ਇਸਲਾਮਾਬਾਦ (ਅਨਸ)- ਪਾਕਿਸਤਾਨੀ ਫੌਜ ਇਸਲਾਮਿਕ ਸਟੇਟ (ਆਈ. ਐੱਸ.) ਦੇ ਅੱਤਵਾਦੀਆਂ ਨੂੰ ਸਿਖਲਾਈ ਦੇ ਰਹੀ ਹੈ। ਪਾਕਿਸਤਾਨੀ ਫੌਜ ਨਾ ਸਿਰਫ਼ ਆਈ. ਐੱਸ. ਅੱਤਵਾਦੀਆਂ ਨੂੰ ਹਥਿਆਰ ਪ੍ਰਦਾਨ ਕਰ ਰਹੀ ਹੈ ਸਗੋਂ ਅੱਤਵਾਦੀ ਸੰਗਠਨ ਦੇ ਕਮਾਂਡਰਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦੇ ਰਹੀ ਹੈ। ਪਾਕਿਸਤਾਨ ਦਾ ਟੀਚਾ ਆਪਣੇ ਗੁਆਂਢੀਆਂ ਵਿਰੁੱਧ ਆਈ. ਐੱਸ. ਆਈ. ਅੱਤਵਾਦੀਆਂ ਦੀ ਵਰਤੋਂ ਕਰਨਾ ਹੈ।
ਪਾਕਿਸਤਾਨ ਨੇ ਇਸ ਮਕਸਦ ਲਈ 4 ਕੈਂਪ ਸਥਾਪਤ ਕੀਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਹੌਲੀ-ਹੌਲੀ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ. ਐੱਸ. ਕੇ. ਪੀ.) ਦੇ ਕੁਝ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਵਿੱਚ ਭੇਜ ਸਕਦਾ ਹੈ। ਡੁਰੰਡ ਲਾਈਨ ਨੂੰ ਲੈ ਕੇ ਅਫਗਾਨ ਤਾਲਿਬਾਨ ਨਾਲ ਤਣਾਅ ਵਧਣ ਤੋਂ ਬਾਅਦ ਤੋਂ ਪਾਕਿਸਤਾਨ ਅਤੇ ਆਈ. ਐੱਸ. ਕੇ. ਪੀ. ਦੇ ਅੱਤਵਾਦੀਆਂ ਵਿਚਾਲੇ ਬੀਤੇ ਕੁਝ ਸਮੇਂ ਵਿਚ ਨੇੜਤਾ ਵਧੀ ਹੈ।
ਇਹੋ ਕਾਰਨ ਹੈ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਹਵਾਈ ਹਮਲੇ ਕੀਤੇ ਹਨ ਅਤੇ ਤਾਲਿਬਾਨ ਨੇ ਵੀ ਸਖ਼ਤ ਜਵਾਬ ਦਿੱਤਾ ਹੈ। ਆਈ. ਐੱਸ. ਆਈ ਅਫਗਾਨ ਤਾਲਿਬਾਨ ’ਤੇ ਹਮਲੇ ਕਰਨ ਦੇ ਇਰਾਦੇ ਨਾਲ ਆਈ. ਐੱਸ. ਕੇ. ਪੀ. ਦੇ 1000 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ, ਭਾਰਤੀ ਏਜੰਸੀਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੂੰ ਕਈ ਤਰ੍ਹਾਂ ਦੀ ਸਿਖਲਾਈ ਮਿਲ ਰਹੀ ਹੈ।
ਅੱਤਵਾਦੀਆਂ ਨੂੰ ਜ਼ਮੀਨੀ ਲੜਾਈ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਤਾਲਿਬਾਨ ਲੜਾਕਿਆਂ ਦਾ ਸਾਹਮਣਾ ਕਰ ਸਕਣ। ਮਾਹਿਰਾਂ ਦਾ ਕਹਿਣਾ ਹੈ ਕਿ ਆਤਮਘਾਤੀ ਹਮਲਾਵਰਾਂ ਲਈ ਸਿਖਲਾਈ ਕੈਂਪ ਵੀ ਹਨ। ਇਸ ਸਿਖਲਾਈ ਪ੍ਰਕਿਰਿਆ ਵਿਚ ਬਹੁਤ ਸਾਰੇ ਮੌਜੂਦਾ ਅਤੇ ਸਾਬਕਾ ਪਾਕਿਸਤਾਨੀ ਫੌਜੀ ਅਧਿਕਾਰੀ ਸ਼ਾਮਲ ਹਨ।
ਤਾਲਿਬਾਨ ਨੇ ਪਾਕਿਸਤਾਨ ਦਾ ਉਡਾਇਆ ਮਜ਼ਾਕ! ਕਿਹਾ- '75 ਸਾਲਾਂ 'ਚ ਕਸ਼ਮੀਰ ਤਾਂ ਲੈ ਨਹੀਂ ਸਕੇ...'
NEXT STORY