ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਜਰਮਨੀ ਵਿੱਚ ਅਮਰੀਕੀ ਅੰਬੈਸਡਰ (ਰਾਜਦੂਤ) ਦੀ ਨਿਯੁਕਤੀ ਲਈ ਇੱਕ ਔਰਤ ਅਧਿਕਾਰੀ ਨੂੰ ਨਾਮਜਦ ਕੀਤਾ ਹੈ। ਵ੍ਹਾਈਟ ਹਾਊਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਜੋਅ ਬਾਈਡੇਨ ਨੇ ਬਰਲਿਨ ਵਿੱਚ ਇਸ ਚੋਟੀ ਦੇ ਅਹੁਦੇ ਲਈ ਐਮੀ ਗੁਟਮਨ ਨੂੰ ਨਾਮਜ਼ਦ ਕੀਤਾ ਹੈ। ਇਸਦੇ ਇਲਾਵਾ ਰਾਸ਼ਟਰਪਤੀ ਨੇ ਵਰਜੀਨੀਆ ਪਾਲਮਰ ਨੂੰ ਘਾਨਾ ਲਈ, ਜੇਫਰੀ ਹੋਵਨੀਅਰ ਨੂੰ ਕੋਸੋਵੋ ਰਾਜਦੂਤ ਲਈ ਅਤੇ ਚੈਂਟਲ ਵੋਂਗ ਨੂੰ ਏਸ਼ੀਅਨ ਵਿਕਾਸ ਬੈਂਕ ਦੇ ਯੂ ਐੱਸ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਹੈ।
ਬਾਈਡੇਨ ਦੁਆਰਾ ਜਰਮਨੀ ਜੋ ਇੱਕ ਜੀ-7 ਦੇਸ਼ ਹੈ ਦੇ ਅੰਬੈਸਡਰ ਲਈ ਗੁਟਮਨ ਨੂੰ ਨਾਮਜ਼ਦ ਕੀਤਾ ਗਿਆ। ਜੇਕਰ ਸੈਨੇਟ ਦੁਆਰਾ ਗੁਟਮਨ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਉਹ ਤਕਰੀਬਨ ਇੱਕ ਸਾਲ ਤੋਂ ਖਾਲੀ ਪਏ ਇਸ ਅਹੁਦੇ ਦੀ ਕਮਾਂਡ ਸੰਭਾਲੇਗੀ।ਗੁਟਮਨ, ਇਸ ਸਮੇਂ ਪੈਨਸਿਲਵੇਨੀਆ ਯੂਨੀਵਰਸਿਟੀ ਦੀ ਪ੍ਰੈਜੀਡੈਂਟ ਹੈ। ਪੁਸ਼ਟੀ ਉਪਰੰਤ ਉਹ ਜਰਮਨੀ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਕਰਨ ਵਾਲੀ ਪਹਿਲੀ ਔਰਤ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਅਨੋਖਾ ਮੁਕਾਬਲਾ : 10 ਮਿੰਟ 'ਚ 34 'ਬਰਗਰ' ਖਾ ਗਏ ਸ਼ਖਸ, ਸ਼ੇਅਰ ਕੀਤੀ ਟ੍ਰਾਫੀ (ਵੀਡੀਓ)
ਪਾਲਮਰ, ਜੋ ਬਾਈਡੇਨ ਦੀ ਘਾਨਾ ਵਿੱਚ ਰਾਜਦੂਤ ਲਈ ਚੋਣ ਹੈ, ਇਸ ਸਮੇਂ ਸਟੇਟ ਵਿਭਾਗ ਦੇ ਐਨਰਜੀ ਰਿਸੋਰਸ ਬਿਊਰੋ ਵਿੱਚ ਅਸਿਸਟੈਂਟ ਸੈਕਟਰੀ ਹੈ ਅਤੇ ਹੋਵਨੀਅਰ, ਜੋ ਕਿ ਕੋਸੋਵੋ ਵਿੱਚ ਡਿਪਲੋਮੈਟ ਲਈ ਚੁਣੇ ਗਏ ਹਨ, ਤੁਰਕੀ ਦੇ ਅੰਕਾਰਾ ਵਿੱਚ ਅਮਰੀਕੀ ਅੰਬੈਸੀ ਵਿੱਚ ਮਿਸ਼ਨ ਦਾ ਡਿਪਟੀ ਚੀਫ਼ ਹੈ। ਇਸਦੇ ਇਲਾਵਾ ਬਾਈਡੇਨ ਦੁਆਰਾ ਲਾਸ ਏਂਜਲਸ ਦੇ ਮੇਅਰ ਐਰਿਕ ਗਰੇਸਟੀ ਨੂੰ ਭਾਰਤ ਵਿੱਚ ਰਾਜਦੂਤ ਨਿਯੁਕਤ ਕਰਨ ਦੀ ਉਮੀਦ ਹੈ।
ਅਨੋਖਾ ਮੁਕਾਬਲਾ : 10 ਮਿੰਟ 'ਚ 34 'ਬਰਗਰ' ਖਾ ਗਏ ਸ਼ਖਸ, ਸ਼ੇਅਰ ਕੀਤੀ ਟ੍ਰਾਫੀ (ਵੀਡੀਓ)
NEXT STORY