ਕੁਈਨਜ਼ਲੈਂਡ, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਇਲਾਕੇ ਸਨਸ਼ਾਈਨ ਕੋਸਟ 'ਚ ਇਕ ਡਰਾ-ਧਮਕਾ ਕੇ ਦੁਕਾਨ ਲੁੱਟਣ ਆਇਆ ਪਰ ਉਸ ਦੀਆਂ ਸਾਰੀਆਂ ਸਕੀਮਾਂ ਧਰੀਆਂ-ਧਰਾਈਆਂ ਰਹਿ ਗਈਆਂ ਅਤੇ ਉਸ ਨੂੰ ਵਾਪਸ ਖਾਲੀ ਹੱਥ ਜਾਣਾ ਪਿਆ। ਸੀ. ਸੀ. ਟੀ. ਵੀ. ਕੈਮਰੇ 'ਚ ਸਾਰੀ ਘਟਨਾ ਕੈਦ ਹੋਈ ਹੈ। ਇਕ ਨਕਾਬਪੋਸ਼ ਵਿਅਕਤੀ ਨੇ ਤੜਕੇ 2 ਵਜੇ ਪੈਟਰੋਲ ਸਟੇਸ਼ਨ 'ਚ ਬੈਠੇ ਵਿਅਕਤੀ ਨੂੰ ਚਾਕੂ ਦਿਖਾ ਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਵਿਅਕਤੀ ਨੇ ਪੈਸੇ ਨਾ ਦਿੱਤੇ ਅਤੇ ਕਈ ਵਾਰ ਧਮਕਾਉਣ ਮਗਰੋਂ ਲੁਟੇਰਾ ਵਾਪਸ ਚਲਾ ਗਿਆ।
ਰਿਕਾਰਡ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਕਾਰ ਦੀ ਬੈਟਰੀ ਦਰਵਾਜ਼ੇ 'ਚ ਰੱਖ ਦਿੱਤੀ ਤਾਂ ਕਿ ਦਰਵਾਜ਼ਾ ਬੰਦ ਨਾ ਹੋਵੇ ਅਤੇ ਚਾਕੂ ਦਿਖਾ ਕੇ ਇੱਥੇ ਬੈਠੇ ਅਟੈਂਡੈਂਟ ਨੂੰ ਧਮਕਾਉਣ ਲੱਗਾ ਅਤੇ ਪੈਸੇ ਮੰਗਣ ਲੱਗਾ। ਜਦ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਕ ਜਲਣਸ਼ੀਲ ਪਦਾਰਥ ਛਿੜਕ ਕੇ ਕਾਊਂਟਰ 'ਤੇ ਪਈਆਂ ਚੀਜ਼ਾਂ ਨੂੰ ਅੱਗ ਲਗਾ ਦਿੱਤੀ। ਉਸ ਨੇ ਗੂੜ੍ਹੇ ਰੰਗ ਦੀ ਹੁੱਡੀ ਅਤੇ ਫਿੱਕੇ ਰੰਗ ਦਾ ਪਜਾਮਾ ਪਾਇਆ ਸੀ। ਕੁਝ ਹੀ ਮਿੰਟਾਂ 'ਚ ਉਹ ਖਾਲੀ ਹੱਥ ਭੱਜ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗੈਸ ਸਟੇਸ਼ਨ 'ਤੇ ਬੈਠਾ ਅਟੈਂਡੈਂਟ ਜ਼ਖਮੀ ਨਹੀਂ ਹੋਇਆ ਪਰ ਉਹ ਬੁਰੀ ਤਰ੍ਹਾਂ ਡਰ ਗਿਆ ਸੀ। ਫਿਲਹਾਲ ਪੁਲਸ ਉਸ ਦੀ ਭਾਲ ਕਰ ਰਹੀ ਹੈ।
ਇਜ਼ਰਾਇਲ 'ਚ ਆਮ ਚੋਣਾਂ ਅੱਜ, ਨੇਤਨਯਾਹੂ ਦੇ ਭਵਿੱਖ ਦਾ ਹੋਵੇਗਾ ਫੈਸਲਾ
NEXT STORY