ਇਸਤਾਨਬੁਲ - ਨਿਊਜ਼ੀਲੈਂਡ 'ਚ 2 ਮਸਜਿਦਾਂ 'ਤੇ ਹੋਈ ਗੋਲੀਬਾਰੀ ਤੋਂ ਬਾਅਦ ਮੁਸਲਿਮ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਇਸਲਾਮ ਨੂੰ ਲੈ ਕੇ ਫੈਲਾਏ ਜਾ ਰਹੇ ਡਰ ਖਿਲਾਫ ਵਾਸਤਵਿਕ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਆਰਗੇਨਾਈਜੇਸ਼ਨ ਆਫ ਇਸਲਾਮਕ ਕੋ-ਆਪਰੇਸ਼ਨ (ਓ. ਆਈ. ਸੀ.) ਦੇ ਮੰਤਰੀਆਂ ਨੇ ਇਸਤਾਨਬੁਲ 'ਚ ਇਕ ਬੈਠਕ ਤੋਂ ਬਾਅਦ ਕਿਹਾ ਕਿ ਇਸਲਾਮੋਫੋਬੀਆ (ਇਸਲਾਮ ਨੂੰ ਲੈ ਕੇ ਡਰ) ਤੋਂ ਪੈਦਾ ਹਿੰਸਾ ਖਿਲਾਫ ਵਾਸਤਵਿਕ, ਵਿਆਪਕ ਅਤੇ ਸੰਗਠਿਤ ਯਤਨ ਦੀ ਜ਼ਰੂਰਤ ਹੈ ਤਾਂ ਜੋ ਸਮੱਸਿਆ ਨਾਲ ਨਜਿੱਠਿਆ ਜਾ ਸਕੇ।
ਓ. ਆਈ. ਸੀ. ਨੇ ਆਖਿਆ ਹੈ ਕਿ ਮਸਜਿਦਾਂ 'ਤੇ ਹਮਲੇ ਅਤੇ ਮੁਸਲਿਮਾਂ ਦੀ ਹੱਤਿਆਵਾਂ ਇਸਲਾਮ ਖਿਲਾਫ ਨਫਰਤ ਦੇ ਬੇਰਹਿਮ, ਅਣਮਨੁੱਖੀ ਅਤੇ ਭਿਆਨਕ ਨਤੀਜੇ ਦਰਸਾਉਂਦੀਆਂ ਹਨ। ਉਸ ਨੇ ਕਿਹਾ ਕਿ ਮੁਸਲਿਮ ਭਾਈਚਾਰਿਆਂ, ਘੱਟ ਗਿਣਤੀ ਜਾਂ ਪ੍ਰਵਾਸੀਆਂ ਵਾਲੇ ਦੇਸ਼ਾਂ ਨੂੰ ਅਜਿਹੇ ਬਿਆਨਾਂ ਤੋਂ ਬਚਣ ਚਾਹੀਦਾ ਹੈ ਜੋ ਇਸਲਾਮ ਨੂੰ ਅੱਤਵਾਦ, ਉਗਰਵਾਦ ਅਤੇ ਖਤਰੇ ਨਾਲ ਜੋੜਦੇ ਹਨ
ਉਥੇ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨੇ ਓ. ਆਈ. ਸੀ. ਦੀ ਇਸ ਐਮਰਜੰਸੀ ਬੈਠਕ ਤੋਂ ਬਾਅਦ ਕਿਹਾ ਕਿ ਮਨੁੱਖਤਾ ਨੇ ਜਿਸ ਤਰ੍ਹਾਂ ਯਹੂਦੀਆਂ ਦੇ ਕਤਲੇਆਮ ਤੋਂ ਬਾਅਦ ਯਹੂਦੀ ਵਿਰੋਧੀ ਭਾਵਨਾ ਖਿਲਾਫ ਲੜਾਈ ਲੱੜੀ ਸੀ, ਠੀਕ ਉਸੇ ਤਰ੍ਹਾਂ ਨਾਲ ਇਸਲਾਮ ਖਿਲਾਫ ਪੈਦਾ ਹੋ ਰਹੇ ਡਰ ਖਿਲਾਫ ਉਸ ਦੀ ਵਚਨਬੱਧਤਾ ਨਾਲ ਲੱੜਣਾ ਚਾਹੀਦਾ।
ਭਾਰਤੀ ਮੂਲ ਦੀ ਨਿਓਮੀ ਰਾਵ ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ
NEXT STORY