ਕਾਠਮੰਡੂ: ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਦਾ ਸੀਜ਼ਨ ਵੀਰਵਾਰ ਨੂੰ ਖ਼ਤਮ ਹੋ ਗਿਆ ਹੈ। ਇਸ ਵਾਰ ਸਿਰਫ਼ 43 ਟੀਮਾਂ ਦੇ 408 ਲੋਕਾਂ ਨੂੰ ਨੇਪਾਲ ਵੱਲੋਂ ਚੜ੍ਹਾਈ ਲਈ ਪਰਮਿਟ ਦਿੱਤਾ ਗਿਆ ਸੀ। ਉਨ੍ਹਾਂ ਦੀ ਮਦਦ ਲਈ 500 ਤੋਂ ਜ਼ਿਆਦਾ ਸ਼ੇਰਪਾ ਨੇ ਹਿੱਸਾ ਲਿਆ। ਇਹ ਹਾਲੀਆ ਇਤਿਹਾਸ ਵਿਚ ਕਿਸੇ ਸੀਜ਼ਨ ਵਿਚ ਪਰਬਤਾਰੋਹੀਆਂ ਦੀ ਸਭ ਤੋਂ ਘੱਟ ਸੰਖਿਆ ਹੈ।
ਇਹ ਵੀ ਪੜ੍ਹੋ: ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭੈਣ-ਭਰਾ
ਬੇਸ ਕੈਂਪ ਦੇ ਸੰਪਰਕ ਅਧਿਕਾਰੀ ਗਿਆਨ ਇੰਦਰ ਸ਼੍ਰੇਸ਼ਠ ਮੁਤਾਬਕ ਇਸ ਸਾਲ ‘ਤਾਊਤੇ’ ਅਤੇ ‘ਯਾਸ’ ਤੂਫ਼ਾਨ ਦੀ ਵਜ੍ਹਾ ਨਾਲ ਪਰਬਤਾਰੋਹੀਆਂ ਨੂੰ ਚੜ੍ਹਾਈ ਲਈ ਗਿਣੇ-ਚੁਣੇ ਦਿਨ ਹੀ ਮਿਲੇ। ਹਾਲਾਂਕਿ ਕਿੰਨੇ ਲੋਕਾਂ ਨੇ ਐਵਰੈਸਟ ਨੂੰ ਫਤਿਹ ਕੀਤਾ ਹੈ, ਇਸ ਦੇ ਅੰਕੜੇ ਪਰਤਬਤਾਰੋਹੀਆਂ ਦੇ ਦਾਅਵਿਆਂ ਦੀ ਤਸਦੀਕ ਦੇ ਬਾਅਦ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ: ਟਰੰਪ ਨੇ ਚੀਨ ਨੂੰ ਫਿਰ ਘੇਰਿਆ, ਕਿਹਾ- ਹੁਣ ਦੁਸ਼ਮਣ ਵੀ ਕਹਿ ਰਹੇ ਨੇ ਚੀਨੀ ਵਾਇਰਸ ਸਬੰਧੀ ਮੈਂ ਸਹੀ ਸੀ
ਐਵਰੈਸਟ ’ਤੇ ਅਭਿਆਨ ਦਾ ਆਯੋਜਨ ਕਰਨ ਵਾਲੇ ਸ਼ੇਰਪਾ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਕੋਵਿਡ-19 ਦੇ ਡਰੋਂ ਆਪਣੀ ਚੜ੍ਹਾਈ ਛੱਡ ਦਿੱਤੀ। ਮੰਨਿਆ ਜਾਂਦਾ ਹੈ ਕਿ ਦਰਜਨਾਂ ਸ਼ੇਰਪਾ ਵੀ ਇੰਫੈਕਟਡ ਸਨ। ਹਾਲਾਂਕਿ ਸਰਕਾਰ ਐਵਰੈਸਟ ’ਤੇ ਕੋਰੋਨਾ ਦੀਆਂ ਖ਼ਬਰਾਂ ਤੋਂ ਇਨਕਾਰ ਕਰਦੀ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਰੱਖਿਆ ਉਤਪਾਦਨ ਕਾਨੂੰਨ ਤੋਂ ਹਟਾਈ ਪਾਬੰਦੀ, ਮਿੱਤਰ ਦੇਸ਼ਾਂ ਨੂੰ 2.5 ਕਰੋੜ ਵੈਕਸੀਨ
ਅਮਰੀਕਾ ’ਚ ਐੱਚ. ਆਈ. ਵੀ. ਵਾਇਰਸ ਦੀ ਦਰ ਨੂੰ ਲੈ ਕੇ ਸੀ. ਡੀ. ਸੀ. ਨੇ ਕੀਤਾ ਵੱਡਾ ਖੁਲਾਸਾ
NEXT STORY