ਵਾਸ਼ਿੰਗਟਨ-ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ’ਚ ਬਿਨਾਂ ਕਿਸੇ ਦਤਸਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ’ਚ ਸੰਸਦ ’ਚ ਇਕ ਬਿੱਲ ਪੇਸ਼ ਕੀਤਾ ਜਾਵੇਗਾ। ਪਿਛਲੀਆਂ 3 ਨਵੰਬਰ ਨੂੰ ਹੋਈਆਂ ਚੋਣੀਆਂ ’ਚ ਜੋ ਬਾਈਡੇਨ ਰਾਸ਼ਟਰਪਤੀ ਅਤੇ ਹੈਰਿਸ ਉਪ ਰਾਸ਼ਟਰਪਤੀ ਚੁਣੀ ਗਈ। ਉਹ 20 ਜਨਵਰੀ ਨੂੰ ਸਹੁੰ ਚੁੱਕਣਗੇ।
ਇਹ ਵੀ ਪੜ੍ਹੋ -ਕੈਮਰੂਨ : ਬੱਸ ਤੇ ਟਰੱਕ ’ਚ ਹੋਈ ਭਿਆਨਕ ਟੱਕਰ, 37 ਦੀ ਮੌਤ ਤੇ 18 ਜ਼ਖਮੀ
ਅਮਰੀਕੀ ਸੰਸਦ ’ਚ ਬਿੱਲ ਪੇਸ਼ ਕਰਨ ਦਾ ਕੀਤਾ ਵਾਅਦਾ
ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਮੰਗਲਵਾਰ ਨੂੰ ਟਵਿੱਟਰ ’ਤੇ ਲਿਖਿਆ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਅਤੇ ਬਾਈਡੇਨ ਦੀ ਪਹਿਲ ਅਮਰੀਕੀ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਉਣ ਦੀ ਹੋਵੇਗੀ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਪੈਰਿਸ ਜਲਵਾਯੂ ਸਮਝੌਤੇ ਨਾਲ ਅਮਰੀਕਾ ਦੋਬਾਰਾ ਜੁੜੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਪੱਖਪਾਤੀ ਕਰਾਰ ਦਿੱਤਾ ਸੀ ਅਤੇ ਇਸ ਨਾਲ ਅਮਰੀਕਾ ਨੂੰ ਵੱਖ ਕਰ ਲਿਆ ਸੀ।
ਇਹ ਸਮਝੌਤਾ 2015 ’ਚ ਕੀਤਾ ਗਿਆ ਸੀ। ਹੈਰਿਸ ਨੇ ਟਵਿੱਟਰ ’ਤੇ ਲਿਖਿਆ ਪਹਿਲੇ ਦਿਨ ਤੋਂ ਮੈਂ ਅਤੇ ਬਾਈਡੇਨ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰਾਂਗੇ। ਅਸੀਂ ਡ੍ਰੀਮਰਸ ਦੀ ਸੁਰੱਖਿਆ ਲਈ ਕਦਮ ਚੁੱਕਾਂਗੇ ਅਤੇ ਬਿਨਾਂ ਕਿਸੇ ਦਸਤਾਵੇਜ਼ ਵਾਲੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੀ ਰੂਪ-ਰੇਖਾ ਨਾਲ ਇਕ ਬਿੱਲ ਸੰਸਦ ਨੂੰ ਭੇਜਾਂਗੇ।
ਇਹ ਵੀ ਪੜ੍ਹੋ -ਪਾਕਿ ’ਚ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਦਿੱਤੀ ਦਸਤਕ, 6 ਮਾਮਲੇ ਆਏ ਸਾਹਮਣੇ
ਅਮਰੀਕਾ ’ਚ ਡ੍ਰੀਮਰਸ ਦਾ ਸੰਬੰਧ ਅਜਿਹੇ ਵਿਦੇਸ਼ੀ ਨੌਜਵਾਨਾਂ ਨਾਲ ਹੁੰਦਾ ਹੈ ਜੋ ਡਿਵੈੱਲਪਮੈਂਟ, ਰਿਲੀਫ ਐਂਡ ਏਜ਼ੂਕੇਸ਼ਨ ਫਾਰ ਏਲੀਅਨ ਮਾਇਨਰਸ (ਡ੍ਰੀਮ) ਪ੍ਰੋਗਰਾਮ ਦੇ ਯੋਗ ਹੁੰਦਾ ਹੈ। ਇਹ ਪ੍ਰੋਗਰਾਮ ਬਿਨਾਂ ਕਿਸੇ ਦਸਤਾਵੇਜ਼ ਵਾਲੇ ਉਨ੍ਹਾਂ ਲੋਕਾਂ ਨੂੰ ਅਸਥਾਈ ਤੌਰ ’ਤੇ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ ਜੋ ਬਚਪਨ ’ਚ ਅਮਰੀਕਾ ਚੱਲੇ ਗਏ ਸਨ। ਟਰੰਪ ਪ੍ਰਸ਼ਾਸਨ ਇਸ ਪ੍ਰੋਗਰਾਮ ਨੂੰ ਰੱਦ ਕਰਨਾ ਚਾਹੁੰਦੇ ਸਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ’ਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਡ੍ਰੀਮਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪਾਕਿ ’ਚ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਦਿੱਤੀ ਦਸਤਕ, 6 ਮਾਮਲੇ ਆਏ ਸਾਹਮਣੇ
NEXT STORY