ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ 89 ਦੇਸ਼ਾਂ 'ਚ ਓਮੀਕ੍ਰੋਨ ਵੇਰੀਐਂਟ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਇਹ ਉਨ੍ਹਾਂ ਸਥਾਨਾਂ 'ਤੇ ਡੈਲਟਾ ਵੇਰੀਐਂਟ ਦੀ ਤੁਲਨਾ 'ਚ ਤੇਜ਼ੀ ਨਾਲ ਫੈਲਦਾ ਹੈ, ਜਿਥੇ ਇਨਫੈਕਸ਼ਨ ਦਾ ਕਮਿਊਨਿਟੀ ਪੱਧਰ 'ਤੇ ਕਹਿਰ ਜ਼ਿਆਦਾ ਹੈ। ਇਸ ਦੇ ਮਾਮਲੇ ਡੇਢ ਤੋਂ ਤਿੰਨ ਦਿਨ 'ਚ ਦੁੱਗਣੇ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਫਰਾਂਸ ਦੀ ਪ੍ਰਮੁੱਖ ਕੰਪਨੀ ਭਾਰਤ 'ਚ ਮਿਲਟਰੀ ਪਲੇਟਫਾਰਮ ਲਈ ਇੰਜਣ ਵਿਕਸਿਤ ਕਰਨ ਨੂੰ ਤਿਆਰ
ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਆਪਣੀ 'ਇਨਹੈਂਸਿੰਗ ਰੇਡੀਨੇਸ ਫਾਰ ਓਮੀਕ੍ਰੋਨ (ਬੀ.1.1.529) : ਟੈਕਨੀਕਲ ਬ੍ਰੀਫ ਐਂਡ ਪ੍ਰੋਯੋਰਿਟੀ ਐਕਸ਼ਨ ਫਾਰ ਮੈਂਬਰ ਸਟੇਟਸ' ਰਿਪੋਰਟ 'ਚ ਕਿਹਾ ਕਿ ਮੌਜੂਦਾ ਉਪਲੱਬਧ ਅੰਕੜਿਆਂ ਨੂੰ ਦੇਖਦੇ ਹੋਏ ਸ਼ੱਕ ਹੈ ਕਿ ਓਮੀਕ੍ਰੋਨ ਵੇਰੀਐਂਟ ਦੀ ਪਛਾਣ ਕੀਤੀ ਗਈ ਹੈ। ਜਿਵੇਂ-ਜਿਵੇਂ ਜ਼ਿਆਦਾ ਡਾਟਾ ਉਪਲੱਬਧ ਹੋਵੇਗਾ, ਓਮੀਕ੍ਰੋਨ ਵੇਰੀਐਂਟ ਦੇ ਬਾਰੇ 'ਚ ਮੌਜੂਦਾ ਸਮਝ ਵਿਕਸਿਤ ਹੁੰਦੀ ਰਹੇਗੀ।
ਇਹ ਵੀ ਪੜ੍ਹੋ : ਯੂਰਪੀਨ ਦੇਸ਼ ਓਮੀਕ੍ਰੋਨ ਦੇ ਚੱਲਦੇ ਲਾਉਣ ਲੱਗੇ ਸਖ਼ਤ ਪਾਬੰਦੀਆਂ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਇਸ ਗੱਲ ਦੇ ਭਰਪੂਰ ਸਬੂਤ ਹਨ ਕਿ ਓਮੀਕ੍ਰੋਨ ਡੈਲਟਾ ਦੀ ਤੁਲਨਾ 'ਚ ਤੇਜ਼ੀ ਨਾਲ ਫੈਲਦਾ ਹੈ। ਇਹ ਕਮਿਊਨਿਟੀ ਪ੍ਰਸਾਰ ਵਾਲੇ ਦੇਸ਼ਾਂ 'ਚ ਡੈਲਟਾ ਵੇਰੀਐਂਟ ਦੀ ਤੁਲਨਾ 'ਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਡੇਢ ਤੋਂ ਤਿੰਨ ਦਿਨ 'ਚ ਇਸ ਦੇ ਮਾਮਲੇ ਦੁੱਗਣੇ ਹੋ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਰਪੀਨ ਦੇਸ਼ ਓਮੀਕ੍ਰੋਨ ਦੇ ਚੱਲਦੇ ਲਾਉਣ ਲੱਗੇ ਸਖ਼ਤ ਪਾਬੰਦੀਆਂ
NEXT STORY