ਮਿਲਾਨ, (ਸਾਬੀ ਚੀਨੀਆ)- ਇਟਲੀ ਦੇ ਕਸਬਾ ਅਪ੍ਰੀਲੀਆ ਵਿਖੇ ਸਥਾਪਤ ਹੋਏ ਨਵੇਂ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਅਪਣਾਉਂਦੇ ਹੋਏ ਹਰ ਹਫ਼ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਸੰਗਤਾਂ ਵੱਲੋ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ। ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ ਸ੍ਰੀ ਆਖੰਠ ਪਾਠ ਸਾਹਿਬ ਦੇ ਪਾਏ ਭੋਗ ਉਪਰੰਤ ਹਜ਼ੂਰੀ ਰਾਗੀ ਗਿਆਨੀ ਦਲਜੀਤ ਸਿੰਘ ਤੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ ਤੇ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਜੀਵਨ ਕਾਲ ਨਾਲ ਸਬੰਧਤ ਵਿਚਾਰਾਂ ਦੀ ਸਾਂਝ ਪਾਈ ਗਈ।
ਪ੍ਰਬੰਧਕ ਕਮੇਟੀ ਵਲੋਂ "ਵਾਲਮੀਕਿ ਆਦਿ ਧਰਮ ਸਮਾਜ ਇਟਲੀ" ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਭੇਂਟ ਕਰਦਿਆ ਹੋਇਆ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੁੜੀਆ ਹੋਰਨਾਂ ਸੰਗਤਾਂ ਦੇ ਨਾਲ ਭਾਈ ਜਗਰੂਪ ਸਿੰਘ ਬਾਠ, ਭਾਈ ਬਖਸ਼ੀਸ਼ ਸਿੰਘ, ਰੂਪ ਸਿੰਘ, ਨਰਿੰਦਰ ਸਿੰਘ ਨਿੱਝਰ, ਲਵਲੀ ਸਾਂਈ, ਗੁਰਪ੍ਰੀਤ ਸਿੰਘ,ਕਮਲ ਬੁੱਟਰ , ਜਾਰਨਪ੍ਰੀਤ ਸਿੰਘ ਨਰਿੰਦਰ ਸਿੰਘ ਝਾਵਰ ਅਮਰਜੀਤ ਸਿੰਘ, ਬੰਤ ਸਿੰਘ, ਮਨਦੀਪ ਸਿੰਘ, ਰਜਿੰਦਰ ਕੁਮਾਰ, ਰਮਨ ਬਾਠ, ਗੁਰਪ੍ਰੀਤ ਸਿੰਘ, ਨੀਸ਼ਾ ਚੀਮਾ ਬਲਜਿੰਦਰ ਸਿੰਘ ਲਖਵਿੰਦਰ ਸਿੰਘ, ਅਵਰਾਜ ਸਿੰਘ, ਬਲਦੇਵ ਸਿੰਘ ਦੇਬੀ, ਵਿੱਕੀ, ਗੋਪੀ, ਮਾਰੀਉ, ਹੈਪੀ, ਸੋਢੀ, ਜੀਵਨ ਢਿੱਲੋ ਆਦਿ ਵੀ ਗੁਰੂ ਦੀ ਗੋਦ ਵਿਚ ਜੁੜ ਬੈਠੀਆ ਸੰਗਤਾਂ ਨਾਲ ਗੁਰਬਾਣੀ ਦਾ ਆਨੰਦ ਮਾਣ ਰਹੇ ਸਨ।
ਐਡੀਲੇਡ ਤੋਂ ਗੁਰਜਿੰਦਰ ਸਿੰਘ 'ਸਿਟੀਜ਼ਨਸਿਪ ਗਵਰਨਰ ਐਵਾਰਡ 2021' ਨਾਲ ਸਨਮਾਨਤ
NEXT STORY