ ਤੋਂ ਇਕ 'ਸਕਾਰਾਤਮਕ ਪ੍ਰਤੀਕਿਰਿਆ' ਮਿਲੀ । ਟਰੰਪ ਨੇ ਕਿਹਾ ਕਿ ਉਹ ਦੋ-ਪੱਖੀ ਸੰਬੰਧਾਂ ਦਾ 'ਪੁਨਰ ਨਿਰਮਾਣ' ਕਰਨਾ ਚਾਹੁੰਦੇ ਹਨ। ਭਾਵੇਂਕਿ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਦੁਪਹਿਰ ਦੀ ਦਾਅਵਤ ਦੌਰਾਨ ਦੋਹਾਂ ਨੇਤਾਵਾਂ ਨੇ ਸਿਰਫ ਹੱਥ ਮਿਲਾਇਆ ਸੀ। ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਇਕ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਹੋਰ ਵਿਸ਼ਵ ਨੇਤਾਵਾਂ ਨਾਲ ਦੁਪਹਿਰ ਦੀ ਦਾਅਵਤ ਦੌਰਾਨ ਦੋਹਾਂ ਨੇ ਸਿਰਫ ਹੱਥ ਮਿਲਾਇਆ ਸੀ।'' ਟਰੰਪ ਦੇ ਪ੍ਰੋਗਰਾਮ 'ਤੇ ਨਜ਼ਰ ਰੱਖਣ ਵਾਲੇ ਸੂਤਰਾਂ ਨੇ ਨਿਊਯਾਰਕ ਵਿਚ ਸਮਾਚਾਰ ਏਜੰਸੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੰਪ ਦੀ ਕੁਰੈਸ਼ੀ ਨਾਲ ਕੋਈ ਬੈਠਕ ਨਹੀਂ ਹੋਈ ਸੀ ਅਤੇ ਇਸ ਸੰਬੰਧੀ ਕੋਈ ਯੋਜਨਾ ਪਹਿਲਾਂ ਤੋਂ ਨਿਰਧਾਰਿਤ ਨਹੀਂ ਸੀ।
20 ਸਾਲ ਦਾ ਹੋਇਆ ਗੂਗਲ, ਬਣਾਇਆ ਸ਼ਾਨਦਾਰ ਡੂਡਲ
NEXT STORY