ਰੋਮ, (ਕੈਂਥ) : ਇਟਲੀ ਸਰਕਾਰ ਨੇ ਆਖਰ ਆਪਣੇ ਉਸ ਫ਼ੈਸਲੇ ਨੂੰ ਕੁਝ ਹੱਦ ਤੱਕ ਸੋਧ ਹੀ ਦਿੱਤਾ, ਜਿਸ ਵਿੱਚ ਪਹਿਲਾਂ ਸਰਕਾਰ ਨੇ ਭਾਰਤੀਆਂ ਨੂੰ ਰੀਐਂਟਰੀ ਵੀਜ਼ਾ ਲੈਣ ਲਈ ਕਹਿ ਦਿੱਤਾ ਸੀ।
ਤਾਲਾਬੰਦੀ ਦੌਰਾਨ ਭਾਰਤ ਵਿਚ ਫਸੇ ਇਟਲੀ ਤੋਂ ਆਏ ਜਿਹੜੇ ਭਾਰਤੀਆਂ ਦੀ ਵੀਜ਼ਾ ਮਿਆਦ ਖਤਮ ਹੋ ਗਈ ਸੀ, ਉਹ ਹੁਣ ਬਿਨਾਂ ਰੀਐਂਟਰੀ ਦੇ ਭਾਰਤ ਤੋਂ ਇਟਲੀ ਸਿੱਧੀ ਉਡਾਣ ਰਾਹੀਂ ਜਾ ਸਕਦੇ ਹਨ। ਹੁਣ ਇਨ੍ਹਾਂ ਨੂੰ ਭਾਰਤ ਵਿਚ ਸਥਿਤ ਇਟਾਲੀਅਨ ਅੰਬੈਸੀ ਤੋਂ ਕੋਈ ਵੀ ਅਧਿਕਾਰਤ ਘੋਸ਼ਣਾ ਪੱਤਰ ਲੈਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।
ਇਟਲੀ ਸਰਕਾਰ ਦੀ ਇਸ ਨਰਮੀ ਨਾਲ ਭਾਰਤ ਵਿਚ ਤਾਲਾਬੰਦੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਬੰਦ ਹੋਣ ਕਾਰਨ ਫਸੇ ਬੈਠੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਕਈ ਵਿਚਾਰੇ ਖੱਜਲ-ਖੁਆਰੀ ਤੋਂ ਬਚਣ ਅਤੇ ਇਟਲੀ ਦੇ ਪੇਪਰ ਖ਼ਰਾਬ ਹੋਣ ਦੇ ਡਰੋਂ ਮਹਿੰਗੇ ਭਾਅ ਦੀਆਂ ਟਿਕਟਾਂ ਲੈ ਕੇ ਇਟਲੀ ਪਹੁੰਚ ਰਹੇ ਹਨ ਕਿਉਂਕਿ ਪਹਿਲਾਂ ਇਟਲੀ ਸਰਕਾਰ ਨੇ 5 ਜੁਲਾਈ, 2020 ਤੋਂ ਰੀਐਂਟਰੀ ਵੀਜ਼ਾ ਲੈਣ ਦੇ ਹੁਕਮ ਸੁਣਾਏ ਸਨ। ਭਾਰਤ ਵਿਚ ਫਸੇ ਇਟਲੀ ਤੋਂ ਆਏ ਭਾਰਤੀਆਂ ਦੀ ਅਪੀਲ ਹੈ ਕਿ ਵੰਦੇ ਭਾਰਤ ਮਿਸ਼ਨ ਰਾਹੀਂ ਉਨ੍ਹਾਂ ਲਈ ਵੀ ਕਦਮ ਚੁੱਕੇ ਜਾਣ ਜੋ ਉਹ ਆਪਣੇ ਉੱਜੜ ਚੁੱਕੇ ਰੁਜ਼ਗਾਰ ਨੂੰ ਮੁੜ ਠੀਕ ਕਰ ਸਕਣ।
ਕੈਲੀਫੋਰਨੀਆ ਵਿਖੇ ਮਹਾਤਮਾ ਗਾਂਧੀ ਦੇ ਬੁੱਤ ‘ਤੇ ਮਲਿਆ ਲਾਲ ਤੇ ਕਾਲਾ ਰੰਗ
NEXT STORY