ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਇਕ ਸਮੂਹ ਨੇ 2 ਸਾਲ ਪਹਿਲਾਂ ਪੰਜਾਬੀ ਭਾਸ਼ਾ ਪੜ੍ਹਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਇਸ ਨੂੰ 'ਫਾਊਲ ਭਾਸ਼ਾ' ਕਰਾਰ ਦਿੱਤਾ ਸੀ। ਉੱਥੇ ਹੁਣ ਜਲੰਧਰ ਦੇ ਕਲਿਆਣਪੁਰ ਪਿੰਡ ਦਾ ਇਕ 74 ਸਾਲਾ ਵਿਅਕਤੀ ਆਪਣੇ ਸਟਾਫ ਦੀ ਮਦਦ ਨਾਲ ਪਾਕਿਸਤਾਨ ਵਿਚ ਸੈਂਕੜੇ ਬੱਚਿਆਂ ਨੂੰ ਗੁਰਮੁਖੀ ਦੀ ਸਿੱਖਿਆ ਦੇ ਰਿਹਾ ਹੈ। ਹਰੀ ਸਿੰਘ ਔਲਖ ਬੀਤੇ 49 ਸਾਲਾਂ ਤੋਂ ਕੈਨੇਡਾ ਦੇ ਨਿਵਾਸੀ ਰਹੇ ਹਨ। ਉਹ ਹਰੇਕ ਸਾਲ ਪਾਕਿਸਤਾਨ ਵਿਚ ਆਪਣੀ ਪਹਿਲ ਦੀ ਨਿਗਰਾਨੀ ਕਰਨ ਲਈ ਆਉਂਦੇ ਹਨ।
ਉਨ੍ਹਾਂ ਦੀ ਟੀਮ ਪਾਕਿਸਤਾਨ ਦੇ ਸਿੱਖ ਅਤੇ ਗੈਰ ਸਿੱਖ ਲੋਕਾਂ ਨੂੰ ਗੁਰਮੁਖੀ ਸਿਖਾਉਂਦੀ ਹੈ। ਔਲਖ ਦੇ ਯਤਨਾਂ ਸਦਕਾ ਹੀ ਖੇਤਰ ਵਿਚ ਭਾਸ਼ਾ ਨੂੰ ਜੀਵਨ ਦੀ ਨਵੀਂ ਲੀਜ਼ ਮਿਲੀ ਹੈ। ਔਲਖ ਵੱਲੋਂ ਨਨਕਾਣਾ ਸਾਹਿਬ ਵਿਚ ਇਕ ਸਕੂਲ ਸਥਾਪਿਤ ਕੀਤਾ ਗਿਆ। ਇੱਥੇ ਰੋਜ਼ਾਨਾ ਸਿੱਖ, ਹਿੰਦੂ, ਈਸਾਈ ਅਤੇ ਮੁਸਲਮਾਨ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਾਈ ਜਾਂਦੀ ਹੈ। ਇਨ੍ਹਾਂ ਬੱਚਿਆਂ ਵਿਚ ਜ਼ਿਆਦਾਤਰ ਗਿਣਤੀ ਸਿੱਖ ਅਤੇ ਹਿੰਦੂ ਵਿਦਿਆਰਥੀਆਂ ਦੀ ਹੈ ਜਦਕਿ ਘੱਟੋ-ਘੱਟ 5 ਫੀਸਦੀ ਵਿਦਿਆਰਥੀ ਮੁਸਲਮਾਨ ਹਨ। ਨਨਕਾਣਾ ਸਾਹਿਬ ਵਿਚ 15-20 ਬੱਚਿਆਂ ਦੀ ਟੋਲੀ ਨਾਲ ਸ਼ੁਰੂ ਕੀਤਾ ਔਲਖ ਦਾ ਇਹ ਛੋਟਾ ਜਿਹਾ ਪ੍ਰਾਜੈਕਟ ਹੁਣ ਇਕ ਅੰਦੋਲਨ ਵਿਚ ਬਦਲ ਗਿਆ ਹੈ। ਇਸ ਸਮੇਂ ਲੱਗਭਗ 600 ਬੱਚੇ ਗੁਰਮੁਖੀ ਸਿੱਖ ਰਹੇ ਹਨ।
ਨਨਕਾਣਾ ਸਾਹਿਬ ਵਿਚ ਸਥਾਪਿਤ ਇਹ ਅਸਥਾਈ ਇਕਾਈ ਹੁਣ ਇਕ ਸਕੂਲ ਦਾ ਰੂਪ ਲੈ ਚੁੱਕੀ ਹੈ। ਸਾਲ 2001 ਵਿਚ ਸਥਾਪਿਤ ਗੁਰੂ ਨਾਨਕ ਮਾਡਲ ਹਾਈ ਸਕੂਲ ਵਿਚ ਹੁਣ ਲੱਗਭਗ 500 ਬੱਚੇ ਪੜ੍ਹਦੇ ਹਨ। ਇਨ੍ਹਾਂ ਬੱਚਿਆਂ ਨੂੰ ਨਿਯਮਿਤ ਰੂਪ ਨਾਲ ਗੁਰਮੁਖੀ ਪੜ੍ਹਾਈ ਜਾ ਰਹੀ ਹੈ। ਔਲਖ ਵੱਲੋਂ ਸ਼ੁਰੂ ਕੀਤੀਆਂ ਕਲਾਸਾਂ ਹੁਣ ਨਨਕਾਣਾ ਸਾਹਿਬ ਵਿਚ ਦੋ ਥਾਵਾਂ 'ਤੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਕ ਸਿਆਲਕੋਟ ਅਤੇ ਦੂਜਾ ਪਿਸ਼ਾਵਰ ਵਿਚ। ਨਨਕਾਣਾ ਸਾਹਿਬ ਵਿਚ ਇਕ ਸਕੂਲ ਨੂੰ ਛੱਡ ਕੇ ਸ਼ਾਮ ਦੀਆਂ ਕਲਾਸਾਂ ਗੁਰਦੁਆਰਿਆਂ ਵਿਚ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਕੈਨੇਡਾ ਵਿਚ ਕੁਆਲਿਟੀ ਕੰਟਰੋਲ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਔਲਖ ਦੱਸਦੇ ਹਨ,''ਸਾਡਾ ਪਰਿਵਾਰ ਪਾਕਿਸਤਾਨ ਵਿਚ ਲਾਇਲਪੁਰ ਤੋਂ ਸੀ। ਹੁਣ ਇਹ ਸ਼ਹਿਰ ਫੈਸਲਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸੀਂ ਸਾਲ 1969 ਵਿਚ ਗੁਰਪੁਰਬ ਮੌਕੇ ਇਸ ਦੀ ਯਾਤਰਾ ਕੀਤੀ ਸੀ ਅਤੇ ਉਦੋਂ ਤੋਂ ਹਰੇਕ ਸਾਲ ਮੈਂ ਪਾਕਿਸਤਾਨ ਦਾ ਦੌਰਾ ਕਰਦਾ ਰਿਹਾ ਹਾਂ।'' ਔਲਖ ਕੋਲ ਨਾਨਕਸ਼ਾਹੀ ਦੇ ਸਿੱਕਿਆਂ ਦਾ ਦੁਰਲੱਭ ਸੰਗ੍ਰਹਿ ਹੈ। ਉਨ੍ਹਾਂ ਨੇ ਨਨਕਾਣਾ ਸਾਹਿਬ ਵਿਚ ਇਕ ਲਾਇਬ੍ਰ੍ਰੇਰੀ ਦੀ ਵੀ ਸਥਾਪਨਾ ਕੀਤੀ ਹੈ, ਜਿੱਥੇ ਸਿੱਖਾਂ ਲਈ 'ਗੁਟਕਾ ਸਾਹਿਬ' ਜਿਹੇ ਗ੍ਰੰਥ ਦੀ ਵਿਵਸਥਾ ਕੀਤੀ ਗਈ ਹੈ।
ਬੇਟੀ ਦੇ ਪਿਤਾ 'ਚ ਲੈਂਗਿਕ ਭੇਦ-ਭਾਵ ਕਰਨ ਦੀ ਸੰਭਾਵਨਾ ਘੱਟ: ਅਧਿਐਨ
NEXT STORY