ਨਿਊਯਾਰਕ— ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਬ੍ਰਾਂਕਸ ਲੇਬਨਾਨ ਹਸਪਤਾਲ ਭਵਨ 'ਚ ਨੌਕਰੀ ਗੁਆ ਚੁੱਕੇ ਇਕ ਡਾਕਟਰ ਨੇ ਗੋਲੀਬਾਰੀ ਕੀਤੀ, ਜਿਸ 'ਚ ਇਕ ਡਾਕਟਰ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਬਾਅਦ 'ਚ ਹਮਲਾਵਰ ਨੇ ਖੁਦ ਨੂੰ ਵੀ ਗੋਲੀਮਾਰ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਸਫੈਦ ਮੈਡਿਕਲ ਪ੍ਰਯੋਗਸ਼ਾਲਾ ਕੋਟ ਪਾ ਕੇ ਅਤੇ ਹੱਥ 'ਚ ਬੰਦੂਕ ਫੜ੍ਹ ਕੇ ਬ੍ਰਾਂਕਸ ਲੇਬਨਨ ਹਸਪਤਾਲ ਦੀ 16ਵੀਂ ਅਤੇ 17ਵੀਂ ਮੰਜ਼ਿਲ 'ਤੇ ਜਾ ਕੇ ਗੋਲੀਬਾਰੀ ਕੀਤੀ। ਇਕ ਸਮੇਂ 'ਚ ਉਸ ਨੇ ਖੁਦ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ। ਹਸਪਤਾਲ 'ਚ ਤਲਾਸ਼ੀ ਦੌਰਾਨ ਪੁਲਸ ਨੂੰ ਉਸ ਦੀ ਲਾਸ਼ ਬਰਾਮਦ ਹੋਈ। ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ।
ਜਾਣਕਾਰੀ ਮੁਤਾਬਕ ਹਿੰਸਕ ਗੋਲੀਬਾਰੀ 'ਚ ਇਕ ਡਾਰਟਰ ਦੀ ਮੌਤ ਹੋ ਗਈ ਹੈ ਅਤੇ ਛੇ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ 'ਚੋਂ 6 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੇਅਰ ਨੇ ਹਮਲਾਵਰ ਨੂੰ ਹਸਪਤਾਲ ਦਾ ਸਾਬਕਾ ਕਰਮਚਾਰੀ ਦੱਸਦੇ ਹੋਏ ਕਿਹਾ ਕਿ ਇਸ ਹਾਦਸੇ 'ਚ ਅੱਤਵਾਦ ਨਾਲ ਕੋਈ ਸੰਬੰਧ ਨਹੀਂ ਹੈ। ਬ੍ਰਾਂਕਸ ਬੋਰੋ ਦੇ ਪ੍ਰਧਾਨ ਰੂਬੇਨ ਡਿਆਜ ਨੇ ਦੱਸਿਆ ਕਿ ਬੰਦੂਕਧਾਰੀ ਡਾ. ਹੈਨਰੀ ਬੇਲੋ (45) ਨੂੰ ਹਸਪਤਾਲ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਜਾਣਕਾਰੀ ਮੁਤਾਬਕ ਉਸ ਨੇ ਕੱਢੇ ਜਾਣ ਤੋਂ ਪਹਿਲਾਂ 2015 'ਚ ਹਸਪਤਾਲ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ।
ਸਾਬਕਾ ਪਤਨੀ ਅਤੇ ਉਸ ਦੇ ਪਤੀ ਨੂੰ ਗੋਲੀ ਮਾਰਨ ਵਾਲਾ ਭਾਰਤੀ-ਅਮਰੀਕੀ ਗ੍ਰਿਫਤਾਰ
NEXT STORY