ਲਾਸ ਏਂਜਲਸ (ਏਜੰਸੀ): ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਦੇਸ਼ ਵਿੱਚ ਲਾਗੂ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਅਤੇ ਰਾਸ਼ਟਰੀ ਐਮਰਜੈਂਸੀ ਨੂੰ ਖ਼ਤਮ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕੀ ਸਰਕਾਰ ਨੇ ਐਲਾਨ ਕੀਤਾ ਹੈ ਕਿ 11 ਮਈ ਤੋਂ ਦੇਸ਼ ਵਿੱਚ ਇਹ ਦੋਵੇਂ ਐਮਰਜੈਂਸੀ ਖ਼ਤਮ ਕਰ ਦਿੱਤੀਆਂ ਜਾਣਗੀਆਂ। ਜਨਵਰੀ 2020 ਵਿੱਚ ਤਤਕਾਲੀ ਟਰੰਪ ਸਰਕਾਰ ਨੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰਨ ਲਈ ਅਮਰੀਕਾ ਵਿੱਚ ਇਹ ਐਮਰਜੈਂਸੀ ਲਾਗੂ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਹਾਊਸ ਆਫ ਰਿਪਬਲਿਕਨ ਲੈਜਿਸਲੇਸ਼ਨ ਨੇ ਮੰਗ ਕੀਤੀ ਸੀ ਕਿ ਕੋਵਿਡ ਐਮਰਜੈਂਸੀ ਨੂੰ ਤੁਰੰਤ ਖ਼ਤਮ ਕੀਤਾ ਜਾਵੇ ਪਰ ਵਿਰੋਧੀ ਧਿਰ ਦੀ ਮੰਗ ਨਾ ਮੰਨਦੇ ਹੋਏ ਸਰਕਾਰ ਨੇ ਐਮਰਜੈਂਸੀ ਖ਼ਤਮ ਕਰਨ ਲਈ 11 ਮਈ ਦੀ ਤਾਰੀਖ਼ ਤੈਅ ਕੀਤੀ ਹੈ।
ਯੂ.ਐਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਐਮਰਜੈਂਸੀ ਦੀ ਸਥਿਤੀ ਖ਼ਤਮ ਹੋਣ ਤੋਂ ਪਹਿਲਾਂ ਰਾਜਾਂ ਨੂੰ 60 ਦਿਨਾਂ ਦਾ ਨੋਟਿਸ ਦੇਣ ਦਾ ਵਾਅਦਾ ਕੀਤਾ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ ਕੋਵਿਡ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਇਸ ਨੂੰ ਹਰ 90 ਦਿਨਾਂ ਬਾਅਦ ਵਧਾਇਆ ਜਾ ਰਿਹਾ ਸੀ। ਇਸ ਤਰ੍ਹਾਂ ਜਿਵੇਂ-ਜਿਵੇਂ ਅਮਰੀਕਾ ਵਿਚ ਕੋਰੋਨਾ ਦੇ ਨਵੇਂ ਰੂਪ ਦਾ ਪ੍ਰਭਾਵ ਦਿਖਾਈ ਦੇ ਰਿਹਾ ਸੀ, ਸਿਹਤ ਐਮਰਜੈਂਸੀ ਨੂੰ ਵਧਾਇਆ ਜਾ ਰਿਹਾ ਸੀ। ਹੁਣ ਜਦੋਂ ਅਮਰੀਕਾ ਵਿੱਚ ਕੋਵਿਡ ਦੀ ਸਥਿਤੀ ਆਮ ਹੈ ਅਤੇ ਸਥਿਤੀ ਕਾਬੂ ਵਿੱਚ ਹੈ, ਅਮਰੀਕੀ ਸਰਕਾਰ ਨੇ ਐਮਰਜੈਂਸੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਬਰਫ਼ੀਲੇ ਤੂਫਾਨ ਦਾ ਕਹਿਰ, 1000 ਤੋਂ ਵੱਧ ਉਡਾਣਾਂ ਰੱਦ
ਮਈ ਵਿੱਚ ਐਮਰਜੈਂਸੀ ਨੂੰ ਖ਼ਤਮ ਕਰਨ ਦੇ ਪਿੱਛੇ ਦੇ ਤਰਕ ਦੀ ਵਿਆਖਿਆ ਕਰਦੇ ਹੋਏ ਸਰਕਾਰ ਨੇ ਕਿਹਾ ਕਿ ਉਹ ਹਸਪਤਾਲਾਂ ਨੂੰ ਉਨ੍ਹਾਂ ਦੀਆਂ ਅਦਾਇਗੀਆਂ ਆਦਿ ਨੂੰ ਕਲੀਅਰ ਕਰਨ ਲਈ ਸਮਾਂ ਦੇਵੇਗੀ। ਬਿਆਨ 'ਚ ਕਿਹਾ ਗਿਆ ਕਿ ਜੇਕਰ ਐਮਰਜੈਂਸੀ ਤੁਰੰਤ ਖ਼ਤਮ ਕਰ ਦਿੱਤੀ ਜਾਂਦੀ ਤਾਂ ਕਈ ਹਸਪਤਾਲਾਂ ਨੂੰ ਨੁਕਸਾਨ ਹੋ ਸਕਦਾ ਸੀ। ਦੱਸ ਦੇਈਏ ਕਿ ਅਮਰੀਕਾ ਵਿੱਚ ਕੋਰੋਨਾ ਕਾਰਨ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਟੈਕਸਾਸ 'ਚ ਹੋਈ ਗੋਲੀਬਾਰੀ 'ਚ 1 ਵਿਦਿਆਰਥੀ ਦੀ ਮੌਤ, 4 ਹੋਰ ਜ਼ਖ਼ਮੀ
NEXT STORY