ਇਸਲਾਮਾਬਾਦ-ਪਾਕਿਸਤਾਨ 'ਚ ਇਕ ਦਿਨ 'ਚ ਕੋਵਿਡ-19 ਰੋਕੂ ਟੀਕੇ ਦੀ ਰਿਕਾਰਡ ਗਿਣਤੀ 'ਚ 15.90 ਲੱਖ ਖੁਰਾਕਾਂ ਦਿੱਤੀਆਂ ਗਈਆਂ। ਟੀਕਾਕਰਨ 'ਚ ਰੋਜ਼ਾਨਾ ਪੱਧਰ 'ਤੇ ਵਾਧਾ ਕਰ ਕੇ ਸਰਕਾਰ ਨੇ ਮਹਾਮਾਰੀ ਦੀ ਚੌਥੀ ਲਹਿਰ ਨਾਲ ਨਜਿੱਠਣ ਦੀ ਆਪਣੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਨੈਸ਼ਨਲ ਕਮਾਂਡ ਅਤੇ ਸੰਚਾਲਨ ਕੇਂਦਰ (ਐੱਲ.ਸੀ.ਓ.ਸੀ.) ਮੁਖੀ ਅਸਦ ਉਮਰ ਨੇ ਕਈ ਟਵੀਟ ਕਰਦੇ ਹੋਏ ਦੱਸਿਆ ਕਿ ਪਾਕਿਸਤਾਨ 'ਚ ਟੀਕੇ ਲੈਣ ਦੇ ਪਾਤਰ 35 ਫੀਸਦੀ ਲੋਕਾਂ ਨੂੰ ਟੀਕੇ ਦੀ ਘਟੋ-ਘੱਟ ਇਕ ਖੁਰਾਕ ਦਿੱਤੀ ਗਈ ਹੈ। ਦੇਸ਼ 'ਚ ਮੰਗਲਵਾਰ ਨੂੰ ਟੀਕੇ ਦੀ ਸਭ ਤੋਂ ਜ਼ਿਆਦਾ ਖੁਰਾਕ ਦਿੱਤੀ ਗਈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਸਾਡਾ ਮਿਸ਼ਨ ਸਫਲ ਰਿਹਾ, ਮਨੁੱਖੀ ਅਧਿਕਾਰਾਂ ਲਈ ਲੜਦੇ ਰਹਾਂਗੇ : ਜੋਅ ਬਾਈਡੇਨ
ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ 'ਚ 31 ਅਗਸਤ ਨੂੰ 15,90,309 ਖੁਰਾਕਾਂ ਦਿੱਤੀਆਂ ਗਈਆਂ। ਦੇਸ਼ 'ਚ ਇਕ ਦਿਨ 'ਚ ਦਿੱਤੀ ਗਈ ਖੁਰਾਕ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ ਹੈ। ਟੀਕਾਕਰਨ ਦੀ ਗਿਣਤੀ 'ਚ ਵਾਧਾ ਅਜਿਹੇ ਸਮੇਂ ਹੋਇਆ ਹੈ ਜਦ ਸਰਕਾਰ ਟੀਕੇ ਦੀ ਖੁਰਾਕ ਨਹੀਂ ਲੈ ਚੁੱਕੇ ਲੋਕਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗਾ ਰਹੀ ਹੈ ਅਤੇ ਬੁੱਧਵਾਰ ਇਕ ਸਤੰਬਰ ਤੋਂ 17-18 ਸਾਲ ਦੇ ਲੋਕਾਂ ਦੇ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਵਿਡ-19 ਨਾਲ 101 ਲੋਕਾਂ ਦੀ ਮੌਤ ਹੋਈ ਗਈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਕੇ 25,889 ਹੋ ਗਈ। ਉਥੇ, 3,559 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 1,63,688 ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੰਗਾਪੁਰ : ਯੌਨ ਸ਼ੋਸ਼ਣ ਦੇ ਦੋਸ਼ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਿਲੀ ਛੇ ਮਹੀਨਿਆਂ ਦੀ ਸਜ਼ਾ
NEXT STORY