ਨਵੀਂ ਦਿੱਲੀ-ਫਰਾਂਸ ਦੀ ਇਕ ਪ੍ਰਮੁੱਖ ਰੱਖਿਆ ਕੰਪਨੀ ਰਣਨੀਤਕ ਸਾਂਝੇਦਾਰੀ ਮਾਡਲ ਤਹਿਤ ਇਕ ਭਾਰਤੀ ਕੰਪਨੀ ਨਾਲ ਸੰਯੁਕਤ ਉੱਦਮ ਤਹਿਤ ਭਾਰਤ 'ਚ ਮਿਲਟਰੀ ਪਲੇਟਫਾਰਮ ਲਈ ਇਕ ਇੰਜਣ ਦਾ ਉਤਪਾਦਨ ਕਰਨ ਲਈ ਤਿਆਰ ਹੈ। ਇਹ ਕਦਮ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਕੇਂਦਰਿਤ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਇਕ ਉਦਯੋਗ ਮੰਡਲ 'ਚ ਆਪਣੇ ਸੰਬੋਧਨ 'ਚ ਇਸ ਕਦਮ ਦਾ ਉਲੇਖ ਕੀਤਾ, ਜਿਸ 'ਤੇ ਉਨ੍ਹਾਂ ਦੀ ਫ੍ਰਾਂਸੀਸੀ ਹਮਰੁਤਬੇ ਫਲੋਰੈਂਸ ਪਾਰਲੀ ਨਾਲ ਵਿਆਪਕ ਗੱਲਬਾਤ ਦੌਰਾਨ ਸਹਿਮਤੀ ਹੋਈ ਸੀ।
ਇਹ ਵੀ ਪੜ੍ਹੋ : ਮੁੰਬਈ ਤੋਂ ਬਾਅਦ ਹੁਣ ਦਿੱਲੀ 'ਚ ਏ.ਪੀ. ਢਿੱਲੋ ਦੇ ਸ਼ੋਅ 'ਤੇ ਖੜ੍ਹਾ ਹੋਇਆ ਵਿਵਾਦ
ਹਾਲਾਂਕਿ, ਰੱਖਿਆ ਮੰਤਰੀ ਨੇ ਇੰਜਣ ਅਤੇ ਇਸ ਦੀ ਵਰਤੋਂ ਦੇ ਬਾਰੇ 'ਚ ਨਹੀਂ ਦੱਸਿਆ ਪਰ ਘਟਨਾਕ੍ਰਮ ਦੇ ਬਾਰੇ 'ਚ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਫੌਜੀ ਹੈਲੀਕਾਪਟਰਾਂ ਦੀ ਜ਼ਰੂਰਤ 'ਤੇ ਕੇਂਦਰਿਤ ਹੋਵੇਗਾ ਜਿਸ ਨੂੰ ਭਾਰਤ ਅਗਲੇ ਕੁਝ ਸਾਲਾਂ 'ਚ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਿੰਘ ਨੇ ਵੱਖ-ਵੱਖ ਪਲੇਟਫਾਰਮ ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦ ਨੂੰ ਹੋਰ ਉਤਸ਼ਾਹ ਦੇਣ 'ਤੇ ਧਿਆਨ ਦੇਣ ਲਈ ਸ਼ੁੱਕਰਵਾਰ ਨੂੰ ਪਾਰਲੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪਾਰਲੀ ਨਾਲ ਆਪਣੀ ਗੱਲਬਾਤ ਦਾ ਸੰਦਰਭ ਦਿੰਦੇ ਹੋਏ ਕਿਹਾ ਕਿ ਇਹ ਇਕ ਇੰਜਣ ਦੇ ਨਿਰਮਾਣ ਦੀ ਗੱਲ ਹੈ।
ਇਹ ਵੀ ਪੜ੍ਹੋ : ਓਮੀਕ੍ਰੋਨ ਵਿਰੁੱਧ ਫਾਈਜ਼ਰ, ਐਸਟ੍ਰਾਜ਼ੇਨੇਕਾ ਘੱਟ ਪ੍ਰਭਾਵੀ : WHO
ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਫਰਾਂਸ ਸਰਕਾਰ ਇਸ ਗੱਲ 'ਤੇ ਸਹਿਮਤ ਹੋ ਗਈ ਹੈ ਕਿ ਪ੍ਰਮੁੱਖ ਫ੍ਰਾਂਸੀਸੀ ਕੰਪਨੀ ਭਾਰਤ ਆਵੇਗੀ ਅਤੇ ਇਕ ਭਾਰਤੀ ਕੰਪਨੀ ਨਾਲ ਰਣਨੀਤਕ ਸਾਂਝੇਦਾਰੀ ਤਹਿਤ ਇਹ ਇੰਜਣ ਦਾ ਉਤਪਾਦ ਕਰੇਗੀ। ਰੱਖਿਆ ਮੰਤਰੀ ਨੇ ਇਹ ਟਿੱਪਣੀ ਇਸ ਗੱਲ 'ਤੇ ਜ਼ੋਰ ਦੇਣ ਲਈ ਕੀਤੀ ਕਿ ਭਾਰਤ ਸਪੱਸ਼ਟ ਰੂਪ ਨਾਲ ਅਮਰੀਕਾ, ਰੂਸ, ਫਰਾਂਸ ਅਤੇ ਆਪਣੇ ਕਈ ਸਹਿਯੋਗੀ ਦੇਸ਼ਾਂ ਨੂੰ ਸੰਦੇਸ਼ ਭੇਜਦਾ ਰਿਹਾ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਲਈ ਜ਼ਰੂਰੀ ਮਿਲਟਰੀ ਪਲੇਟਫਾਰਮ ਅਤੇ ਉਪਕਰਣ ਭਾਰਤ 'ਚ ਨਿਰਮਿਤ ਹੋਣਗੇ।
ਇਹ ਵੀ ਪੜ੍ਹੋ : ਕੇਰਲ 'ਚ ਸਾਹਮਣੇ ਆਏ ਕੋਰੋਨਾ ਦੇ 3,297 ਨਵੇਂ ਮਾਮਲੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੁੰਬਈ ਤੋਂ ਬਾਅਦ ਹੁਣ ਦਿੱਲੀ 'ਚ ਏ.ਪੀ. ਢਿੱਲੋ ਦੇ ਸ਼ੋਅ 'ਤੇ ਖੜ੍ਹਾ ਹੋਇਆ ਵਿਵਾਦ
NEXT STORY