ਮੈਕਸੀਕੋ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਬਾਇ ਅਮਰੀਕਨ' ਉੱਤੇ ਜ਼ੋਰ ਦਿੰਦੇ ਹਨ। ਟਰੰਪ ਕਈ ਵਾਰ ਪ੍ਰਮੁੱਖਤਾ ਨਾਲ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਦੇਸ਼ 'ਚ ਬਣੇ ਸਾਮਾਨ ਦੀ ਹੀ ਖਰੀਦਦਾਰੀ ਕਰਦੀ ਹੈ, ਹਾਲਾਂਕਿ ਇਹ ਹੈਰਾਨੀ ਵਾਲੀ ਖਬਰ ਹੋ ਸਕਦੀ ਹੈ ਕਿ ਉਨ੍ਹਾਂ ਨੂੰ ਹਰ ਵੇਲੇ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਸੁਰੱਖਿਆ ਮੁਲਾਜ਼ਮਾਂ ਦੀਆਂ ਵਰਦੀਆਂ ਦੇਸ਼ ਵਿਚ ਨਹੀਂ, ਸਗੋਂ ਦੂਸਰੇ ਦੇਸ਼ਾਂ, ਖਾਸ ਕਰਕੇ ਮੈਕਸੀਕੋ 'ਚ ਬਣਾਈਆਂ ਜਾਂਦੀਆਂ ਹਨ। ਉਧਰ ਅਮਰੀਕਾ ਦੇ ਕਾਨੂੰਨਾਂ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਥੋਂ ਤੱਕ ਸੰਭਵ ਹੋਵੇ, ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਵਰਤੋਂ 'ਚ ਆਉਣ ਵਾਲੇ ਸਾਜ਼ੋ-ਸਾਮਾਨ ਦੀ ਖਰੀਦ ਅਮਰੀਕੀ ਸਰੋਤਾਂ ਤੋਂ ਹੀ ਕੀਤੀ ਜਾਵੇ।
ਸਰਕਾਰ ਦੇ ਜਵਾਬਦੇਹੀ ਦਫਤਰ ਵਲੋਂ ਜਾਰੀ ਇਕ ਰਿਪੋਰਟ ਅਨੁਸਾਰ ਸੁਰੱਖਿਆ ਕਾਨੂੰਨਾਂ 'ਚ ਕੀਤੀ ਗਈ ਇਕ ਸੋਧ ਅਨੁਸਾਰ ਕੌਮਾਂਤਰੀ ਵਪਾਰ ਸਮਝੌਤਿਆਂ ਦੇ ਤਹਿਤ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਕਿਸੇ ਦੂਸਰੇ ਦੇਸ਼ ਤੋਂ ਵੀ ਕੀਤੀ ਜਾ ਸਕਦੀ ਹੈ। ਕੁਲ ਮਿਲਾ ਕੇ ਪਿਛਲੇ 3 ਸਾਲਾਂ ਦੌਰਾਨ ਸੀਕ੍ਰੇਟ ਸਰਵਿਸ ਦੀਆਂ ਵਰਦੀਆਂ ਕਿਸੇ ਹੋਰ ਦੇਸ਼ਾਂ ਦੇ ਮੁਕਾਬਲੇ ਮੈਕਸੀਕੋ 'ਚ ਜ਼ਿਆਦਾ ਬਣਾਈਆਂ ਜਾਂਦੀਆਂ ਹਨ। ਇਹੋ ਨਹੀਂ, ਸਗੋਂ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ, ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਟਾਂ ਦੀਆਂ ਵਰਦੀਆਂ ਵੀ ਵਿਦੇਸ਼ਾਂ 'ਚ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚ ਹੋਂਡੂਰਾਸ, ਅਲ ਸਲਵਾਡੋਰ ਅਤੇ ਮੈਕਸੀਕੋ ਆਦਿ ਸ਼ਾਮਲ ਹਨ।
14 ਬੱਚਿਆਂ ਦੀ ਮਾਂ ਨੇ ਇਕੱਲੇ ਖੜ੍ਹਾ ਕਰ ਦਿੱਤਾ ਕਰੋੜਾਂ ਦਾ ਕਾਰੋਬਾਰ
NEXT STORY