ਇਸਲਾਮਾਬਾਦ— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਪਰਵੇਜ਼ ਮੁਸ਼ੱਰਫ ਦੀ ਪਤਨੀ ਤੋਂ ਉਨ੍ਹਾਂ ਦੀਆਂ ਜਾਇਦਾਦਾਂ ਬਾਰੇ ਦਾਇਰ ਹਲਫਨਾਮੇ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਦੋਹਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਤੇ ਬੈਂਕ ਖਾਤਿਆਂ ਦਾ ਪਿਛਲੇ 10 ਸਾਲ ਦਾ ਬਿਓਰਾ 3 ਮਹੀਨੇ ਦੇ ਅੰਦਰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
'ਡਾਨ' ਦੀ ਖਬਰ ਮੁਤਾਬਕ ਤਿੰਨ ਮੈਂਬਰੀ ਅਦਾਲਤ ਨੇ ਨੇਤਾਵਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਤੇ ਬੱਚਿਆਂ ਦੀਆਂ ਜਾਇਦਾਦਾਂ ਦਾ ਵੇਰਵਾ ਵੀ ਜਨਤਕ ਕਰਨ ਦਾ ਆਦੇਸ਼ ਦਿੱਤਾ। ਅਦਾਲਤ ਸਾਲ 2007 'ਚ ਮੁਸ਼ੱਰਫ ਵੱਲੋਂ ਪਾਸ ਰਾਸ਼ਟਰੀ ਸੁਲਹ ਆਰਡੀਨੈਂਸ ਨਾਲ ਜੁੜੀ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।
ਪ੍ਰਧਾਨ ਜੱਜ ਸਾਦਿਬ ਨਿਸਾਰ ਦੀ ਅਗਵਾਈ ਵਾਲੇ ਬੈਂਚ ਨੇ ਜ਼ਰਦਾਰੀ, ਮੁਸ਼ੱਰਫ ਤੇ ਸਾਬਕਾ ਅਟਾਰਨੀ ਜਨਰਲ ਮਲਿਕ ਮੁਹੰਮਦ ਕਯੂਮ ਨੂੰ ਦੇਸ਼ ਤੇ ਵਿਦੇਸ਼ 'ਚ ਉਨ੍ਹਾਂ ਦੀ ਮਲਕੀਅਤ ਵਾਲੀ ਜਾਇਦਾਦ ਤੇ ਬੈਂਕ ਖਾਤਿਆਂ ਦਾ ਪਿਛਲੇ 10 ਸਾਲਾਂ ਦਾ ਵੇਰਵਾ ਤਿੰਨ ਮਹੀਨੇ ਦੇ ਅੰਦਰ ਪੇਸ਼ ਕਰਨ ਲਈ ਕਿਹਾ ਹੈ।
ਪਾਕਿ : ਰਾਸ਼ਟਰਪਤੀ ਅਹੁਦੇ ਦੇ ਤਿੰਨ ਉਮੀਦਵਾਰਾਂ ਦੀ ਨਾਮਜ਼ਦਗੀ ਮਨਜ਼ੂਰ
NEXT STORY