ਵਾਸ਼ਿੰਗਟਨ (ਭਾਸ਼ਾ): ਲੁਸੀਆਨਾ ਦੀ 14 ਸਾਲਾ ਜੈਲਾ ਐਵਾਂਟ ਗਾਰਡੇ ਅਮਰੀਕਾ ਦਾ ਵੱਕਾਰੀ ਸਪੈਲਿੰਗ ਬੀ ਮੁਕਾਬਲਾ 2021 ਜਿੱਤਣ ਵਾਲੀ ਪਹਿਲੀ ਅਫਰੀਕੀ-ਅਮਰੀਕੀ ਬਣ ਗਈ ਹੈ। ਉਹ ਇਸ ਮੁਕਾਬਲੇ ਦੇ 93 ਸਾਲਾਂ ਦੇ ਇਤਿਹਾਸ ਵਿਚ ਦੂਜੀ ਗੈਰ ਗੋਰੀ ਜੇਤੂ ਹੈ। ਸਾਲਾਂ ਤੋਂ ਇਸ ਮੁਕਾਬਲੇ ਵਿਚ ਦਬਦਬਾ ਬਣਾਏ ਰੱਖਣ ਵਾਲੇ ਭਾਰਤੀ-ਅਮਰੀਕੀਆਂ ਨੂੰ ਇਸ ਵਾਰ ਦੂਜੇ ਅਤੇ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਸੈਨ ਫ੍ਰਾਂਸਿਸਕੋ ਦੀ 12 ਸਾਲਾ ਚੈਤਰਾ ਥੁੰਮਲਾ ਅਤੇ ਨਿਊਯਾਰਕ ਦੀ 13 ਸਾਲਾ ਭਾਵਨਾ ਮਦਿਨੀ ਇਸ ਸਖ਼ਤ ਮੁਕਾਬਲੇ ਵਿਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ।
ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਵੀ ਇਸ ਮੁਕਾਬਲੇ ਵਿਚ ਮੌਜੂਦ ਰਹੀ। ਜੈਲਾ ਨੇ 'ਮੁਰੈਈਆ' ਸ਼ਬਦ ਦੇ ਸਪੈਲਿੰਗ ਦੱਸਣ ਦੇ ਬਾਅਦ ਵੀਰਵਾਰ ਰਾਤ ਨੂੰ ਇਹ ਖਿਤਾਬ ਆਪਣੇ ਨਾਮ ਕੀਤਾ, ਜਿਸ ਦਾ ਮਤਲਬ ਹੈ ਕਿ ਊਸ਼ਣਕਟੀਬੰਧੀ ਏਸ਼ੀਆਈ ਅਤੇ ਆਸਟ੍ਰੇਲੀਆਈ ਰੁੱਖਾਂ ਦੀ ਇਕ ਪ੍ਰਜਾਤੀ, ਜਿਸ 'ਤੇ ਪੀਨੇਟ ਪੱਤੇ ਅਤੇ ਫੁੱਲ ਹੁੰਦੇ ਹਨ। ਜੈਲਾ ਨੇ 50,000 ਡਾਲਰ ਦੀ ਪੁਰਸਕਾਰ ਰਾਸ਼ੀ ਜਿੱਤੀ। ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਨੇ ਮੁਕਾਬਲੇ ਦੇ ਬਾਅਦ ਟਵੀਟ ਕੀਤਾ,''ਇਹ ਸਾਡੇ ਲਈ ਖੁਸ਼ੀ ਦਾ ਮੌਕਾ ਹੈ। 2019 ਵਿਚ 370ਵੇਂ ਸਥਾਨ 'ਤੇ ਰਹਿਣ ਮਗਰੋਂ ਜੈਲਾ ਏਵਾਂਟ ਗਾਰਡੇ ਨੇ 2021 ਵਿਚ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਮੁਕਾਬਲਾ ਜਿੱਤ ਲਿਆ। ਸਾਰੇ ਭਾਗੀਦਾਰਾਂ ਨੂੰ ਵਧਾਈ। ਸ਼ਬਦ ਕੋਸ਼ ਦਾ ਸਾਹਮਣਾ ਕਰਨ ਵਿਚ ਸਾਰਿਆਂ ਦੀ ਤਿਆਰੀ ਅਤੇ ਹਿੰਮਤ 'ਤੇ ਸਾਨੂੰ ਮਾਣ ਹੈ।''
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਮੀਨਾ ਸ਼ੇਸ਼ਮਣੀ 'ਯੂਐੱਸ ਸੈਂਟਰ ਫੌਰ ਮੈਡੀਕੇਅਰ' ਦੀ ਨਿਰਦੇਸ਼ਕ ਨਿਯੁਕਤ
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ 2020 ਵਿਚ ਇਹ ਮੁਕਾਬਲਾ ਨਹੀਂ ਕਰਾਇਆ ਜਾ ਸਕਿਆ ਸੀ। ਜੈਲਾ ਨੇ ਫਲੋਰੀਡਾ ਦੇ ਓਰਲੈਂਡੋ ਵਿਚ ਈ.ਐੱਨ.ਪੀ.ਐੱਨ. ਵਾਈਡ ਵਰਲਡ ਸਪੋਰਟਸ ਕੰਪਲੈਕਸ ਵਿਚ ਫਾਈਨਲ ਵਿਚ 11 ਭਾਗੀਦਾਰਾਂ ਨੂੰ ਪਿੱਛੇ ਛੱਡਦੇ ਹੋਏ ਇਹ ਖਿਤਾਬ ਜਿੱਤਿਆ। 8ਵੀਂ ਕਲਾਸ ਵਿਚ ਪੜ੍ਹਨ ਵਾਲੀ ਜੈਲਾ ਇਸ ਮੁਕਾਬਲੇ ਦੇ 93 ਸੈਸ਼ਨਾਂ ਵਿਚ ਲੁਸੀਆਨਾ ਦੀ ਪਹਿਲੀ ਵਸਨੀਕ ਅਤੇ ਅਫਰੀਕੀ ਮੂਲ ਦੀ ਪਹਿਲੀ ਅਮਰੀਕੀ ਜੇਤੂ ਹੈ। ਸੀ.ਐੱਨ.ਐੱਨ.ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਕੋਇਕ ਗੈਰ ਗੋਰਾ ਜੇਤੂ 1998 ਵਿਚ ਜਮੈਕਾ ਦਾ ਜੋਡੀ ਐੱਨ ਮੈਕਸਵੇਲ ਸੀ। ਜੈਲਾ ਦੀ ਬਾਸਕਟਬਾਲ ਵਿਚ ਦਿਲਚਸਪੀ ਹੈ ਅਤੇ ਉਸ ਨੂੰ ਇਕ ਦਿਨ 'ਡਬਲਊ.ਐੱਨ.ਬੀ.ਏ.' ਲਈ ਖੇਡਣ ਦੀ ਆਸ ਹੈ। ਉਸ ਦੇ ਨਾਮ ਇਕੱਠੇ ਕਈ ਗੇਂਦਾਂ ਨੂੰ ਡ੍ਰਿਬਲਿੰਗ ਕਰਨ ਦਾ ਗਿਨੀਜ਼ ਵਿਸ਼ਵ ਰਿਕਾਰਡ ਵੀ ਹੈ।ਜੈਲਾ ਨੇ ਸਪੈਲਿੰਗ ਨੂੰ ਆਪਣੇ ਖਾਲੀ ਸਮੇਂ ਦਾ ਸ਼ੌਂਕ ਦੱਸਿਆ। ਭਾਵੇਂਕਿ ਇਸ ਲਈ ਉਹ ਰੋਜ਼ਾਨਾ 7 ਘੰਟੇ ਅਭਿਆਸ ਕਰਦੀ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ ਕੋਰੋਨਾ ਵੈਕਸੀਨ ਮੁਹਿੰਮ ਨੇ ਰੋਕੀਆਂ 2.50 ਲੱਖ ਤੋਂ ਜਿਆਦਾ ਮੌਤਾਂ
ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਨੇ ਜੈਲਾ ਦੀ ਇਤਿਹਾਸਿਕ ਜਿੱਤ 'ਤੇ ਉਸ ਨੂੰ ਵਧਾਈ ਦਿੱਤੀ। ਉਹਨਾਂ ਨੇ ਟਵੀਟ ਕੀਤਾ,''ਵਧਾਈ ਹੋਵੇ ਜੈਲਾ।'' ਪ੍ਰਥਮ ਮਹਿਲਾ ਨੇ ਕਿਹਾ,''6ਵੀਂ ਕਲਾਸ ਵਿਚ ਮੈਂ ਆਪਣੇ ਸਕੂਲ ਦੀ ਸਪੈਲਿੰਗ ਬੀ ਦੀ ਚੈਂਪੀਅਨ ਸੀ। ਮੈਨੂੰ ਅਗਲੇ ਪੜਾਅ ਵਿਚ ਜਾਣ ਦਾ ਮੌਕਾ ਮਿਲਿਆ ਸੀ ਪਰ ਖੇਤਰੀ ਮੁਕਾਬਲੇ ਵਾਲੇ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਬੀਮਾਰ ਹਾਂ। ਅਸਲ ਵਿਚ ਮੈਂ ਬਹੁਤ ਜ਼ਿਆਦਾ ਘਬਰਾਈ ਹੋਈ ਸੀ ਇਸ ਲਈ ਮੈਂ ਤੁਹਾਡੇ ਸਾਰਿਆਂ ਦੀ ਤਾਰੀਫ਼ ਕਰਦੀ ਹਾਂ।'' ਗੌਰਤਲਬ ਹੈ ਕਿ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਵਿਚ ਭਾਰਤੀ-ਅਮਰੀਕੀਆਂ ਦਾ ਸਪੈਲਿੰਗ ਬੀ ਮੁਕਾਬਲੇ ਵਿਚ ਦਬਦਬਾ ਰਿਹਾ ਹੈ ਜਦਕਿ ਉਹ ਅਮਰੀਕੀ ਆਬਾਦੀ ਦਾ ਸਿਰਫ ਇਕ ਫੀਸਦੀ ਹਨ। 2008 ਦੇ ਬਾਅਦ ਤੋਂ ਇਹ ਪਹਿਲੀ ਵਾਰ ਹੈ ਜਦੋਂ ਘੱਟੋ-ਘੱਟ ਇਕ ਜੇਤੂ ਜਾਂ ਸਹਿ-ਜੇਤੂ ਦੱਖਣੀ ਏਸ਼ੀਆਈ ਮੂਲ ਦਾ ਨਹੀਂ ਹੈ।
ਅਮਰੀਕਾ ਦੇ ਟੈਕਸਾਸ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ 2 ਮੌਤਾਂ
NEXT STORY