ਸਿੰਗਾਪੁਰ, (ਬਿਊਰੋ)— ਸਿੰਗਾਪੁਰ 'ਚ ਇਕ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਬੀਮਾਰ ਪਤਨੀ ਦੀ ਸੰਭਾਲ ਲਈ ਘਰ 'ਚ ਰੱਖੀ ਨਿੱਜੀ ਨਰਸ ਨਾਲ ਛੇੜਛਾੜ ਕੀਤੀ ਸੀ। ਇਸ ਭਾਰਤੀ ਮੂਲ ਦੇ ਵਪਾਰੀ ਨੂੰ ਉੱਥੋਂ ਦੀ ਅਦਾਲਤ ਨੇ 7 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ 47 ਸਾਲਾ ਪਿੱਲਈ ਸ਼ਿਆਮ ਕੁਮਾਰ ਨੇ ਆਪਣੀ ਕੈਂਸਰ ਪੀੜਤ ਪਤਨੀ ਦੀ ਸੰਭਾਲ ਲਈ ਜਿਸ ਨਰਸ ਨੂੰ ਘਰ 'ਚ ਰੱਖਿਆ ਸੀ, ਉਸੇ ਨਾਲ ਛੇੜਛਾੜ ਕੀਤੀ ਅਤੇ ਬਹੁਤ ਬੇਇੱਜ਼ਤੀ ਵੀ ਕੀਤੀ।
ਜੱਜ ਮੈਥਿਊ ਜੋਸਫ ਨੇ ਕਿਹਾ ਕਿ ਇਸ ਵਿਅਕਤੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਉਹ ਨਰਸ ਹੈ ਅਤੇ ਉਸ ਦੀ ਪਤਨੀ ਦੀ ਸੰਭਾਲ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਿੱਲਈ ਦੁਬਈ 'ਚ ਇਕ ਸਟੀਲ ਟਰੇਡਿੰਗ ਕੰਪਨੀ ਚਲਾਉਂਦਾ ਹੈ ਅਤੇ ਪਿਛਲੇ ਸਾਲ ਹੀ ਉਹ ਪਤਨੀ ਦਾ ਇਲਾਜ ਕਰਵਾਉਣ ਲਈ ਸਿੰਗਾਪੁਰ ਆਇਆ ਸੀ ਤੇ ਇੱਥੇ ਆਪਣੇ ਘਰ 'ਚ ਪਤਨੀ ਦੀ ਸੰਭਾਲ ਲਈ ਉਸ ਨੇ ਨਰਸ ਰੱਖੀ ਸੀ। 25 ਸਾਲਾ ਇਸ ਨਰਸ ਨੇ ਕਿਹਾ ਕਿ ਉਹ ਇਸ ਭਾਰਤੀ ਪਰਿਵਾਰ ਦੇ ਘਰ ਆਪਣੀ ਡਿਊਟੀ ਕਰ ਰਹੀ ਸੀ ਅਤੇ ਪਿੱਲਈ ਨੇ ਉਸ ਨਾਲ ਗਲਤ ਗੱਲਾਂ ਕੀਤੀਆਂ ਅਤੇ ਛੇੜਛਾੜ ਕੀਤੀ ਪਰ ਫਿਰ ਵੀ ਉਹ ਆਪਣੀ ਨੌਕਰੀ ਕਰਦੀ ਰਹੀ। ਉਸ ਦੀਆਂ ਗਲਤ ਹਰਕਤਾਂ ਦੇਖ ਕੇ ਹੀ ਉਸ ਨੂੰ ਪੁਲਸ ਦੀ ਮਦਦ ਲੈਣੀ ਪਈ।
ਆਪਣਾ ਚਿਹਰਾ ਸ਼ੀਸ਼ੇ 'ਚ ਦੇਖਣ ਤੋਂ ਡਰਦਾ ਸੀ ਇਹ ਸ਼ਖਸ, ਹੁਣ ਕਰਦਾ ਹੈ ਲੋਕਾਂ ਨੂੰ ਮੋਟੀਵੇਟ
NEXT STORY