ਰਿਓ ਡੀ ਜੇਨੇਰੀਓ — ਦੱਖਣੀ ਪੂਰਬ ਬ੍ਰਾਜ਼ੀਲ 'ਚ ਸ਼ੁੱਕਰਵਾਰ ਨੂੰ ਇਕ ਡੈਮ ਦੇ ਢਹਿ ਜਾਣ ਕਾਰਨ ਇਸ ਨਾਲ ਆਏ ਹੜ੍ਹ ਦੀ ਲਪੇਟ 'ਚ ਆ ਕੇ ਆਲੇ-ਦੁਆਲੇ ਦੇ ਇਲਾਕੇ 'ਚ ਰਹਿਣ ਵਾਲੇ ਕਈ ਲੋਕਾਂ ਦੀ ਮੌਤ ਹੋ ਗਈ। ਇਹ ਇਲਾਕਾ ਬੇਲੋ ਹੋਰੀਜੋਂਟੋ ਸ਼ਹਿਰ ਨਾਲ ਲੱਗਦਾ ਹੈ। ਸਥਾਨਕ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਐਮਰਜੰਸੀ ਸੇਵਾਵਾਂ ਹੁਣ ਵੀ ਬਰੁਮਾਂਡਿੰਹੋ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ, ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਹੁਣ ਤੱਕ ਜੋ ਅੰਕੜੇ ਮਿਲੇ ਹਨ, ਉਸ ਮੁਤਾਬਕ ਕਈ ਲੋਕ ਮਾਰੇ ਜਾ ਚੁੱਕੇ ਹਨ।
ਜਦੋਂ ਜੇਲ 'ਚ ਕੈਦੀ ਨੇ ਚਾਕੂ ਨਾਲ ਹਮਲਾ ਕਰ ਦੂਜੇ ਕੈਦੀ ਕੀਤੇ ਜ਼ਖਮੀ
NEXT STORY