ਵਾਸ਼ਿੰਗਟਨ–ਅਮਰੀਕਾ ਦੇ ਸੀਨੀਅਰ ਕਾਨੂੰਨ ਅਧਿਕਾਰੀ ਨੇ ਫੇਸਬੁੱਕ ਖਿਲਾਫ ਡਾਟਾ ਚੋਰੀ ਕਰਨ ਦੇ ਮਾਮਲੇ 'ਚ ਮੁਕੱਦਮਾ ਦਾਇਰ ਕੀਤਾ ਹੈ। ਫੇਸਬੁੱਕ 'ਤੇ 2016 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੌਰਾਨ ਕੈਂਬ੍ਰਿਜ ਐਨਾਲਿਟਕਾ ਨੂੰ ਨਿੱਜੀ ਡਾਟਾ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ, ਜਿਸ ਨੂੰ ਉਸਨੇ ਕਬੂਲ ਕਰ ਲਿਆ ਸੀ। ਕੋਲੰਬੀਆ ਦੇ ਅਟਾਰਨੀ ਜਨਰਲ ਕਾਰਲ ਰੈਸੀਨ ਨੇ ਇਕ ਬਿਆਨ 'ਚ ਕਿਹਾ,''ਫੇਸਬੁੱਕ ਆਪਣੇ ਖਪਤਕਾਰਾਂ ਦੀ ਨਿੱਜਤਾ ਦੀ ਰੱਖਿਆ ਕਰਨ 'ਚ ਨਾਕਾਮ ਰਿਹਾ ਹੈ ਅਤੇ ਉਸ ਨੇ ਇਹ ਦੱਸਣ 'ਚ ਵੀ ਖਪਤਕਾਰਾਂ ਨੂੰ ਧੋਖਾ ਦਿੱਤਾ ਹੈ ਕਿ ਕੌਣ ਉਨ੍ਹਾਂ ਦੇ ਡਾਟਾ ਤੱਕ ਪਹੁੰਚਿਆ ਅਤੇ ਉਸ ਦਾ ਕਿਵੇਂ ਇਸਤੇਮਾਲ ਕੀਤਾ ਗਿਆ।
ਕਰਤਾਰਪੁਰ ਲਾਂਘੇ ਲਈ ਪਾਕਿ ਨੂੰ ਨਹੀਂ ਮਨਜ਼ੂਰ ਜ਼ਮੀਨ ਦੀ ਅਦਲਾ-ਬਦਲੀ
NEXT STORY