ਯਾਰਕਸ਼ਾਇਰ,(ਏਜੰਸੀ)— ਇੰਗਲੈਂਡ ਦੇ ਕਿਰਕਲੀਜ਼ 'ਚ ਹਰਪ੍ਰੀਤ ਕੌਰ ਉੱਪਲ ਨੂੰ ਪਹਿਲੀ ਸਿੱਖ ਕੌਂਸਲਰ ਬਣਨ ਦਾ ਮਾਣ ਹਾਸਲ ਹੋਇਆ ਹੈ। ਮਈ ਮਹੀਨੇ 'ਚ ਹੋਈਆਂ ਸਥਾਨਕ ਚੋਣਾਂ 'ਚ ਹਰਪ੍ਰੀਤ ਨੂੰ ਜਿੱਤ ਪ੍ਰਾਪਤ ਹੋਈ ਸੀ। 35 ਸਾਲਾ ਹਰਪ੍ਰੀਤ 15 ਸਾਲਾਂ ਤੋਂ ਸਿਆਸਤ 'ਚ ਸਰਗਰਮ ਹੈ। ਹਰਪ੍ਰੀਤ ਦੇ ਪਿਤਾ ਲਹਿੰਬਰ ਸਿੰਘ ਉੱਪਲ ਨੇ ਦੱਸਿਆ ਕਿ ਹਰਪ੍ਰੀਤ ਦੀ ਮਾਤਾ ਸਤਵਿੰਦਰ ਕੌਰ ਅਤੇ ਉਸ ਦੇ ਦਾਦਾ ਜੀ ਨੂੰ ਸਿਆਸਤ 'ਚ ਕਾਫੀ ਰੁਚੀ ਰਹੀ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਿਰਫ ਕਿਰਕਲੀਜ਼ 'ਚ ਹੀ ਨਹੀਂ ਸਗੋਂ ਯਾਰਕਸ਼ਾਇਰ 'ਚ ਵੀ ਪਹਿਲੀ ਸਿੱਖ ਕੌਂਸਲਰ ਨਿਯੁਕਤ ਹੋਈ ਹੈ।
ਹਰਪ੍ਰੀਤ ਨੇ ਕਿਹਾ,''ਮੇਰੇ ਦਾਦਾ ਜੀ ਦਾ ਰਾਜਨੀਤੀ 'ਚ ਕਾਫੀ ਰੁਝਾਨ ਰਿਹਾ ਅਤੇ ਉਹ ਹਮੇਸ਼ਾ ਸਮਾਜਿਕ ਮੁੱਦਿਆਂ ਅਤੇ ਔਰਤਾਂ ਦੇ ਹੱਕਾਂ 'ਤੇ ਗੱਲ ਕਰਦੇ ਸਨ। ਉਹ ਹਮੇਸ਼ਾ ਕਹਿੰਦੇ ਰਹੇ ਕਿ ਕੁੜੀਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਹਰਪ੍ਰੀਤ ਦੇ ਪਿਤਾ ਮਿੱਲ 'ਚ ਵਰਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਉਹ 1962 'ਚ ਇੰਗਲੈਂਡ ਆਏ ਸਨ ਤਾਂ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਕੌਂਸਲਰ ਬਣੇਗੀ। ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਧੀ ਉੱਚ ਅਹੁਦੇ 'ਤੇ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਦਾ ਜਨਮ ਫਰਾਟਾਊਨ 'ਚ ਹੋਇਆ ਹੈ ਪਰ ਉਨ੍ਹਾਂ ਨੇ ਉਸ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਦੀ ਹਰ ਜਾਣਕਾਰੀ ਦਿੱਤੀ ਹੈ। ਹਰਪ੍ਰੀਤ ਨੇ ਇਸ ਅਹੁਦੇ ਲਈ ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ ਅਤੇ ਉਹ ਗੁਰਦੁਆਰਾ ਸਾਹਿਬ 'ਗੁਰਦੁਆਰਾ ਸਿੰਘ ਸਭਾ' ਵਿਖੇ ਜਾ ਕੇ ਨਤਮਸਤਕ ਹੋਈ।
ਯੂ.ਐੱਨ. ਜਨਰਲ ਸਕੱਤਰ ਨੇ ਦੱਖਣੀ-ਪੱਛਮੀ ਸੀਰੀਆ 'ਚ ਫੌਜੀ ਕਾਰਵਾਈ ਰੋਕਣ ਦੀ ਕੀਤੀ ਅਪੀਲ
NEXT STORY