ਬੀਜਿੰਗ : ਚੀਨ ਵਿੱਚ ਨੌਜਵਾਨਾਂ 'ਚ ਵਿਆਹ ਨਾ ਕਰਨ ਅਤੇ ਬੱਚੇ ਪੈਦਾ ਕਰਨ ਤੋਂ ਬਚਣ ਦਾ ਰੁਝਾਨ ਲਗਾਤਾਰ ਜਾਰੀ ਹੈ। ਚੀਨ ਸਰਕਾਰ ਦੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ। ਸਾਲ 2024 'ਚ ਚੀਨ 'ਚ ਵਿਆਹ ਕਰਵਾਉਣ ਵਾਲਿਆਂ ਦੀ ਗਿਣਤੀ 'ਚ ਭਾਰੀ ਕਮੀ ਆਈ ਹੈ। ਸਾਲ 2024 'ਚ ਵਿਆਹਾਂ 'ਚ 20 ਫ਼ੀਸਦੀ ਦੀ ਗਿਰਾਵਟ ਆਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਹ ਚੀਨੀ ਸਰਕਾਰ ਲਈ ਚਿੰਤਾਜਨਕ ਸਥਿਤੀ ਪੈਦਾ ਕਰਦਾ ਹੈ। ਸ਼ੀ ਜਿਨਪਿੰਗ ਸਰਕਾਰ ਨੌਜਵਾਨਾਂ ਨੂੰ ਵਿਆਹ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਨੂੰ ਜ਼ਿਆਦਾ ਸਫਲਤਾ ਨਹੀਂ ਮਿਲ ਰਹੀ ਹੈ।
ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 2024 ਵਿੱਚ ਸਿਰਫ 61 ਲੱਖ ਜੋੜਿਆਂ ਨੇ ਆਪਣੇ ਵਿਆਹ ਰਜਿਸਟਰ ਕਰਵਾਏ, ਜਦੋਂ ਕਿ 2023 ਵਿੱਚ ਇਹ ਗਿਣਤੀ 76.8 ਲੱਖ ਸੀ। ਅਜਿਹੇ 'ਚ ਇਹ ਵੱਡੀ ਗਿਰਾਵਟ ਹੈ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਆਹਾਂ ਵਿੱਚ ਇਹ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਚੀਨ ਦੀ ਸਰਕਾਰ ਨੌਜਵਾਨਾਂ ਨੂੰ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਦੇਸ਼ ਦੀ ਘਟਦੀ ਆਬਾਦੀ ਨੂੰ ਵਧਾਇਆ ਜਾ ਸਕੇ।
ਇਹ ਵੀ ਪੜ੍ਹੋ : ਗੁਆਟੇਮਾਲਾ 'ਚ ਵੱਡਾ ਹਾਦਸਾ; ਪੁਲ ਤੋਂ ਹੇਠਾਂ ਡਿੱਗੀ ਬੱਸ, ਬੱਚਿਆਂ ਸਣੇ 51 ਲੋਕਾਂ ਦੀ ਮੌਤ
ਸਰਕਾਰ ਲਵ ਐਜੂਕੇਸ਼ਨ ਨੂੰ ਦੇ ਰਹੀ ਬੜ੍ਹਾਵਾ
ਰਾਇਟਰਜ਼ ਦੀ ਰਿਪੋਰਟ ਮੁਤਾਬਕ ਘਟਦੀ ਆਬਾਦੀ ਚੀਨ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ਦੇ ਵਧਦੇ ਖਰਚੇ, ਸੁਸਤ ਆਰਥਿਕਤਾ ਅਤੇ ਨੌਕਰੀ ਦੀ ਅਨਿਸ਼ਚਿਤਤਾ ਦੇ ਕਾਰਨ ਹੋਈ ਹੈ। ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਕਦਮ ਚੁੱਕ ਰਹੀ ਹੈ। ਇਸ ਵਿੱਚ 'ਪਿਆਰ ਸਿੱਖਿਆ' ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਬੱਚੇ ਪੈਦਾ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਚੀਨੀ ਸਰਕਾਰ ਨੇ ਕਾਲਜਾਂ ਵਿੱਚ ਵਿਆਹ, ਪਿਆਰ ਅਤੇ ਪਰਿਵਾਰ ਪ੍ਰਤੀ ਸਕਾਰਾਤਮਕ ਰਵੱਈਏ ਨੂੰ ਉਤਸ਼ਾਹਿਤ ਕਰਨ ਲਈ ਕੋਰਸ ਸ਼ੁਰੂ ਕੀਤੇ ਹਨ।
ਚੀਨ ਵਿੱਚ ਪਿਛਲੇ ਸਾਲ ਜਨਮ ਦਰ ਵਿੱਚ ਮਾਮੂਲੀ ਵਾਧਾ ਹੋਇਆ ਹੈ, ਪਰ ਕੁੱਲ ਆਬਾਦੀ ਵਿੱਚ ਲਗਾਤਾਰ ਤੀਜੇ ਸਾਲ ਗਿਰਾਵਟ ਆਈ ਹੈ। ਇੱਕ ਪਾਸੇ ਵਿਆਹ ਘੱਟ ਰਹੇ ਹਨ ਅਤੇ ਦੂਜੇ ਪਾਸੇ ਤਲਾਕ ਦੇ ਮਾਮਲੇ ਵਧ ਰਹੇ ਹਨ। ਚੀਨੀ ਸਰਕਾਰ ਲਈ ਵਿਆਹ ਅਤੇ ਬੱਚੇ ਪੈਦਾ ਕਰਨ ਵਿੱਚ ਵਧਦੀ ਦਿਲਚਸਪੀ ਇੱਕ ਅਹਿਮ ਮੁੱਦਾ ਹੈ। ਚੀਨ ਇਸ ਸਮੇਂ ਭਾਰਤ ਤੋਂ ਬਾਅਦ 1.4 ਅਰਬ ਦੀ ਆਬਾਦੀ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਹੈ, ਪਰ ਇਸਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ। ਇਸ ਕਾਰਨ ਚੀਨ 'ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ, ਜਿਸ ਦਾ ਅਰਥਚਾਰੇ 'ਤੇ ਮਾੜਾ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ : ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮਸਕਟ 'ਚ ਜੈਸ਼ੰਕਰ ਨਾਲ ਕਰ ਸਕਦੇ ਹਨ ਮੁਲਾਕਾਤ
ਚੀਨ ਸਾਹਮਣੇ ਸੰਕਟ ਦਾ ਸਾਹਮਣਾ ਕਰਨ ਦੀ ਚੁਣੌਤੀ
ਚੀਨ ਵਿੱਚ 1980 ਤੋਂ 2015 ਤੱਕ ਚੱਲੀ ਇੱਕ-ਬੱਚਾ ਨੀਤੀ ਅਤੇ ਤੇਜ਼ੀ ਨਾਲ ਸ਼ਹਿਰੀਕਰਨ ਕਾਰਨ ਜਨਮ ਦਰ ਦਹਾਕਿਆਂ ਤੋਂ ਘਟ ਰਹੀ ਹੈ। ਅਗਲੇ ਦਹਾਕੇ ਵਿੱਚ ਤਕਰੀਬਨ 30 ਕਰੋੜ ਚੀਨੀ ਨਾਗਰਿਕ ਸੇਵਾਮੁਕਤ ਹੋ ਜਾਣਗੇ। ਇਹ ਚੀਨ ਲਈ ਭਿਆਨਕ ਸੰਕਟ ਪੈਦਾ ਕਰੇਗਾ, ਕਿਉਂਕਿ ਬਜ਼ੁਰਗਾਂ ਦੀ ਆਬਾਦੀ ਵਧੇਗੀ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਘਟੇਗੀ।
ਇਹ ਵੀ ਪੜ੍ਹੋ : ਬੱਸ ਦੀ ਸੀਟ 'ਤੇ ਖਾਣਾ ਡਿੱਗਣ ਕਾਰਨ ਡਰਾਈਵਰ-ਕੰਡਕਟਰ ਨੂੰ ਆਇਆ ਗੁੱਸਾ, ਯਾਤਰੀ ਨੂੰ ਕੁੱਟ-ਕੁੱਟ ਕੇ ਮਾਰ'ਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੀ ਹਮਾਸ ਨੂੰ ਧਮਕੀ, ਕਿਹਾ- 'ਜੇਕਰ ਇਜ਼ਰਾਈਲੀ ਬੰਧਕ ਰਿਹਾਅ ਨਾ ਕੀਤੇ ਤਾਂ ਖੋਲ੍ਹ ਦਿਆਂਗੇ ਨਰਕ ਦੇ ਦਰਵਾਜ਼ੇ'
NEXT STORY