ਲਾਂਸ ਏਜੰਲਸ-ਖੋਜਕਰਤਾਵਾਂ ਨੇ ਸੂਤੀ ਕੱਪੜਿਆਂ ਦਾ ਅਜਿਹਾ ਮੁੜ ਇਸਤੇਮਾਲ ਕੀਤੇ ਜਾਣ ਵਾਲਾ ਮਾਸਕ ਵਿਕਸਤ ਕੀਤਾ ਹੈ ਜੋ ਇਕ ਘੰਟੇ ਸੂਰਜ ਦੀ ਰੌਸ਼ਨੀ 'ਚ ਰਹਿਣ 'ਤੇ 99.99 ਫੀਸਦੀ ਜੀਵਾਣੂ ਤੇ ਵਾਇਰਸ ਨੂੰ ਮਾਰ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਨਾਲ ਬਣਨ ਵਾਲੇ ਮਾਸਕ ਖੰਘਦੇ ਅਤੇ ਛਿੱਕ ਆਉਣ 'ਤੇ ਨਿਕਲਣ ਵਾਲੀਆਂ ਬੂਦਾਂ ਨੂੰ ਰੋਕਦੇ ਹਨ ਜਿਸ ਨਾਲ ਕੋਵਿਡ-19 ਸਮੇਤ ਹੋਰ ਬੀਮਾਰੀਆਂ ਦੇ ਕਹਿਰ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ :- ਆ ਗਿਆ ਪਲਾਜ਼ਮਾ ਜੈੱਟ, 30 ਸੈਕਿੰਡ 'ਚ ਮਾਰ ਦੇਵੇਗਾ ਕੋਰੋਨਾ ਵਾਇਰਸ
ਏ.ਸੀ.ਐੱਸ. ਅਪਲਾਇਡ ਮੈਟੇਰੀਅਲ ਐਂਡ ਇੰਟਰਫੇਸੇਜ ''ਜਰਨਲ 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਮਾਸਕ 'ਤੇ ਲੱਗੇ ਜੀਵਾਣੂ ਅਤੇ ਵਾਇਰਸ ਇਨਫੈਕਸ਼ਨ ਹੋ ਸਕਦੇ ਹਨ। ਅਮਰੀਕਾ 'ਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਨਵਾਂ ਸੂਤੀ ਦਾ ਕੱਪੜਾ ਵਿਕਸਤ ਕੀਤਾ ਹੈ ਜੋ ਸੂਰਜ ਦੀ ਰੌਸ਼ਨੀ 'ਚ ਆਉਣ 'ਤੇ 'ਰਿਐਕਟੀਵ ਆਕਸੀਜਨ ਸਪਾਈਜੇਸ' (ਆਰ.ਓ.ਐੱਸ.) ਛੱਡਦੀ ਹੈ ਜੋ ਕੱਪੜਿਆਂ 'ਤੇ ਲੱਗੇ ਮਾਈਕ੍ਰੋਬੀਅਲ ਵਾਇਰਸ ਨੂੰ ਮਾਰ ਦਿੰਦੀ ਹੈ ਅਤੇ ਇਹ ਧੋਣ ਯੋਗ, ਮੁੜ ਇਸਤੇਮਾਲ ਯੋਗ ਅਤੇ ਲਗਾਉਣ ਲਈ ਸੁਰੱਖਿਅਤ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵਿਅਕਤੀ ਦੁਪਹਿਰ ਦੇ ਭੋਜਣ ਦੇ ਸਮੇਂ ਸੂਰਜ ਦੀ ਰੌਸ਼ਨੀ 'ਚ ਆਪਣੇ ਮਾਸਕ ਨੂੰ ਰੱਖ ਕੇ ਜੀਵਾਣੂ ਮੁਕਤ ਕਰ ਸਕਦਾ ਹੈ।
ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ
ਟੀਮ ਨੇ ਪਾਇਆ ਹੈ ਕਿ ਬੰਗਾਲ ਡਾਈ ਨਾਲ ਬਣਿਆ ਕੱਪੜਾ ਫੋਟੋਸੈਨੇਟਾਈਜ਼ਰ ਦੇ ਤੌਰ 'ਤੇ ਸੂਰਜ ਦੀ ਰੌਸ਼ਨੀ ਨਾਲ 99.99 ਫੀਸਦੀ ਜੀਵਾਣੂ ਨੂੰ ਮਾਰ ਦਿੰਦਾ ਹੈ ਅਤੇ 30 ਮਿੰਟਾਂ ਦੇ ਅੰਦਰ ਟੀ7 'ਬੈਕਟੀਰੀਓਫੇਜ਼' ਨੂੰ 99.99 ਫੀਸਦੀ ਸਰਗਰਮ ਕਰ ਦਿੰਦਾ ਹੈ। ਟੀ7 ਬੈਕਟੀਰੀਓਫੇਜ਼ ਦੇ ਬਾਰੇ 'ਚ ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਕੁਝ ਕੋਰੋਨਾ ਵਾਇਰਸ ਦੀ ਤੁਲਨਾ 'ਚ ਆਰ.ਓ.ਐੱਸ. ਲਈ ਜ਼ਿਆਦਾ ਰੋਧਕ ਹੈ।
ਇਹ ਵੀ ਪੜ੍ਹੋ :- ਈਰਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਦੇ ਪਾਰ
ਰਾਹੁਲ ਗਾਂਧੀ ਨੂੰ ਲੈ ਕੇ ਕੀ ਸੋਚਦੇ ਹਨ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ, ਕਿਤਾਬ 'ਚ ਕੀਤਾ ਜ਼ਿਕਰ
NEXT STORY