ਟੋਕਿਓ— ਜਾਪਾਨ ਵਿਚ ਨੋਰੂ ਤੂਫਾਨ ਦਾ ਕਹਿਰ ਜਾਰੀ ਹੈ। ਦੱਖਣੀ-ਪੱਛਮੀ ਜਾਪਾਨੀ ਟਾਪੂ ਕਿਯੂਸ਼ੂ ਵਿਚ ਤੂਫਾਨ ਨੋਰੂ ਕਾਰਨ ਤੇਜ਼ ਮੀਂਹ ਅਤੇ ਤੂਫਾਨ ਜਾਰੀ ਹੈ। ਤੇਜ਼ ਮੀਂਹ ਅਤੇ ਤੂਫਾਨ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਨੋਰੂ ਤੂਫਾਨ ਕਾਰਨ ਪ੍ਰਸ਼ਾਸਨ ਨੇ ਉੱਚੀਆਂ ਲਹਿਰਾਂ, ਜ਼ਮੀਨ ਖਿਸਕਣ ਅਤੇ ਹੜ੍ਹ ਦੀ ਸੰਭਾਵਨਾ ਦੱਸੀ ਹੈ ਅਤੇ ਲੱਗਭਗ 200,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਹਵਾ ਦੀ ਗਤੀ 126 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤੂਫਾਨ ਕਾਰਨ ਰੇਲ ਆਵਾਜਾਈ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਥੇ ਜਾਪਾਨ ਦੇ ਕਾਗੋਸ਼ਿਮਾ ਜਨਪਦ ਵਿਚ ਲੱਗਭਗ 15000 ਘਰਾਂ ਦੀ ਬਿਜਲੀ ਚਲੀ ਗਈ ਹੈ।
ਰਾਸ਼ਟਰਪਤੀ ਟਰੰਪ ਦੀ ਪਾਕਿਸਤਾਨ ਨੂੰ ਸਖਤ ਚਿਤਾਵਨੀ, ਅੱਤਵਾਦ 'ਤੇ ਝੂਠ ਬੋਲਣਾ ਬੰਦ ਕਰੋ
NEXT STORY