ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਵਿੱਚ ਬੰਦੂਕਧਾਰੀਆਂ ਵੱਲੋਂ ਤਿੰਨ ਹਫ਼ਤੇ ਪਹਿਲਾਂ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਗਏ ਭਾਰਤੀ ਮੂਲ ਦੇ ਕਾਰੋਬਾਰੀ ਦੇ ਚਾਰ ਪੁੱਤਰ ਸੁਰੱਖਿਅਤ ਆਪਣੇ ਮਾਪਿਆਂ ਕੋਲ ਵਾਪਸ ਆ ਗਏ ਹਨ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੋਲੋਕਵੇਨ ਵਿਚ ਰਹਿਣ ਵਾਲੇ ਕਾਰੋਬਾਰੀ ਨਾਜ਼ਿਮ ਮੋਤੀ ਦੇ ਪੁੱਤਰ ਜ਼ਿਦਾਨ (7), ਜ਼ਾਇਦ (11), ਐਲਨ (13) ਅਤੇ ਜ਼ਿਆ (15) ਬੁੱਧਵਾਰ ਸ਼ਾਮ ਨੂੰ ਸੁਰੱਖਿਅਤ ਮਿਲੇ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਤੋਂ ਆਈ ਦੇਵੀ ਅੰਨਪੂਰਨਾ ਦੀ ਮੂਰਤੀ ਅੱਜ ਯੂਪੀ ਸਰਕਾਰ ਨੂੰ ਸੌਂਪੀ, 100 ਸਾਲ ਬਾਅਦ ਕਾਸ਼ੀ 'ਚ ਹੋਵੇਗੀ ਸਥਾਪਨਾ
ਚਿੱਟੇ ਕੱਪੜੇ ਪਹਿਨੇ ਸੱਤ ਹਥਿਆਰਬੰਦ ਵਿਅਕਤੀਆਂ ਵੱਲੋਂ ਦੋ ਗੱਡੀਆਂ ਵਿੱਚ ਮੁੰਡਿਆਂ ਨੂੰ ਅਗਵਾ ਕਰ ਲਿਆ ਗਿਆ ਸੀ। ਬਦਮਾਸ਼ਾਂ ਨੇ 21 ਅਕਤੂਬਰ ਨੂੰ ਸਕੂਲ ਜਾਂਦੇ ਸਮੇਂ ਉਹਨਾਂ ਦੀ ਕਾਰ ਨੂੰ ਰੋਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਹਾਲਾਂਕਿ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ। ਪੁਲਸ ਦੇ ਬੁਲਾਰੇ ਵਿਸ਼ਾ ਨਾਇਡੂ ਨੇ ਕਿਹਾ ਕਿ ਪੁਲਸ ਨੂੰ ਪ੍ਰਿਟੋਰੀਆ ਦੇ ਤਸ਼ਵਾਨੇ ਦੇ ਨਿਵਾਸੀਆਂ ਦਾ ਇੱਕ ਕਾਲ ਆਇਆ, ਜਿਹਨਾਂ ਨੇ ਕਿਹਾ ਕਿ ਚਾਰ ਬੱਚੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਉਨ੍ਹਾਂ ਨੂੰ ਨੇੜਲੀ ਸੜਕ 'ਤੇ ਛੱਡ ਦਿੱਤਾ ਗਿਆ ਹੈ। ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ - ਜਿਲ ਬਾਈਡੇਨ ਨੇ ਜ਼ਖਮੀ ਸੈਨਿਕਾਂ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ
ਨਾਇਡੂ ਨੇ ਕਿਹਾ,“ਡਾਕਟਰ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਠੀਕ ਹੈ ਅਤੇ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਗਿਆ ਤਾਂ ਅਸੀਂ ਮਹਿਸੂਸ ਕੀਤਾ ਕਿ ਉਹ ਬਹੁਤ ਖੁਸ਼ ਸਨ। ਉਨ੍ਹਾਂ ਨੇ ਕਿਹਾ ਕਿ ਫੋਰੈਂਸਿਕ ਅਤੇ ਮਨੋਵਿਗਿਆਨੀ ਦੀ ਟੀਮ ਵੀਰਵਾਰ ਨੂੰ ਪਰਿਵਾਰ ਅਤੇ ਬੱਚਿਆਂ ਨਾਲ ਗੱਲ ਕਰੇਗੀ ਅਤੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਨਾਇਡੂ ਨੇ ਕਿਹਾ,"ਹੁਣ ਮਹੱਤਵਪੂਰਨ ਗੱਲ ਇਹ ਦੇਖਣਾ ਹੈ ਕਿ ਇਸ ਅਗਵਾ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਾਨੂੰ ਬੱਚਿਆਂ ਤੋਂ ਕਿਹੜੀ ਜਾਣਕਾਰੀ ਮਿਲ ਸਕਦੀ ਹੈ।" ਨਾਇਡੂ ਨੇ ਉਹਨਾਂ ਆਲੋਚਨਾਵਾਂ ਨੂੰ ਖਾਰਜ ਕਰ ਦਿੱਤਾ ਕਿ ਪੁਲਸ ਮਾਮਲੇ ਨੂੰ ਅੱਗੇ ਵਧਾਉਣ ਵਿੱਚ ਅਸਮਰੱਥ ਹੈ।ਉਹਨਾਂ ਨੇ ਕਿਹਾ,"ਅਸੀਂ ਅਗਵਾ ਦੇ ਸਾਰੇ ਮਾਮਲਿਆਂ ਦੀ ਤਰ੍ਹਾਂ ਇਸ ਬਾਰੇ ਗੱਲ ਨਹੀਂ ਕੀਤੀ ਹੈ, ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਬਾਰੇ ਜਨਤਕ ਤੌਰ 'ਤੇ ਬੋਲਣ ਨਾਲ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।"
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਟਰੱਕ 'ਚੋਂ ਮਿਲੇ 67 ਪ੍ਰਵਾਸੀ, ਡਰਾਈਵਰ ਗ੍ਰਿਫ਼ਤਾਰ
NEXT STORY