ਇਸਲਾਮਾਬਾਦ - ਵਾਰ-ਵਾਰ ਜੰਗ ਦੀਆਂ ਧਮਕੀਆਂ ਦੇਣ ਵਾਲੀ ਪਾਕਿਸਤਾਨੀ ਫੌਜ ਨੇ ਆਪਣੇ ਦੇਸ਼ ਦੀ ਅੱਧੀ ਤੋਂ ਵੱਧ ਜਾਇਦਾਦ 'ਤੇ ਕਬਜ਼ਾ ਕੀਤਾ ਹੋਇਆ ਹੈ। ਇਕ ਖੋਜ ਮੁਤਾਬਕ ਪਾਕਿਸਤਾਨੀ ਫੌਜ ਦੀ ਕੁਲ ਜਾਇਦਾਦ ਹਿੰਦੁਸਤਾਨੀ ਰੁਪਏ 'ਚ 9072 ਕਰੋੜ ਰੁਪਏ ਹੈ। ਫੌਜ ਦੇ ਉਚ ਅਧਿਕਾਰੀਆਂ ਦੀ ਜਾਇਦਾਦ 271 ਕਰੋੜ ਦੇ ਲਗਭਗ ਹੈ ਜਦ ਕਿ ਉਥੋਂ ਦੀ ਗਰੀਬ ਜਨਤਾ ਰੋਟੀ ਲਈ ਪਾਕਿਸਤਾਨੀ ਹਕੂਮਤ ਨੂੰ ਕਈ ਮੁਲਕਾਂ ਅਤੇ ਅੰਤਰਰਾਸ਼ਟਰੀ ਮਾਲੀ ਅਦਾਰਿਆਂ ਦੇ ਅੱਗੇ ਹੱਥ ਅੱਡਣੇ ਪੈ ਰਹੇ ਹਨ।
ਪਾਕਿਸਤਾਨੀ ਹਕੂਮਤ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹੱਥ ਫੌਜ ਅੱਗੇ ਬੰਨ੍ਹੇ ਹੋਏ ਹਨ ਅਤੇ ਉਹ ਬੰਧੂਆ ਮਜ਼ਦੂਰਾਂ ਵਾਂਗ ਹਨ। ਇਹੋ ਜਿਹੀ ਹਾਲਤ 'ਚ ਪਾਕਿਸਤਾਨ ਦੀ ਗਰੀਬ ਅਤੇ ਭੁੱਖੀ ਅਵਾਮ ਦਮ ਤੋੜ ਰਹੀ ਹੈ। ਪਾਕਿਸਤਾਨੀ ਫੌਜ ਬਾਰੇ ਇਹ ਇੰਕਸ਼ਾਫ ਭਾਰਤ ਦੀ ਰਾਜ ਸਭਾ ਦੇ ਮੈਂਬਰ ਆਰ. ਕੇ. ਸਿਨਹਾ ਦੀ ਨਵੀਂ ਪ੍ਰਕਾਸ਼ਤ ਕਿਤਾਬ 'ਚ ਕੀਤਾ ਗਿਆ। ਇਸ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ 12 ਫੀਸਦੀ ਖਰੀਦੀ ਗਈ ਜ਼ਮੀਨ ਵੀ ਫੌਜ ਦੇ ਕਬਜ਼ੇ ਵਿਚ ਹੈ।
ਸਾਡੀ ਪ੍ਰਮਾਣੂ ਸਟੋਰੇਜ ਤੇਜ਼ੀ ਨਾਲ ਵਧ ਰਹੀ ਹੈ : ਈਰਾਨ
NEXT STORY