ਇਸਤਾਂਬੁੱਲ— ਸਾਊਦੀ ਅਰਬ ਸਰਕਾਰ ਵਲੋਂ ਯਾਤਰਾ ਪਾਬੰਦੀ ਹਟਾ ਲਏ ਜਾਣ ਅਤੇ ਅਮਰੀਕਾ ਜਾਣ ਦੀ ਆਗਿਆ ਮਿਲਣ ਤੋਂ ਬਾਅਦ ਪੱਤਰਕਾਰ ਜਮਾਲ ਖਸ਼ੋਗੀ ਦੇ ਬੇਟੇ ਨੇ ਅਖਿਰਕਾਰ ਸਾਊਦੀ ਅਰਬ ਛੱਡ ਦਿੱਤਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਾਬਰਟ ਪਲਾਡੀਨੋ ਨੇ ਕਿਹਾ ਕਿ ਅਮਰੀਕਾ ਇਸ ਫੈਸਲੇ ਦਾ ਸਵਾਗਤ ਕਰਦਾ ਹੈ। ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਪੈਦਾ ਹੋਏ ਵਿਵਾਦ ਵਿਚਾਲੇ ਵੀਰਵਾਰ ਨੂੰ ਇਹ ਕਦਮ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਤੁਰਕੀ ਦੇ ਇਸਤਾਂਬੁੱਲ 'ਚ ਸਥਿਤ ਸਾਊਦੀ ਅਰਬ ਦੇ ਦੂਤਘਰ 'ਚ ਦੋ ਅਕਤੂਬਰ ਨੂੰ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਹਾਲ ਹੀ 'ਚ ਸਾਊਦੀ ਅਰਬ ਦੀ ਯਾਤਰਾ ਦੌਰਾਨ ਖਸ਼ੋਗੀ ਦੇ ਬੇਟੇ ਸਲਾਹ ਖਸ਼ੋਗੀ ਦੇ ਮਾਮਲੇ 'ਚ ਚਰਚਾ ਕੀਤੀ ਸੀ। ਉਨ੍ਹਾਂ ਨੇ ਉਦੋਂ ਸਪੱਸ਼ਟ ਕੀਤਾ ਸੀ ਕਿ ਵਾਸ਼ਿੰਗਟਨ ਚਾਹੁੰਦਾ ਹੈ ਕਿ ਸਲਾਹ ਅਮਰੀਕਾ ਪਰਤ ਆਵੇ।
ਕੈਨੇਡਾ 'ਚ ਭਾਰਤੀ ਵਿਅਕਤੀ ਨੇ ਜਿੱਤੀ ਲਾਟਰੀ, ਮਿਲੇ ਇਕ ਮਿਲੀਅਨ ਡਾਲਰ
NEXT STORY