ਦਾਰੇਸਲਾਮ (ਏਜੰਸੀ)- ਅਫਰੀਕੀ ਦੇਸ਼ ਤੰਜ਼ਾਨੀਆ ਦੇ ਮਸ਼ਹੂਰ ਕਾਰੋਬਾਰੀ ਭਾਰਤੀ ਮੂਲ ਦੇ ਮੁਹੰਮਦ ਡੇਜ਼ੀ ਅਗਵਾ ਹੋਣ ਦੇ 9 ਦਿਨ ਬਾਅਦ ਸਹੀ ਸਲਾਮਤ ਘਰ ਪਰਤ ਆਏ ਹਨ। 11 ਅਕਤੂਬਰ ਨੂੰ ਤੰਜ਼ਾਨੀਆ ਦੀ ਆਰਥਿਕ ਰਾਜਧਾਨੀ ਦਾਰੇਸਲਾਮ ਦੇ ਇਕ ਹੋਟਲ ਦੇ ਬਾਹਰ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਐਮ.ਈ.ਟੀ.ਐਲ. ਸਮੂਹ ਦੇ ਮਾਲਕ 43 ਸਾਲਾ ਡੇਜ਼ੀ ਨੇ ਸਹੀ ਸਲਾਮਤ ਘਰ ਪਰਤਣ ਤੋਂ ਬਾਅਦ ਟਵੀਟ ਕਰਕੇ ਤੰਜ਼ਾਨੀਆ ਪੁਲਸ ਸਮੇਤ ਆਪਣੇ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।
ਪੁਲਸ ਕਮਿਸ਼ਨਰ ਲਜਾਰੋ ਮੰਬੋਸਾਸਾ ਮੁਤਾਬਕ, ਅਗਵਾਕਰਤਾ ਸਵੇਰੇ ਤਕਰੀਬਨ 3.15 ਵਜੇ ਉਨ੍ਹਾਂ ਨੂੰ ਸ਼ਹਿਰ ਦੇ ਟੈਨਿਸ ਕੋਰਟ ਨੇੜੇ ਛੱਡ ਗਏ। ਬਦਮਾਸ਼ਾਂ ਨੇ ਹੱਥ-ਪੈਰ ਦੇ ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਸੀ। ਉਨ੍ਹਾਂ ਨੂੰ ਇਕ ਘਰ ਵਿਚ ਕੈਦ ਰੱਖਿਆ ਗਿਆ ਸੀ। ਪੁਲਸ ਘਰ-ਘਰ ਤਲਾਸ਼ੀ ਮੁਹਿੰਮ ਦੌਰਾਨ ਉਸ ਘਰ 'ਤੇ ਵੀ ਛਾਪਾ ਮਾਰਨ ਵਾਲੀ ਸੀ। ਡੇਜ਼ੀ ਨੇ ਦੱਸਿਆ ਕਿ ਅਗਵਾਕਾਰਾਂ ਨੇ ਉਨ੍ਹਾਂ ਦੇ ਨਾਲ ਚੰਗਾ ਵਰਤਾਓ ਕੀਤਾ। ਡੇਜ਼ੀ ਪਰਿਵਾਰ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਲਈ ਅਗਵਾਕਰਤਾਵਾਂ ਨੂੰ ਇਕ ਅਰਬ ਤੰਜ਼ਾਨੀਆਈ ਸੀਲਿੰਗ (ਤਕਰੀਬਨ ਸਾਢੇ ਤਿੰਨ ਕਰੋੜ ਰੁਪਏ) ਦਾ ਮਤਾ ਦਿੱਤਾ ਸੀ।
ਫੋਰਬਸ ਮੈਗਜ਼ੀਨ ਮੁਤਾਬਕ ਅਫਰੀਕੀ ਮਹਾਦੀਪ ਦੇ ਉਹ 17ਵੇਂ ਸਭ ਤੋਂ ਅਮੀਰ ਅਤੇ ਘੱਟ ਉਮਰ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਦੀ ਕੁਲ ਜਾਇਦਾਦ 150 ਕਰੋੜ ਡਾਲਰ (ਤਕਰੀਬਨ 11 ਹਜ਼ਾਰ ਕਰੋੜ ਰੁਪਏ) ਦੀ ਹੈ। ਖੇਤੀ, ਆਵਾਜਾਈ, ਬੁਨਿਆਦੀ ਢਾਂਚਾ, ਦੂਰਸੰਚਾਰ ਅਤੇ ਬੀਮਾ ਨਾਲ ਜੁੜਿਆ ਉਨ੍ਹਾਂ ਦਾ ਵਪਾਰ 6 ਅਫਰੀਕੀ ਦੇਸ਼ਾਂ ਤੱਕ ਫੈਲਿਆ ਹੈ। ਤੰਜ਼ਾਨੀਆ ਵਿਚ ਪੈਦਾ ਹੋਏ ਅਤੇ ਅਮਰੀਕਾ ਦੀ ਜਾਰਜਟਾਊਨ ਯੂਨੀਵਰਸਿਟੀ ਤੋਂ ਪੜ੍ਹੇ ਡੇਜ਼ੀ ਸਾਲ 2005 ਤੋਂ 2015 ਤੱਕ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਅਫਗਾਨਿਸਤਾਨ ’ਚ ਸੰਸਦੀ ਚੋਣਾਂ ਦੌਰਾਨ ਧਮਾਕੇ, 170 ਮਰੇ
NEXT STORY