ਪੈਰਿਸ (ਫਰਾਂਸ) (ਏ.ਐਫ.ਪੀ.)- ਫਰਾਂਸ ਦੀ ਪੁਲਸ ਨੇ ਦੇਸ਼ ਦੇ ਦੱਖਣੀ-ਪੱਛਮ ਹਿੱਸੇ ਵਿਚ ਅੱਜ ਲੋਕਾਂ ਨੂੰ ਬੰਧਕ ਬਣਾਉਣ ਅਤੇ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੂੰ ਢੇਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੰਦੂਕਧਾਰੀ ਨੇ ਘੱਟੋ ਘੱਟ ਤਿੰਨ ਲੋਕਾਂ ਦੀ ਜਾਨ ਲੈ ਲਈ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਇਕ ਸੁਰੱਖਿਆ ਸੂਤਰ ਨੇ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ ਉੱਤੇ ਕਿਹਾ ਕਿ ਹਮਲਾਵਰ ਨੂੰ ਮਾਰਨ ਦੀ ਮੁਹਿੰਮ ਦੌਰਾਨ ਬੰਧਕਾਂ ਨੂੰ ਛੁਡਾ ਰਿਹਾ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਬੰਦੂਕਧਾਰੀਆਂ ਨੇ ਤ੍ਰੇਬਸ ਕਸਬੇ ਦੇ ਸੁਪਰ ਯੂ ਸੁਪਰਮਾਰਕੀਟ ਵਿਚ ਲੋਕਾਂ ਨੂੰ ਬੰਧਕ ਬਣਾਇਆ ਹੋਇਆ ਸੀ।
ਇਹ ਸਾਫ ਨਹੀਂ ਹੋ ਸਕਿਆ ਕਿ ਗੋਲੀਬਾਰੀ ਦੀਆਂ ਹੋਈਆਂ ਦੋ ਘਟਨਾਵਾਂ ਵਿਚ ਕੀ ਸਬੰਧ ਹੈ। ਤ੍ਰੇਬਸ ਇਕ ਖੂਬਸੂਰਤ ਮੱਧਯੁਗੀਨ ਕਸਬਾ ਹੈ। ਸੂਤਰਾਂ ਮੁਤਾਬਕ ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਸ ਨੇ ਬੰਦੂਕਧਾਰੀ ਨੂੰ ਕੰਪਲੈਕਸ ਵਿਚ ਦਾਖਲ ਹੋਣ ਤੋਂ ਪਹਿਲਾਂ ਅੱਲਾ ਹੂ ਅਕਤਬਰ ਦਾ ਨਾਅਰਾ ਲਗਾਇਆ। ਸਥਾਨਕ ਇਸਤਗਾਸਾ ਦਫਤਰ ਨੇ ਕਿਹਾ ਕਿ ਹਮਲਾਵਰ ਨੇ ਆਪਣੇ ਇਸਲਾਮਿਕ ਸਟੇਟ ਨਾਲ ਸਬੰਧਿਤ ਹੋਣ ਦਾ ਦਾਅਵਾ ਕੀਤਾ ਅਤੇ ਘਟਨਾ ਨੂੰ ਅੱਤਵਾਦੀ ਹਮਲੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਘਟਨਾ ਸਥਾਨ ਨੇੜਲੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਜਦੋਂ ਕਿ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਇਸ ਨੂੰ ਇਕ ਗੰਭੀਰ ਘਟਨਾ ਦੱਸਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸਲਾਮਿਕ ਸਟੇਟ ਨਾਲ ਸਬੰਧਿਤ ਹੋਣ ਦਾ ਦਾਅਵਾ ਕਰਨ ਵਾਲੇ ਇਕ ਬੰਦੂਕਧਾਰੀ ਨੇ ਅੱਜ ਦੱਖਣੀ-ਪੱਛਮ ਫਰਾਂਸ ਦੇ ਇਕ ਸੁਪਰ ਮਾਰਕੀਟ ਵਿਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਉਸ ਨੇ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਥੋਂ 15 ਮਿੰਟ ਦੀ ਦੂਰੀ ਉੱਤੇ ਸਥਿਤ ਕਾਰਕਾਸੋਨ ਕਸਬੇ ਵਿਚ ਇਹ ਘਟਨਾ ਦਿਨ ਵੇਲੇ ਤਕਰੀਬਨ 11 ਵਜੇ ਵਾਪਰੀ।
ਮਾਲਦੀਵ ਨੇ ਕਿਹਾ, ਭਾਰਤ ਭਰਾ ਪਰ ਚੀਨ ਵਿੱਛੜਿਆ ਚਚੇਰਾ ਭਰਾ
NEXT STORY