ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਨੇ ਉਨ੍ਹਾਂ ਦੇ ਦੇਸ਼ ਦੇ ਪੂਰਬੀ ਡੋਨੇਤਸਕ ਖੇਤਰ ’ਚ ਲੱਗਭਗ 1,70,000 ਫੌਜੀਆਂ ਨੂੰ ਤਾਇਨਾਤ ਕੀਤਾ ਹੈ, ਜਿੱਥੇ ਉਹ ਜੰਗੀ ਖੇਤਰ ’ਚ ਜਿੱਤ ਹਾਸਲ ਕਰਨ ਲਈ ਪੋਕਰੋਵਸਕ ਸ਼ਹਿਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ੈਲੇਂਸਕੀ ਨੇ ਕਿਹਾ ਕਿ ਪੋਕਰੋਵਸਕ ’ਚ ਸਥਿਤੀ ਮੁਸ਼ਕਲ ਹੈ। ਨਾਲ ਹੀ, ਉਨ੍ਹਾਂ ਨੇ ਰੂਸ ਦੇ ਉਨ੍ਹਾਂ ਹਾਲੀਆ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਕਿ ਇਕ ਸਾਲ ਤੋਂ ਵੱਧ ਦੀ ਲੜਾਈ ਤੋਂ ਬਾਅਦ ਤਬਾਹ ਹੋਏ ਸ਼ਹਿਰ ਦੀ ਘੇਰਾਬੰਦੀ ਕੀਤੀ ਗਈ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਕੁਝ ਰੂਸੀ ਟੁਕੜੀਆਂ ਸ਼ਹਿਰ ’ਚ ਦਾਖਲ ਹੋ ਚੁੱਕੀਆਂ ਹਨ ਪਰ ਜ਼ੋਰ ਦੇ ਕੇ ਕਿਹਾ ਕਿ ਯੂਕ੍ਰੇਨੀ ਰੱਖਿਅਕ ਉਨ੍ਹਾਂ ਨੂੰ ਖਦੇੜ ਰਹੇ ਹਨ।
ਰੂਸ ਵੱਲੋਂ ਆਪਣੇ ਗੁਆਂਢੀ ’ਤੇ ਵਿਆਪਕ ਹਮਲਾ ਸ਼ੁਰੂ ਕਰਨ ਤੋਂ ਲੱਗਭਗ ਚਾਰ ਸਾਲਾਂ ਦੌਰਾਨ ਹੋਈ ਪਿਛਲੀ ਘੇਰਾਬੰਦੀ ’ਚ, ਯੂਕ੍ਰੇਨ ਨੇ ਫੌਜੀਆਂ ਦੇ ਨੁਕਸਾਨ ਤੋਂ ਬਚਣ ਲਈ ਕੁਝ ਥਾਵਾਂ ਤੋਂ ਆਪਣੀ ਫੌਜ ਹਟਾ ਲਈ ਹੈ। ਰੂਸ ਦੀ ਵੱਡੀ ਫੌਜ ਦੇ ਸਾਹਮਣੇ ਯੂਕ੍ਰੇਨੀ ਫੌਜੀ ਬੇਹੱਦ ਘੱਟ ਗਿਣਤੀ ’ਚ ਹਨ।
ਪਾਕਿਸਤਾਨ-ਅਫਗਾਨਿਸਤਾਨ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਹਿਮਤ
NEXT STORY