ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਬਾਵਜੂਦ ਮੀਟਿੰਗਾਂ ਕਰ ਰਹੇ ਹਨ। ਇਸ ਤਰ੍ਹਾਂ ਇਮਰਾਨ ਖੁਦ ਹੀ ਪਾਕਿਸਤਾਨ 'ਚ ਕੋਰੋਨਾ ਨੂੰ ਲੈ ਕੇ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਅਜਿਹੇ 'ਚ ਸਵਾਲ ਖੜੇ ਹੋਣ ਲੱਗੇ ਹਨ ਕਿ ਕੋਰੋਨਾ ਦੀ ਤੀਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਗੁਆਂਢੀ ਦੇਸ਼ ਇਨਫੈਕਸ਼ਨ ਤੋਂ ਕਿਵੇਂ ਨਜਿੱਠੇਗਾ। ਇਮਰਾਨ ਪਿਛਲੇ ਹਫਤੇ ਹੀ ਕੋਵਿਡ-19 ਇਨਫੈਕਟਿਡ ਹੋਏ ਸਨ।
ਇਹ ਵੀ ਪੜ੍ਹੋ-ਕਈ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਬੌਖਲਾਇਆ ਚੀਨ, ਕਿਹਾ-ਚੁਕਾਉਣੀ ਪਵੇਗੀ ਹੰਕਾਰ ਦੀ ਕੀਮਤ
ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਚੀਨੀ ਕੋਰੋਨਾ ਵੈਕਸੀਨ ਵੀ ਲਵਾਈ ਸੀ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੀ ਕੋਰੋਨਾ ਇਨਫਕਟਿਡ ਹੋ ਗਈ ਹੈ।ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼ਿਬਲੀ ਫਰਾਜ ਨੇ ਟਵਿੱਟਰ 'ਤੇ ਇਮਰਾਨ ਅਤੇ ਹੋਰ ਨੇਤਾਵਾਂ ਨਾਲ ਇਕ ਤਸਵੀਰ ਪੋਸਟ ਕੀਤੀ। ਇਸ ਤੋਂ ਬਾਅਦ ਦੇਸ਼ 'ਚ ਵਿਵਾਦ ਖੜਾ ਹੋ ਗਿਆ ਹੈ। ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਫਰਾਜ ਨੇ ਲਿਖਿਆ ਕਿ, ਬਾਨੀ ਗਲਾ 'ਚ ਮੀਡੀਆ ਟੀਮ ਨਾਲ ਪ੍ਰਧਾਨ ਮੰਤਰੀ।' ਇਸ 'ਚ ਕੋਰੋਨਾ ਇਨਫਕੈਟਿਡ ਇਮਰਾਨ ਸੱਤ ਲੋਕਾਂ ਨਾਲ ਮੀਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਮਰਾਨ ਅਤੇ ਮੀਟਿੰਗ 'ਚ ਸ਼ਾਮਲ ਲੋਕਾਂ ਨੇ ਮਾਸਕ ਪਾਇਆ ਹੋਇਆ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਕੀਤਾ ਹੋਇਆ ਹੈ ਪਰ ਸੋਸ਼ਲ ਮੀਡੀਆ 'ਤੇ ਇਮਰਾਨ ਦੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ
ਸੋਸ਼ਲ ਮੀਡੀਆ 'ਤੇ ਲੱਗੀ ਇਮਰਾਨ ਦੀ ਕਲਾਸ
ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਜਦ ਕੋਰੋਨਾ ਇਨਫੈਕਟਿਡ ਹੋਏ ਤਾਂ ਉਨ੍ਹਾਂ ਨੇ ਵਰਚੁਅਲ ਮੀਟਿੰਗ ਕੀਤੀ। ਇਕ ਯੂਜ਼ਰ ਨੇ ਇਮਰਾਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਸੂਝਵਾਨ ਅਤੇ ਸਮਝਦਾਰ ਸਰਕਾਰਾਂ ਉਸ ਵੇਲੇ ਵੀ ਕੰਮ ਕਰਦੀਆਂ ਹਨ ਜਦ ਉਨ੍ਹਾਂ ਦੇ ਦੇਸ਼ ਦਾ ਪ੍ਰਮੁੱਖ ਨੇਤਾ ਬੀਮਾਰ ਹੁੰਦਾ ਹੈ। ਇਕ ਯੂਜ਼ਰ ਨੇ ਲਿਖਿਆ ਇਹ ਇਕ ਵੱਡੀ ਸਮੱਸਿਆ ਹੈ, ਜਦ ਇਮਰਾਨ ਬੀਮਾਰ ਹਨ ਤਾਂ ਉਨ੍ਹਾਂ ਨੂੰ ਮੀਟਿੰਗ ਲਈ ਇਕ ਬਿਹਤਰ ਤਰੀਕਾ ਲੱਭਣਾ ਚਾਹੀਦਾ ਸੀ। ਉਥੇ, ਇਕ ਹੋਰ ਯੂਜ਼ਰ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹਾ ਘਰ 'ਚ ਨਾ ਕਰਨ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬਾਈਡੇਨ ਨੇ ਕੋਰੋਨਾ ਨੂੰ ਲੈ ਕੇ ਕੀਤਾ ਨਵਾਂ ਐਲਾਨ, '100 ਦਿਨਾਂ 'ਚ ਪੂਰਾ ਕਰਾਂਗਾ ਮੈਂ ਇਹ ਟੀਚਾ'
NEXT STORY