ਨਵੀਂ ਦਿੱਲੀ/ਲੰਡਨ (ਆਈ.ਏ.ਐੱਨ.ਐੱਸ.: ਏਲੀਅਨਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਭਾਰਤੀ ਮੂਲ ਦੇ ਇੱਕ ਖਗੋਲ-ਭੌਤਿਕ ਵਿਗਿਆਨੀ ਦੀ ਅਗਵਾਈ ਵਾਲੇ ਅਧਿਐਨ ਵਿੱਚ ਧਰਤੀ ਤੋਂ 120 ਪ੍ਰਕਾਸ਼ ਸਾਲ ਤੋਂ ਵੱਧ ਦੂਰ ਇੱਕ ਐਕਸੋਪਲੈਨੇਟ ਵਿੱਚ ਏਲੀਅਨ ਜੀਵਨ ਦੇ ਸਭ ਤੋਂ ਮਜ਼ਬੂਤ ਸੰਕੇਤ ਮਿਲੇ ਹਨ। ਬ੍ਰਿਟਿਸ਼ ਵਿਗਿਆਨੀਆਂ ਦੀ ਟੀਮ ਨੂੰ ਦੂਰ ਪੁਲਾੜ ਵਿੱਚ ਇੱਕ ਗ੍ਰਹਿ 'ਤੇ ਏਲੀਅਨਾਂ ਦੇ ਮੌਜੂਦ ਹੋਣ ਦੇ ਸੰਕੇਤ ਮਿਲੇ ਹਨ। ਯੂ.ਕੇ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਐਸਟ੍ਰੋਨੋਮੀ ਦੇ ਪ੍ਰੋਫੈਸਰ ਨਿੱਕੂ ਮਧੂਸੂਦਨ ਨੇ ਸੰਕੇਤਾਂ ਨੂੰ "ਰੋਮਾਂਚਕ" ਦੱਸਦੇ ਹੋਏ ਕਿਹਾ ਕਿ "ਸਿਗਨਲ ਮਜ਼ਬੂਤ ਅਤੇ ਸਪਸ਼ਟ ਆਇਆ।"
ਖਗੋਲ ਵਿਗਿਆਨੀਆਂ ਨੇ ਕਹੀ ਇਹ ਗੱਲ
ਕੈਂਬਰਿਜ ਯੂਨੀਵਰਸਿਟੀ ਦੇ ਚੋਟੀ ਦੇ ਖਗੋਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ K2-18b ਨਾਮਕ ਇੱਕ ਦੂਰ ਗ੍ਰਹਿ 'ਤੇ ਜੀਵਨ ਵਰਗੀ ਗਤੀਵਿਧੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਸੰਕੇਤ ਦੇਖਿਆ ਹੈ। ਵਿਗਿਆਨੀ ਇਸ ਬਾਰੇ 99.7% ਯਕੀਨ ਰੱਖਦੇ ਹਨ। ਬ੍ਰਿਟਿਸ਼ ਮੀਡੀਆ ਆਉਟਲੈਟ ਦ ਸਨ ਨੇ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਕਿ K2-18b ਨਾਮ ਦਾ ਏਲੀਅਨ ਗ੍ਰਹਿ 120 ਪ੍ਰਕਾਸ਼ ਸਾਲ ਦੂਰ ਹੈ ਅਤੇ ਸਾਡੀ ਧਰਤੀ ਦੇ ਆਕਾਰ ਤੋਂ ਲਗਭਗ 2.6 ਗੁਣਾ ਵੱਡਾ ਹੈ। ਖਗੋਲ ਵਿਗਿਆਨੀਆਂ ਨੇ ਗ੍ਰਹਿ ਦੇ ਵਾਯੂਮੰਡਲ ਵਿੱਚ DMS ਨਾਮਕ ਇੱਕ ਅਣੂ ਦੀ ਪਛਾਣ ਕੀਤੀ ਹੈ। ਧਰਤੀ 'ਤੇ ਇਹ ਅਣੂ ਸਾਡੇ ਸਮੁੰਦਰਾਂ ਵਿੱਚ ਰਹਿਣ ਵਾਲੇ ਛੋਟੇ ਐਲਗੀ ਦੁਆਰਾ ਪੈਦਾ ਹੁੰਦਾ ਹੈ। ਇਹਨਾਂ ਨੂੰ ਮਨੁੱਖੀ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਪਰ ਇਹ ਪਾਣੀ 'ਤੇ ਰੰਗੀਨ ਪੈਚ ਦੇ ਰੂਪ ਵਿੱਚ ਵੱਡੀ ਗਿਣਤੀ ਵਿੱਚ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਦਾ ਏਲੀਅਨ ਜੀਵਨ K2-18b 'ਤੇ ਪੈਦਾ ਕਰ ਸਕਦਾ ਹੈ। ਮੁੱਖ ਵਿਗਿਆਨੀ ਪ੍ਰੋਫੈਸਰ ਨਿੱਕੂ ਮਧੂਸੂਦਨ ਨੇ ਕਿਹ, "ਸਾਹਿਤ ਵਿੱਚ ਕੋਈ ਵੀ ਵਿਧੀ ਨਹੀਂ ਹੈ ਜੋ ਇਹ ਸਮਝਾ ਸਕੇ ਕਿ ਅਸੀਂ ਜੋ ਦੇਖ ਰਹੇ ਹਾਂ ਉਹ ਬਿਨਾਂ ਜੀਵਨ ਦੇ ਸੰਭਵ ਹੈ।"
ਜੇਮਜ਼ ਵੈੱਬ ਟੈਲੀਸਕੋਪ ਤੋਂ ਡਾਟਾ ਦਾ ਅਧਿਐਨ
ਖਗੋਲ ਵਿਗਿਆਨੀਆਂ ਨੇ ਅਧਿਐਨ ਲਈ ਅਗਲੀ ਪੀੜ੍ਹੀ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਤੋਂ ਡੇਟਾ ਦੀ ਵਰਤੋਂ ਕੀਤੀ। ਇਹ ਵਿਸ਼ਾਲ ਟੈਲੀਸਕੋਪ 2021 ਵਿੱਚ ਲਾਂਚ ਕੀਤਾ ਗਿਆ ਸੀ। ਅਧਿਐਨ ਦੌਰਾਨ ਵਿਗਿਆਨੀਆਂ ਨੂੰ ਗ੍ਰਹਿ ਦੇ ਵਾਯੂਮੰਡਲ ਵਿੱਚ ਦੋ ਅਣੂਆਂ ਦੇ ਫਿੰਗਰਪ੍ਰਿੰਟ ਮਿਲੇ ਹਨ - ਡਾਈਮੇਥਾਈਲ ਸਲਫਾਈਡ (DMS) ਅਤੇ ਡਾਈਮੇਥਾਈਲ ਡਾਈਸਲਫਾਈਡ (DADS)। ਇਹ ਦੋਵੇਂ ਅਣੂ ਧਰਤੀ 'ਤੇ ਸਿਰਫ਼ ਜੀਵਨ ਰਾਹੀਂ ਪੈਦਾ ਹੁੰਦੇ ਹਨ, ਜੋ ਕਿ ਆਮ ਤੌਰ 'ਤੇ ਸੂਖਮ ਜੀਵਾਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਨੂੰ ਝਟਕਾ, 'ਗੈਰ-ਕਾਨੂੰਨੀ ਟੈਰਿਫ' ਲਈ ਟਰੰਪ ਪ੍ਰਸ਼ਾਸਨ 'ਤੇ ਮੁਕੱਦਮਾ ਦਾਇਰ
ਗ੍ਰਹਿ 'ਤੇ ਸਮੁੰਦਰਾਂ ਦੀ ਸੰਭਾਵਨਾ
ਅਧਿਐਨ ਵਿੱਚ ਸ਼ਾਮਲ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਤੀਜੇ ਇੰਨੇ ਮਜ਼ਬੂਤ ਹਨ ਕਿ ਸਿਰਫ 0.3% ਸੰਭਾਵਨਾ ਹੈ ਕਿ ਇਹ ਸੰਜੋਗ ਨਾਲ ਹੋਇਆ ਹੈ। ਇਹ ਸੰਭਾਵਤ ਤੌਰ 'ਤੇ ਪਾਣੀ ਵਾਲਾ ਸਮੁੰਦਰ ਅਤੇ ਸੰਘਣਾ ਹਾਈਡ੍ਰੋਜਨ-ਅਮੀਰ ਵਾਯੂਮੰਡਲ ਵਾਲਾ ਗ੍ਰਹਿ ਹੈ। ਪ੍ਰੋਫੈਸਰ ਮਧੂਸੂਦਨ ਨੇ ਸਨ ਨੂੰ ਦੱਸਿਆ ਕਿ 'ਜੇਕਰ ਇਹ ਇੱਕ ਹਾਈਸੀਅਨ ਸੰਸਾਰ ਹੈ ਤਾਂ ਇਹ ਗ੍ਰਹਿ ਸਮੁੰਦਰਾਂ ਨਾਲ ਢੱਕਿਆ ਹੋਵੇਗਾ।' ਹਾਈਸੀਨ ਸ਼ਬਦ ਹਾਈਡ੍ਰੋਜਨ ਅਤੇ ਓਸਾਈਨ ਨੂੰ ਇਕੱਠੇ ਮਿਲਾ ਕੇ ਬਣਾਇਆ ਗਿਆ ਹੈ। ਪ੍ਰੋਫੈਸਰ ਮਧੂਸੂਦਨ ਨੇ ਅੱਗੇ ਕਿਹਾ, 'ਸਾਨੂੰ ਅਜੇ ਤੱਕ ਨਹੀਂ ਪਤਾ ਕਿ ਉਨ੍ਹਾਂ ਸਮੁੰਦਰਾਂ ਦਾ ਤਾਪਮਾਨ ਕੀ ਹੋਵੇਗਾ, ਪਰ ਉਮੀਦ ਹੈ ਕਿ ਇਹ ਧਰਤੀ ਨਾਲੋਂ ਥੋੜ੍ਹਾ ਗਰਮ ਹੋਵੇਗਾ।'
ਵਿਗਿਆਨਕ ਖੋਜ ਲਈ ਸਵੀਕਾਰ ਕੀਤੇ ਗਏ ਵਰਗੀਕਰਨ ਤੱਕ ਪਹੁੰਚਣ ਲਈ ਨਿਰੀਖਣਾਂ ਨੂੰ ਪੰਜ-ਸਿਗਮਾ ਥ੍ਰੈਸ਼ਹੋਲਡ ਨੂੰ ਪਾਰ ਕਰਨਾ ਪਵੇਗਾ, ਭਾਵ 0.00006 ਪ੍ਰਤੀਸ਼ਤ ਸੰਭਾਵਨਾ ਤੋਂ ਘੱਟ ਹੋਵੇਗੀ ਕਿ ਉਹ ਸੰਜੋਗ ਨਾਲ ਵਾਪਰੇ। ਖੋਜ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਮਧੂਸੂਦਨ ਨੇ ਕਿਹਾ,''ਸਾਨੂੰ ਪੱਕਾ ਪਤਾ ਨਹੀਂ ਸੀ ਕਿ ਪਿਛਲੀ ਵਾਰ ਜੋ ਸਿਗਨਲ ਅਸੀਂ ਦੇਖਿਆ ਸੀ ਉਹ DMS ਦੇ ਕਾਰਨ ਸੀ, ਪਰ ਇਸਦਾ ਸੰਕੇਤ ਸਾਡੇ ਲਈ JWST ਨਾਲ ਇੱਕ ਵੱਖਰੇ ਯੰਤਰ ਦੀ ਵਰਤੋਂ ਕਰਕੇ ਇੱਕ ਹੋਰ ਦੇਖਣ ਲਈ ਕਾਫ਼ੀ ਦਿਲਚਸਪ ਸੀ।” ਇੱਥੇ ਦੱਸ ਦਈਏ ਕਿ ਜੇਮਜ਼ ਵੈੱਬ ਨਾਸਾ ਦੁਆਰਾ ਆਪਣੇ ਭਾਈਵਾਲਾਂ, ESA (ਯੂਰਪੀਅਨ ਸਪੇਸ ਏਜੰਸੀ) ਅਤੇ ਕੈਨੇਡੀਅਨ ਸਪੇਸ ਏਜੰਸੀ ਨਾਲ ਅਗਵਾਈ ਵਾਲਾ ਇੱਕ ਅੰਤਰਰਾਸ਼ਟਰੀ ਪ੍ਰੋਗਰਾਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
37ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 17 ਅਪ੍ਰੈਲ ਤੋਂ ਸਿਡਨੀ 'ਚ
NEXT STORY