ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਸਥਾਈ ਨਿਵਾਸ ਬਦਲਣ ਜਾ ਰਹੇ ਹਨ। ਇਸ ਦਾ ਉਨ੍ਹਾਂ ਨੇ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰਕੇ ਕਿਹਾ ਕਿ ਨਿਊਯਾਰਕ ਦੀ ਥਾਂ ਹੁਣ ਫਲੋਰਿਡਾ ਉਨ੍ਹਾਂ ਦੇ ਪਰਿਵਾਰ ਦਾ ਸਥਾਈ ਨਿਵਾਸ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਊਯਾਰਕ ਦੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦਿੱਤਾ ਪਰ ਸੂਬੇ ਦੇ ਨੇਤਾਵਾਂ ਨੇ ਉਨ੍ਹਾਂ ਨਾਲ ਹਰ ਸਾਲ ਲੱਖਾਂ ਡਾਲਰ ਟੈਕਸ ਦੇਣ ਦੇ ਬਾਵਜੂਦ ਵੀ ਗਲਤ ਵਿਵਹਾਰ ਕੀਤਾ।
ਰਾਸ਼ਟਰਪਤੀ ਨੇ ਆਪਣੇ ਟਵੀਟ 'ਚ ਕਿਹਾ ਕਿ ਫਲੋਰਿਡਾ ਦੇ ਪਾਮ ਬੀਚ 'ਤੇ ਸਥਿਤ 1600, ਪੈਂਸਲਵੇਨੀਆ ਐਵੇਨਿਊ ਹੁਣ ਉਨ੍ਹਾਂ ਦੇ ਪਰਿਵਾਰ ਦਾ ਸਥਾਈ ਨਿਵਾਸ ਹੋਵੇਗਾ। ਦੱਸ ਦਈਏ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਵਾਸ਼ਿੰਗਟਨ ਦੇ ਵਾਈਟ ਹਾਊਸ 'ਚ ਰਹਿ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਥਾਈ ਨਿਵਾਸ ਨਿਊਯਾਰਕ ਸਥਿਤ ਟਰੰਪ ਟਾਵਰ ਸੀ। ਹਾਲਾਂਕਿ ਆਪਣੇ ਇਸ ਸਥਾਈ ਨਿਵਾਸ ਨੂੰ ਛੱਡਣ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਮਨ ਦੀ ਗੱਲ ਵੀ ਕਹੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਲੈਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਇਕ ਰਾਸ਼ਟਰਪਤੀ ਦੇ ਤੌਰ 'ਤੇ ਮੈਂ ਹਮੇਸ਼ਾ ਨਿਊਯਾਰਕ ਦੀ ਮਦਦ ਲਈ ਖੜ੍ਹਾ ਰਹਾਂਗਾ, ਮੇਰੇ ਦਿਲ 'ਚ ਹਮੇਸ਼ਾ ਨਿਊਯਾਰਕ ਲਈ ਵਿਸ਼ੇਸ਼ ਥਾਂ ਰਹੇਗੀ।
ਟਰੰਪ ਦੇ ਇਸ ਟਵੀਟ ਤੋਂ ਬਾਅਦ ਨਿਊਯਾਰਕ ਦੇ ਗਵਰਨਰ ਨੇ ਵੀ ਇਕ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਚੰਗਾ ਹੋਇਆ, ਛੁਟਕਾਰਾ ਮਿਲਿਆ। ਅਜਿਹਾ ਨਹੀਂ ਸੀ ਕਿ ਡੋਨਾਲਡ ਟਰੰਪ ਹੀ ਇਥੇ ਟੈਕਸ ਦਿੰਦੇ ਸਨ।
ਪਾਕਿ ਟਰੇਨ ਹਾਦਸਾ : ਮਾਰੇ ਗਏ ਲੋਕਾਂ ਨੂੰ ਸਪੁਰਦ-ਏ-ਖਾਕ ਕੀਤਾ ਜਾਣਾ ਸ਼ੁਰੂ
NEXT STORY