ਲੰਡਨ (ਇੰਟ.) : ਵਿਆਹੁਤਾ ਜੀਵਨ 'ਚ ਸ਼ਾਂਤੀ ਦੀ ਹਰ ਇਕ ਦੀ ਆਪੋ-ਆਪਣੀ ਪਰਿਭਾਸ਼ਾ ਹੈ। ਕੋਈ ਪਹਾੜਾਂ ਦੀ ਗੋਦ ਵਿੱਚ ਬੈਠ ਕੇ ਅਤੇ ਕੁਦਰਤ ਨਾਲ ਰਹਿ ਕੇ ਸ਼ਾਂਤੀ ਭਾਲਦਾ ਹੈ ਤਾਂ ਕੋਈ ਦੂਰ-ਦੂਰ ਤੱਕ ਫੈਲੇ ਪਾਣੀ ਨੂੰ ਵੇਖ ਕੇ ਸ਼ਾਂਤੀ ਭਾਲਦਾ ਹੈ। ਹਾਲਾਂਕਿ, ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਲੋਕ ਆਪਣੀ ਰੁਟੀਨ 'ਚ ਵਾਪਸ ਆ ਜਾਂਦੇ ਹਨ ਪਰ ਇਕ ਜੋੜੇ ਨੇ ਆਪਣੀ ਸ਼ਾਂਤੀ ਲਈ ਝੀਲ 'ਚ ਹੀ ਰਹਿਣ ਦਾ ਪ੍ਰਬੰਧ ਕਰ ਲਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ
ਆਮ ਤੌਰ 'ਤੇ ਲੋਕ ਸ਼ਹਿਰ ਦੀ ਕਿਸੇ ਵੀ ਪਸੰਦੀਦਾ ਜਗ੍ਹਾ 'ਚ ਆਪਣਾ ਘਰ ਬਣਾਉਣਾ ਚਾਹੁੰਦੇ ਹਨ ਪਰ ਇਸ ਜੋੜੇ ਨੇ ਝੀਲ 'ਚ ਹੀ ਰਹਿਣ ਲਈ ਘਰ ਬਣਾ ਲਿਆ ਹੈ ਤੇ ਉਥੋਂ ਹੋਰ ਕਿਤੇ ਨਹੀਂ ਜਾਣਾ ਚਾਹੁੰਦੇ। 27 ਸਾਲਾ ਸਰਾਹ ਸਿਪਰੋ ਅਤੇ ਉਸ ਦੇ ਬੁਆਏਫ੍ਰੈਂਡ 40 ਸਾਲਾ ਬ੍ਰੈਂਡਨ ਜੋਨਸ ਨੇ ਸ਼ਹਿਰ 'ਚ ਲਿਆ ਹੋਇਆ ਆਪਣਾ ਘਰ ਛੱਡ ਕੇ ਝੀਲ ’ਤੇ ਰੈਣ-ਬਸੇਰਾ ਬਣਾ ਲਿਆ ਹੈ। ਅਪ੍ਰੈਲ 2021 ਤੋਂ ਉਹ ਇਕ ਛੋਟੇ ਜਿਹਾ ਘਰ, ਜੋ ਪਾਣੀ ’ਤੇ ਤੈਰਦਾ ਹੈ, 'ਚ ਰਹਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੇ ਡਿਪੂ 'ਚ ਵੱਡਾ ਘਪਲਾ, 2 ਕਰਮਚਾਰੀ ਮੁਅੱਤਲ, ਠੇਕਾ ਅਧਾਰਿਤ ਇਕ ਕਰਮਚਾਰੀ ਬਰਖਾਸਤ
ਦਿਲਚਸਪ ਗੱਲ ਇਹ ਹੈ ਕਿ ਇੱਥੋਂ ਉਹ ਵਾਪਸ ਵੀ ਨਹੀਂ ਜਾਣਾ ਚਾਹੁੰਦੇ ਕਿਉਂਕਿ ਇਹ ਉਨ੍ਹਾਂ ਲਈ ਫਾਇਦੇ ਦਾ ਸੌਦਾ ਹੈ। ਬੁੱਧੀਮਾਨ ਜੋੜੇ ਨੇ ਸਾਲਾਨਾ ਖਰਚਾ ਬਚਾਉਣ ਲਈ ਕਿਰਾਏ ਦਾ ਫਲੈਟ ਛੱਡ ਕੇ ਫਲੋਟਿੰਗ ਕੈਬਿਨ ਵਿੱਚ ਸ਼ਿਫਟ ਹੋਣਾ ਸਹੀ ਸਮਝਿਆ। 2021 'ਚ ਹੀ ਸਰਾਹ ਅਤੇ ਬ੍ਰੈਂਡਨ ਨਾਰਥ ਕੈਰੋਲਿਨਾ ਦੀ ਫਾਂਟਨਾ ਲੇਕ ’ਤੇ ਸਿੰਗਲ ਬੈੱਡਰੂਮ ਦੇ ਹਾਊਸ ਬੋਟ ਵਿੱਚ ਸ਼ਿਫਟ ਹੋ ਗਏ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਥੇ ਰਹਿੰਦਿਆਂ ਸਾਲ ਭਰ ਦਾ ਕਿਰਾਇਆ ਓਨਾ ਪੈਂਦਾ ਹੈ, ਜਿੰਨਾ ਉਹ ਹਰ ਮਹੀਨੇ ਸ਼ਹਿਰ ’ਚ ਦਿੰਦੇ ਹੁੰਦੇ ਸਨ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 22 ਲੱਖ ਰੁਪਏ ਹਰ ਸਾਲ ਬਚ ਰਹੇ ਹਨ ਅਤੇ ਆਪਣੀ ਮਨਪਸੰਦ ਥਾਂ ’ਤੇ ਰਹਿ ਵੀ ਰਹੇ ਹਨ।
ਇਹ ਵੀ ਪੜ੍ਹੋ : ਬਠਿੰਡਾ ਛਾਉਣੀ 'ਚ ਫਾਇਰਿੰਗ ਦੇ ਮਾਮਲੇ 'ਚ ਦਰਜ ਹੋਈ FIR, ਸਾਹਮਣੇ ਆਈ ਵੱਡੀ ਗੱਲ
ਹਾਊਸਬੋਟ ਖਰੀਦਣ ਤੋਂ ਬਾਅਦ ਉਨ੍ਹਾਂ ਕਰੀਬ 24 ਲੱਖ ਰੁਪਏ ਖਰਚ ਕੇ ਇਸ ਦੀ ਮੁਰੰਮਤ ਕਰਵਾਈ। ਹੁਣ ਇਹ ਜੋੜਾ ਬਜਟ 'ਚ ਆਪਣੀ ਮਨਪਸੰਦ ਜਗ੍ਹਾ 'ਤੇ ਰਹਿੰਦਾ ਹੈ ਅਤੇ ਵਾਪਸ ਨਹੀਂ ਜਾਣਾ ਚਾਹੁੰਦਾ। ਹਾਲਾਂਕਿ, ਇੱਥੇ ਚੀਜ਼ਾਂ ਕੁਝ ਵੱਖਰੀਆਂ ਹਨ। ਕਈ ਵਾਰ ਤਾਪਮਾਨ ਵੀ ਘੱਟ ਜਾਂਦਾ ਹੈ ਪਰ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੇ ਤੁਹਾਡੀ ਮਰਦਾਨਾ ਤਾਕਤ ਘੱਟ ਹੋ ਰਹੀ ਹੈ ਤਾਂ ਤੁਹਾਨੂੰ ਜ਼ਰੂਰ ਪੜ੍ਹਨਾ ਚਾਹੀਦਾ
NEXT STORY