ਲਾਹੌਰ (ਭਾਸ਼ਾ)- ਪਾਕਿਸਤਾਨ ਵਿਚ ਅਗਲੇ ਮਹੀਨੇ ਦੀ 25 ਤਰੀਕ ਨੂੰ ਹੋਣ ਵਾਲੀਆਂ ਰਾਸ਼ਟਰੀ ਅਤੇ ਸੂਬਾ ਚੋਣਾਂ ਸਈ ਜਮਾਤ ਉਦ ਦਾਅਵਾ ਨੇ ਪੂਰੇ ਪਾਕਿਸਤਾਨ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਇਨ੍ਹਾਂ 259 ਉਮੀਦਵਾਰਾਂ ਵਿਚ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦਾ ਪੁੱਤਰ ਅਤੇ ਜਵਾਈ ਵੀ ਸ਼ਾਮਲ ਹੈ। ਪਾਬੰਦੀਸ਼ੁਦਾ ਸੰਗਠਨ ਦੀ ਰਾਜਨੀਤਕ ਬ੍ਰਾਂਚ ਨੇ ਪਾਕਿਸਤਾਨ ਨੂੰ ਇਸਲਾਮ ਦਾ ਗੜ੍ਹ ਬਣਾਉਣ ਦਾ ਤਹੱਈਆ ਕੀਤਾ ਹੈ। ਇਨ੍ਹਾਂ ਚੋਣਾਂ ਵਿਚ ਸਈਦ ਖੁਦ ਮੈਦਾਨ ਵਿਚ ਨਹੀਂ ਹੈ। ਅੱਤਵਾਦੀ ਗਤੀਵਿਧੀਆਂ ਵਿਚ ਸ਼ਮੂਲੀਅਤ ਦੇ ਚਲਦੇ ਉਸ 'ਤੇ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੈ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ, ਜਮਾਤ ਉਦ ਦਾਅਵਾ ਨੇ 2008 ਵਿਚ ਮੁੰਬਈ ਵਿਚ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਜਮਾਤ ਨੇ ਆਪਣੇ ਰਾਜਨੀਤਕ ਮੋਰਚੇ ਦੀ ਸ਼ੁਰੂਆਤ ਕੀਤੀ, ਜਿਸ ਦਾ ਨਾਂ ਮਿੱਲੀ ਮੁਸਲਿਮ ਲੀਗ (ਐਮ.ਐਮ.ਐਲ.) ਹੈ। ਪਾਕਿਸਤਾਨ ਚੋਣ ਕਮਿਸ਼ਨ ਨੇ ਐਮ.ਐਮ.ਐਲ. ਦੀ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟ੍ਰੇਸ਼ਨ ਕਰਨ ਤੋਂ ਮਨਾਂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਲਈ ਗ੍ਰਹਿ ਮੰਤਰਾਲੇ ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਸੀ ਕਿ ਐਮ.ਐਮ.ਐਲ. ਜਮਾਤ ਉਦ ਦਾਅਵਾ ਦੀ ਇਕ ਬ੍ਰਾਂਚ ਹੈ, ਜਿਸ ਦੀ ਅਗਵਾਈ ਸਈਦ ਕਰਦਾ ਹੈ ਅਤੇ ਉਸ 'ਤੇ ਸੰਯੁਕਤ ਰਾਸ਼ਟਰ ਨੇ ਪਾਬੰਦੀ ਲਗਾਈ ਹੋਈ ਹੈ। ਆਮ ਚੋਣਾਂ ਦੇ ਨੇੜੇ ਆਉਣ ਕਾਰਨ ਸੰਗਠਨ ਨੇ ਕਮਿਸ਼ਨ ਵਿਚ ਰਜਿਸਟ੍ਰੇਸ਼ਨ ਅਤੇ ਛੋਟੀ ਪਾਰਟੀ ਅੱਲਾਹ-ਹੂ-ਅਕਬਰ ਤਹਿਰੀਕ ਦੀ ਟਿਕਟ 'ਤੇ ਚੋਣ ਲੜਣ ਦਾ ਫੈਸਲਾ ਕੀਤਾ ਹੈ। ਐਮ.ਐਮ.ਐਲ. ਨੇ ਦੱਸਿਆ ਕਿ ਸੰਗਠਨ ਦੇ ਸਾਰੇ ਹਮਾਇਤੀ ਉਮੀਦਵਾਰਾਂ ਦੀ ਉਮੀਦਵਾਰੀ ਮਨਜ਼ੂਰ ਕਰ ਲਈ ਗਈ ਹੈ। ਐਮ.ਐਮ.ਐਲ. ਦੇ ਇਕ ਨੇਤਾ ਨੇ ਪ੍ਰੈਸ ਨੂੰ ਦੱਸਿਆ ਕਿ ਹਾਫਿਜ਼ ਸਈਦ ਦਾ ਪੁੱਤਰ ਹਾਫਿਜ਼ ਤਾਲਹਾ ਸਈਦ ਐਨ.ਏ. 91 ਸੀਟਾਂ ਨਾਲ, ਜਦੋਂ ਕਿ ਉਸ ਦਾ ਜਵਾਈ ਹਾਫਿਲ ਖਾਲਿਦ ਵਲੀਦ ਐਨ.ਏ. 133 ਸੀਟ ਨਾਲ ਅੱਲਾ ਹੂ ਅਕਬਰ ਤਹਿਰੀਕ ਦੀ ਚੋਣ ਨਿਸ਼ਾਨ ਕੁਰਸੀ ਦੇ ਤਹਿਤ ਚੋਣ ਲੜ ਰਿਹਾ ਹੈ। ਨੇਤਾ ਨੇ ਦੱਸਿਆ ਕਿ ਪਾਰਟੀ ਦੇ ਉਮੀਦਵਾਰ ਲਾਹੌਰ ਦੀਆਂ ਚਾਰ ਨੈਸ਼ਨਲ ਅਸੈਂਬਲੀ ਸੀਟਾਂ 'ਤੇ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਉਸ ਦੇ ਉਮੀਦਵਾਰਾਂ ਪੰਜਾਬ ਵਿਧਾਨ ਸਭਾ ਦੀਆਂ 15 ਸੀਟਾਂ 'ਤੇ ਵੀ ਚੋਣ ਮੈਦਾਨ ਵਿਚ ਹੈ।
ਸਿੰਗਾਪੁਰ 'ਚ ਰਵਾਇਤੀ ਭਾਰਤੀ ਦਵਾਈਆਂ ਨੂੰ ਮਾਨਤਾ ਦਵਾਉਣ 'ਚ ਕੰਮ ਕਰ ਰਿਹੈ ਭਾਰਤ
NEXT STORY