ਨਿਊਯਾਰਕ-ਨਿਊਯਾਰਕ ਦੇ ਗਵਰਨਰ ਐਂਡ੍ਰਯੂ ਕਿਊਮੋ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੌਰਾਨ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਿਛਲੇ ਹਫਤੇ ਸੁਤੰਤਰ ਜਾਂਚਕਰਤਾਵਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਸੂਬੇ ਦੀ ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਸਮੇਤ ਕਈ ਮਹਿਲਾਵਾਂ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਸੀ। ਡੈਮੋਕ੍ਰੇਟ ਨੇਤਾ ਕਿਊਮੋ (63) ਨੇ ਇਕ ਟੀ.ਵੀ. ਸੰਦੇਸ਼ 'ਚ ਕਿਹਾ ਕਿ 14 ਦਿਨ 'ਚ ਉਨ੍ਹਾਂ ਦਾ ਅਸਤੀਫਾ ਪ੍ਰਭਾਵੀ ਹੋ ਜਾਵੇਗਾ।
ਇਹ ਵੀ ਪੜ੍ਹੋ :ਦੱਖਣੀ ਚੀਨ ਸਾਗਰ ਵਿਵਾਦ ਸਬੰਧੀ ਸੰਯੁਕਤ ਰਾਸ਼ਟਰ ’ਚ ਭਿੜੇ ਅਮਰੀਕਾ ਤੇ ਚੀਨ
![PunjabKesari](https://static.jagbani.com/multimedia/23_50_363492767hg-ll.jpg)
ਉਨ੍ਹਾਂ ਨੇ ਕਿਹਾ ਕਿ ਲੈਫਟੀਨੈਂਟ ਗਵਰਨਰ ਕੈਥੀ ਹੋਸ਼ੁਲ ਨੂੰ ਕਾਰਜਭਾਰ ਸੌਂਪੇ ਜਾਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇਗਾ। ਨਿਊਯਾਰਕ ਦੀ ਅਟਾਰਨੀ ਜਨਰਲ ਲੇਟੀਟੀਆ ਜੈਮਸ ਵੱਲੋਂ ਨਿਯੁਕਤ ਸੁਤੰਤਰ ਜਾਂਚਕਰਤਾਵਾਂ ਨੇ ਕਿਊਮੋ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਵੱਖ-ਵੱਖ ਦੋਸ਼ਾਂ ਦੇ ਬਾਰੇ 'ਚ ਪਿਛਲੇ ਹਫਤੇ ਆਪਣੀ ਰਿਪੋਰਟ ਜਾਰੀ ਕੀਤੀ ਸੀ ਅਤੇ ਲਗਭਗ ਪੰਜ ਮਹੀਨਿਆਂ ਦੀ ਜਾਂਚ ਤੋਂ ਬਾਅਦ ਜਾਂਚਕਰਤਾਵਾਂ ਨੇ ਕਿਹਾ ਸੀ ਕਿ ਕਿਊਮੋ ਨੇ ਸੂਬੇ ਦੀ ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਸਮੇਤ ਕਈ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਜਿਸ 'ਚ ਅਣਉਚਿਤ ਤਰੀਕੇ ਨਾਲ ਛੂਹਣਾ ਤੇ ਗਲੇ ਮਿਲਣਾ ਅਤੇ ਟਿੱਪਣੀਆਂ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ :ਅਮਰੀਕਾ : ਕੈਲੀਫੋਰਨੀਆ 14 ਸਾਲ ਦੀ ਉਮਰ 'ਚ ਤੈਰ ਕੇ ਪਾਰ ਕੀਤੀ ਟਹੋਏ ਝੀਲ
ਦੱਖਣੀ ਚੀਨ ਸਾਗਰ ਵਿਵਾਦ ਸਬੰਧੀ ਸੰਯੁਕਤ ਰਾਸ਼ਟਰ ’ਚ ਭਿੜੇ ਅਮਰੀਕਾ ਤੇ ਚੀਨ
NEXT STORY