ਕੋਲੰਬਸ — ਅਮਰੀਕਾ ਦੇ ਓਹਾਯੋ ਦੀ ਇਕ ਜੇਲ 'ਚ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸੈੱਲ ਦੇ ਬਾਹਰ ਬੈਠੇ 4 ਕੈਦੀਆਂ 'ਤੇ ਇਕ ਹੋਰ ਕੈਦੀ ਚਾਕੂ ਨਾਲ ਹਮਲਾ ਕਰਦਾ ਦਿੱਖ ਰਿਹਾ ਹੈ। ਉਹ ਚਾਰੋਂ ਕੈਦੀ ਇਧਰ-ਉਧਰ ਭੱਜਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਹੱਥ ਹਥਕੜ੍ਹੀ ਨਾਲ ਬੰਨ੍ਹੇ ਹੁੰਦੇ ਹਨ।
ਇਸ ਵੀਡੀਓ ਨੇ ਜੇਲ ਦੇ ਅੰਦਰ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਪੈਦਾ ਕਰ ਦਿੱਤਾ ਹੈ। ਘਟਨਾ ਸਰਦਨ ਓਹਾਯੋ ਕਰੈਕਸ਼ਨਲ ਫੈਸੀਲਿਟੀ 'ਚ ਹੋਈ ਹੈ ਜਿਹੜੀ ਕਿ ਓਹਾਯੋ ਦੀਆਂ ਸਭ ਤੋਂ ਸੁਰੱਖਿਅਤ ਜੇਲਾਂ 'ਚ ਮੰਨੀ ਜਾਂਦੀ ਹੈ। ਚਾਰੋਂ ਕੈਦੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਦੀ ਛਾਤੀ, ਬਾਂਹ ਅਤੇ ਪਿੱਠ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਜਦੋਂ ਉਨ੍ਹਾਂ 'ਤੇ ਹਮਲਾ ਹੋਇਆ ਉਹ ਆਪਣੇ ਸੈੱਲ ਦੇ ਬਾਹਰ ਕਾਰਡ (ਤਾਸ਼) ਖੇਡ ਰਹੇ ਸਨ। ਦੱਸ ਦਈਏ ਕਿ ਹਮਲਾਵਰ ਕੁਝ ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਦਾ ਹਮਲਾ ਕਰ ਚੁੱਕਿਆ ਹੈ ਜਿਸ 'ਚ ਇਕ ਗਾਰਡ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਸੀ।
ਅਮਰੀਕਾ, ਚੀਨ ਨਾਲ ਸਮਝੌਤਾ ਕੀਤੇ ਬਿਨਾਂ ਵੀ ਅੱਗੇ ਵਧ ਸਕਦੈ : ਟਰੰਪ
NEXT STORY